FacebookTwitterg+Mail

ਰਿਲੀਜ਼ ਤੋਂ ਪਹਿਲਾਂ ਹੀ ਜਾਣਬੁਝ ਕੀਤਾ 'ਲਵਰਾਤਰੀ' ਦਾ ਟਰੇਲਰ ਲੀਕ

loveratri
05 August, 2018 01:45:28 PM

ਮੁੰਬਈ(ਬਿਊਰੋ)— ਇਹ ਤਾਂ ਸਭ ਨੂੰ ਪਤਾ ਹੈ ਕਿ ਸੁਪਰਸਟਾਰ ਸਲਮਾਨ ਖਾਨ ਦੀ ਭੈਣ ਅਰਪਿਤਾ ਖਾਨ ਸ਼ਰਮਾ ਦਾ ਪਤੀ ਆਯੁਸ਼ ਸ਼ਰਮਾ ਬਾਲੀਵੁੱਡ 'ਚ ਕਦਮ ਰੱਖਣ ਜਾ ਰਿਹਾ ਹੈ। ਉਹ ਇਸ ਸਾਲ ਫਿਲਮ 'ਲਵਰਾਤਰੀ' ਨਾਲ ਦਰਸ਼ਕਾਂ ਸਾਹਮਣੇ ਆ ਰਿਹਾ ਹੈ। ਫਿਲਮ ਦੇ ਕਈ ਪੋਸਟਰ ਰਿਲੀਜ਼ ਹੋ ਚੁੱਕੇ ਹਨ ਤੇ ਫਿਲਮ ਦੇ ਟੀਜ਼ਰ ਨੂੰ ਵੀ ਚੰਗਾ ਹੁੰਗਾਰਾ ਮਿਲ ਰਿਹਾ ਹੈ। ਹੁਣ ਸਭ ਨੂੰ ਫਿਲਮ ਦੇ ਟਰੇਲਰ ਦਾ ਇੰਤਜ਼ਾਰ ਹੈ, ਜੋ ਅਗਲੇ ਹਫਤੇ ਰਿਲੀਜ਼ ਹੋਵੇਗਾ। ਅਜਿਹੇ 'ਚ ਕੋਈ ਖਾਸ ਹੈ ਜਿਸ ਨੇ ਫਿਲਮ ਦਾ ਟਰੇਲਰ ਰਿਲੀਜ਼ ਤੋਂ ਪਹਿਲਾਂ ਹੀ ਦੇਖ ਲਿਆ ਹੈ। ਇਹ ਸ਼ਖ਼ਸ ਹੋਈ ਹੋਰ ਨਹੀਂ ਸਲਮਾਨ ਦੀ ਭੈਣ ਤੇ ਆਯੁਸ਼ ਦੀ ਵਾਈਫ ਅਰਪਿਤਾ ਖਾਨ ਸ਼ਰਮਾ ਹੈ। ਅਸਲ 'ਚ ਅੱਜ ਅਰਪਿਤਾ ਆਪਣਾ ਬਰਥਡੇਅ ਮਨਾ ਰਹੀ ਹੈ ਅਤੇ ਆਯੁਸ਼ ਨੇ ਟਰੇਲਰ ਦਿਖਾ ਕੇ ਅਰਪਿਤਾ ਨੂੰ ਤੋਹਫਾ ਦਿੱਤਾ।

ਦੱਸਣਯੋਗ ਹੈ ਕਿ ਆਯੁਸ਼ ਦੀ ਫਿਲਮ ਦਾ ਟਰੇਲਰ ਦੇਖ ਅਰਪਿਤਾ ਨੇ ਕਿਹਾ, ''ਆਯੁਸ਼ ਮੈਨੂੰ ਹਮੇਸ਼ਾ ਸਰਪ੍ਰਾਈਜ਼ ਦੇ ਕੇ ਖੁਸ਼ ਕਰਦੇ ਹਨ। ਉਹ ਛੋਟੀ-ਛੋਟੀ ਚੀਜਾਂ ਆਪਣੀ ਮਿਹਨਤ ਨਾਲ ਖਾਸ ਬਣਾ ਦਿੰਦੇ ਹਨ। ਫਿਲਮ ਦਾ ਟਰੇਲਰ ਕਾਫੀ ਵਧੀਆ ਹੈ ਅਤੇ ਮੈਨੂੰ ਉਮੀਦ ਹੈ ਕਿ ਇਹ ਲੋਕਾਂ ਨੂੰ ਵੀ ਪਸੰਦ ਆਵੇਗਾ। ਮੈਂ ਫਿਲਮ ਦੇਖਣ ਲਈ ਕਾਫੀ ਉਤਸ਼ਾਹਿਤ ਹਾਂ।'' ਆਯੁਸ਼ ਦੀ ਫਿਲਮ ਇਸ ਸਾਲ ਅਕਤੂਬਰ 'ਚ ਆ ਰਹੀ ਹੈ।


Tags: LoveratriAbhiraj MinawalaSalma KhanAayush SharmaWarina HussainBollywood Celebrity

Edited By

Sunita

Sunita is News Editor at Jagbani.