FacebookTwitterg+Mail

'ਲਵਰਾਤਰੀ' ਦਾ ਟਰੇਲਰ ਰਿਲੀਜ਼, ਆਯੁਸ਼-ਵਰੀਨਾ ਦੀ ਨਜ਼ਰ ਆਈ ਖੂਬਸੂਰਤ ਕੈਮਿਸਟਰੀ

loveratri
06 August, 2018 04:03:02 PM

ਮੁੰਬਈ (ਬਿਊਰੋ)— ਸੁਪਰਸਟਾਰ ਸਲਮਾਨ ਖਾਨ ਦੀ ਭੈਣ ਅਰਪਿਤਾ ਖਾਨ ਦੇ ਪਤੀ ਆਯੁਸ਼ ਸ਼ਰਮਾ ਫਿਲਮ 'ਲਵਰਾਤਰੀ' ਨਾਲ ਬਾਲੀਵੁੱਡ 'ਚ ਡੈਬਿਊ ਕਰਨ ਜਾ ਰਹੇ ਹਨ। ਇਸ ਫਿਲਮ ਦਾ ਨਿਰਮਾਣ ਸਲਮਾਨ ਖਾਨ ਪ੍ਰੋਡਕਸ਼ਨ ਬੈਨਰ ਹੇਠ ਕੀਤਾ ਗਿਆ, ਜਦਕਿ ਅਭਿਰਾਜ ਮੀਨਾਵਾਲਾ ਨੇ ਫਿਲਮ ਦਾ ਨਿਰਦੇਸ਼ਨ ਕੀਤਾ ਹੈ। ਹਾਲ ਹੀ 'ਚ ਸਲਮਾਨ ਖਾਨ ਪ੍ਰੋਡਕਸ਼ਨ ਦੇ ਅਧਿਕਾਰਕ ਯੂਟਿਊਬ ਅਕਾਊਂਟ 'ਤੇ ਫਿਲਮ ਦਾ ਟਰੇਲਰ ਰਿਲੀਜ਼ ਹੋਇਆ ਹੈ। ਇਸ ਟਰੇਲਰ 'ਚ ਦੋਹਾਂ ਦੀ ਖੂਬਸੂਰਤ ਕੈਮਿਸਟਰੀ ਦੇਖਣ ਨੂੰ ਮਿਲ ਰਹੀ ਹੈ।


ਇਸ ਫਿਲਮ ਰਾਹੀਂ ਲੀਡ ਅਭਿਨੇਤਰੀ ਵਰੀਨਾ ਹੁਸੈਨ ਬਾਲੀਵੁੱਡ ਡੈਬਿਊ ਕਰ ਰਹੀ ਹੈ। ਟਰੇਲਰ ਦੇ ਮੁਤਾਬਕ ਕਹਾਣੀ ਗੁਜਰਾਤ ਦੇ ਇਕ ਸ਼ਹਿਰ 'ਚ 'ਗਰਬਾ' ਤੋਂ ਸ਼ੁਰੂ ਹੁੰਦੀ ਹੈ। ਹੀਰੋ ਫਿਲਮੀ ਅੰਦਾਜ਼ 'ਚ ਆਪਣੀ ਪ੍ਰੇਮਿਕਾ ਨੂੰ ਹਾਸਲ ਕਰਨ ਦੀ ਕੋਸ਼ਿਸ਼ ਕਰਦਾ ਹੈ। ਫਿਲਮ 'ਚ ਰਾਮ ਕਪੂਰ ਅਤੇ ਰੋਨਿਤ ਰਾਏ ਅਹਿਮ ਭੂਮਿਕਾ 'ਚ ਹਨ। ਦੋਹਾਂ ਦੀ ਐਂਟਰੀ ਤੋਂ ਬਾਅਦ ਕਹਾਣੀ 'ਚ ਜ਼ਬਰਦਸਤ ਟਵਿਸਟ ਦੇਖਣ ਨੂੰ ਮਿਲਦਾ ਹੈ। ਟਰੇਲਰ ਦੇ ਅੰਤ 'ਚ ਸਭ ਤੋਂ ਵੱਡਾ ਸਰਪ੍ਰਾਈਜ਼ ਦੇਖਣ ਨੂੰ ਮਿਲਦਾ ਹੈ। ਇਸ 'ਚ ਸਲਮਾਨ ਦੇ ਭਰਾ ਅਰਬਾਜ਼ ਖਾਨ ਅਤੇ ਸੋਹੇਲ ਖਾਨ ਵੀ ਨਜ਼ਰ ਆ ਰਹੇ ਹਨ। ਇਸ ਤੋਂ ਇਲਾਵਾ ਇਹ ਫਿਲਮ 5 ਅਕਤੂਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।


Tags: Salman Khan Loveratri Aayush Sharma Warina Hussain Trailer Bollywood Actor

Edited By

Kapil Kumar

Kapil Kumar is News Editor at Jagbani.