FacebookTwitterg+Mail

ਸੱਚੀ ਮੁਹੱਬਤ ਦੀ ਮਿਸਾਲ ਹਨ ਹਨੀ ਸਿੰਘ, 20 ਸਾਲ ਇਕੋਂ ਲੜਕੀ ਨੂੰ ਕੀਤਾ ਡੇਟ

love story of honey singh
18 February, 2018 01:23:58 PM

ਮੁੰਬਈ(ਬਿਊਰੋ)— ਮਸ਼ਹੂਰ ਗਾਇਕ ਯੋ ਯੋ ਹਨੀ ਸਿੰਘ ਦੇ ਗੀਤਾਂ ਦੇ ਸਾਰੇ ਦੀਵਾਨੇ ਹਨ ਪਰ ਕਾਫੀ ਸਮੇਂ ਤੋਂ ਉਨ੍ਹਾਂ ਨੇ ਇੰਡਸਟਰੀ ਤੋਂ ਦੂਰੀ ਬਣਾ ਲਈ ਸੀ ਪਰ ਹੁਣ ਇਕ ਧਮਾਕੇਦਾਰ ਐਂਟਰੀ ਨਾਲ ਉਹ ਵਾਪਸ ਆ ਗਏ ਹਨ। ਉਨ੍ਹਾਂ ਦੀ ਜ਼ਿੰਦਗੀ 'ਚ ਕਈ ਉਤਾਅ-ਚੜਾਅ ਆਏ ਪਰ ਉਨ੍ਹਾਂ ਨੇ ਕਦੇ ਹਿੰਮਤ ਨਹੀਂ ਹਾਰੀ। ਉਨ੍ਹਾਂ ਦੀ ਲਵ ਲਾਈਫ ਬਾਰੇ ਬਹੁਤ ਘੱਟ ਲੋਕ ਜਾਣਦੇ ਹਨ।

Punjabi Bollywood Tadka

ਰੀਲ ਲਾਈਫ 'ਚ ਹਮੇਸ਼ਾ ਗਾਲ੍ਹਾਂ ਕੱਢਣ ਤੇ ਵਿਵਾਦਿਤ ਗੀਤ ਗਾਉਣ ਵਾਲੇ ਹਨੀ ਸਿੰਘ ਰੀਅਲ ਲਾਈਫ 'ਚ ਕਾਫੀ ਸੰਜੀਦਾ ਹਨ। ਘੱਟ ਹੀ ਲੋਕ ਜਾਣਦੇ ਹਨ ਕਿ ਉਨ੍ਹਾਂ ਦੀ ਪਤਨੀ ਸ਼ਾਲਿਨੀ ਤਲਵਾਰ ਸਕੂਲ ਡੇਜ਼ ਤੋਂ ਹੀ ਉਨ੍ਹਾਂ ਦੀ ਗਰਲਫ੍ਰੈਂਡ ਬਣ ਗਈ ਸੀ ਤੇ 20 ਸਾਲ ਡੇਟਿੰਗ ਤੋਂ ਬਾਅਦ ਦੋਹਾਂ ਨੇ ਵਿਆਹ ਕੀਤਾ ਸੀ। ਯੋ-ਯੋ ਹਨੀ ਸਿੰਘ ਅੱਜ ਦੀ ਪਿੜ੍ਹੀ ਦੇ ਸਭ ਤੋਂ ਲੋਕਪ੍ਰਿਯ ਰੈਪਰ ਤੇ ਗਾਇਕਾਵਾਂ 'ਚ ਗਿਣੇ ਜਾਂਦੇ ਹੈ।

Punjabi Bollywood Tadka

ਹੁਸ਼ਿਆਰਪੁਰ ਦੇ ਰਹਿਣ ਵਾਲੇ ਹਨੀ ਦਾ ਪਰਿਵਾਰ ਕਈ ਸਾਲ ਪਹਿਲਾਂ ਦਿੱਲੀ ਆ ਕੇ ਵੱਸ ਗਿਆ ਸੀ। ਇੱਥੇ ਮਾਤਾ-ਪਿਤਾ ਨੇ ਉਨ੍ਹਾਂ ਨੂੰ ਗੁਰੂ ਨਾਨਕ ਪਬਲਿਕ ਸਕੂਲ 'ਚ ਐਡਮਿਸ਼ਨ ਦਿਵਾਇਆ ਤੇ ਇੱਥੇ ਹੀ ਉਨ੍ਹਾਂ ਦੀ ਮੁਲਾਕਾਤ ਦਿੱਲੀ ਦੀ ਹੀ ਸ਼ਾਲਿਨੀ ਨਾਲ ਹੋਈ। ਸਕੂਲਿੰਗ ਤੋਂ ਬਾਅਦ ਹਨੀ ਸਿੰਘ ਮਿਊਜ਼ਿਕ ਦੀ ਡਿਗਰੀ ਲਈ ਲੰਡਨ ਚਲੇ ਗਏ ਪਰ ਦੋਹਾਂ 'ਚ ਡਿਸਟੈਂਸ ਰਿਲੇਸ਼ਨਸ਼ਿੱਪ ਮੇਟੇਂਨ ਰਿਹਾ।

Punjabi Bollywood Tadka

ਲੰਡਨ ਤੋਂ ਵਾਪਸ ਆਉਣ ਤੋਂ ਬਾਅਦ ਹੀ ਹਨੀ ਤੇ ਸ਼ਾਲਿਨੀ ਨੇ 23 ਜਨਵਰੀ, 2011 ਨੂੰ ਗੁਰਦੁਆਰਾ 'ਚ ਸਿੱਖ ਰੀਤੀ-ਰਿਵਾਜਾਂ ਨਾਲ ਵਿਆਹ ਕਰ ਲਿਆ। ਹਨੀ ਆਪਣੇ ਵਿਆਹ ਨੂੰ ਲੈ ਕੇ ਹਮੇਸ਼ਾ ਚਰਚਾ 'ਚ ਰਹੇ ਪਰ ਉਨ੍ਹਾਂ ਨੇ ਕਾਫੀ ਟਾਈਮ ਤੱਕ ਵਿਆਹ ਦੀ ਗੱਲ ਸਾਰਿਆਂ ਤੋਂ ਲੁਕਾ ਕੇ ਰੱਖੀ ਸੀ।

Punjabi Bollywood Tadka


Tags: Shalini TalwarYo Yo Honey SinghLove StoryPollywood Celebrityਯੋ ਯੋ ਹਨੀ ਸਿੰਘਸ਼ਾਲਿਨੀ ਤਲਵਾਰ

Edited By

Chanda Verma

Chanda Verma is News Editor at Jagbani.