FacebookTwitterg+Mail

ਇੱਥੇ ਦੇਖੋ, 'ਤੂਤਕ ਤੂਤਕ ਤੂਤੀਆ' ਦਾ ਨਵਾਂ ਡਾਂਸ ਨੰਬਰ 'ਲਵ ਦ ਵੇ ਯੂ ਡਾਂਸ'

03 October, 2016 03:37:12 PM
ਮੁੰਬਈ- ਪ੍ਰੱਭੂਦੇਵਾ ਅਤੇ ਸੋਨੂੰ ਸੂਦ ਸਟਾਰਰ ਫਿਲਮ 'ਤੂਤਕ ਤੂਤਕ ਤੂਤੀਆ' ਦਾ ਨਵਾਂ ਗੀਤ 'ਲਵ ਦ ਵੇ ਯੂ ਡਾਂਸ' ਰਿਲੀਜ਼ ਹੋ ਗਿਆ ਹੈ। ਇਹ ਇਕ ਡਾਂਸ ਨੰਬਰ ਹੈ। ਫਿਲਮ ਦੇ ਕੁਝ ਗੀਤ ਪਹਿਲੇ ਰਿਲੀਜ਼ ਕੀਤੇ ਜਾ ਚੁੱਕੇ ਹਨ ਜਿਨ੍ਹਾਂ ਨੂੰ ਦਰਸ਼ਕਾਂ ਨੇ ਕਾਫੀ ਪਸੰਦ ਕੀਤਾ ਹੈ। ਰਿਲੀਜ਼ ਹੋਏ ਗੀਤ 'ਲਵ ਦ ਵੇ ਯੂ ਡਾਂਸ' 'ਚ ਜਿੱਥੇ ਸੋਨੂੰ 'ਸੂਟ ਬੂਟ' 'ਚ ਸ਼ਾਨਦੀਰ ਡਾਂਸ ਮੂਵਜ਼ ਕਰਦੇ ਦਿਖ ਰਹੇ ਹਨ। ਉੱਥੇ ਤਮੰਨਾ ਭਾਟੀਆ ਨੇ ਵੀ ਜਮ ਕੇ ਠੁਮਕੇ ਲਗਾਏ ਹਨ। ਇਸ 'ਚ ਪ੍ਰੱਭੂ ਦੇਵਾ ਤਮੰਨਾ ਨੂੰ ਸਟੇਜ 'ਤੇ ਨੱਚਦੇ ਦੇਖ ਕੇ ਹੈਰਾਨ ਦਿਖ ਰਹੇ ਹਨ। ਦੇਖਿਆ ਜਾਵੇ ਤਾਂ ਇਹ ਗੀਤ ਮੁੱਖ ਰੂਪ ਨਾਲ ਸੋਨੂੰ ਦਾ ਹੀ ਹੈ। ਸੋਨੂੰ ਨੇ ਗੀਤ 'ਚ ਜਮ ਕੇ ਬਾਡੀ ਨੂੰ ਐਕਸਪੋਜ਼ ਕੀਤਾ ਹੈ। ਗੀਤ 'ਚ ਸੋਨੂੰ ਨੇ ਆਪਣੀ ਆਵਾਜ਼ 'ਚ ਰੈਪਿੰਗ ਵੀ ਕੀਤੀ ਹੈ। ਗੀਤ ਸੁਣਨ ਅਤੇ ਦੇਖਣ 'ਚ ਵਧੀਆ ਹੈ। ਇਸ ਗੀਤ ਨੂੰ ਜ਼ੈਜੀ ਬੀ, ਸੋਨੂੰ ਸੂਦ ਅਤੇ ਮਿਲਿੰਦ ਗਾਬਾ ਨੇ ਆਪਣੀਆਂ ਆਵਾਜ਼ਾਂ ਦਿੱਤੀਆਂ ਹਨ।
ਦੱਸ ਦਈਏ ਕਿ ਵਿਜੇ ਨੇ ਫਿਲਮ ਦਾ ਨਿਰਦੇਸ਼ਨ ਕੀਤਾ ਹੈ। ਇਹ ਫਿਲਮ 7 ਅਕਤੂਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।

Tags: ਤੂਤਕ ਤੂਤਕ ਤੂਤੀਆ ਸੋਨੂੰ ਸੂਦsonu sood Prabhudeva LOVE THE WAY YOU DANCE Video Song

About The Author

Anuradha Sharma

Anuradha Sharma is News Editor at Jagbani.