FacebookTwitterg+Mail

Pics : 'ਲਵਰਾਤਰੀ' ਦੀ ਪ੍ਰਮੋਸ਼ਨ 'ਚ ਰੁੱਝੀ ਪੂਰੀ ਸਟਾਰਕਾਸਟ, ਸੈੱਟ 'ਤੇ ਕੀਤਾ ਗਰਬਾ

loveratri
08 August, 2018 04:44:13 PM

ਮੁੰਬਈ (ਬਿਊਰੋ)— ਸਲਮਾਨ ਖਾਨ ਦੀ ਭੈਣ ਅਰਪਿਤਾ ਸ਼ਰਮਾ ਦੇ ਪਤੀ ਆਯੁਸ਼ ਸ਼ਰਮਾ ਦੀ ਡੈਬਿਊ ਫਿਲਮ 'ਲਵਰਾਤਰੀ' ਦਾ ਟਰੇਲਰ ਰਿਲੀਜ਼ ਹੋ ਚੁੱਕਿਆ ਹੈ। ਇਹ ਫਿਲਮ 5 ਅਕਤੂਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ। ਫਿਲਮ ਦੀ ਸਟਾਰਕਾਸਟ ਨੇ ਪ੍ਰਮੋਸ਼ਨ ਸ਼ੁਰੂ ਕਰ ਦਿੱਤੀ ਹੈ।

Punjabi Bollywood Tadka
ਹਾਲ ਹੀ 'ਚ 'ਲਵਰਾਤਰੀ' ਦੀ ਟੀਮ ਸਲਮਾਨ ਖਾਨ ਦੇ ਸ਼ੋਅ '10 ਕਾ ਦਮ' ਦੇ ਸੈੱਟ 'ਤੇ ਪਹੁੰਚੀ। ਇਸ ਦੌਰਾਨ ਫਿਲਮ ਦੀ ਸਟਾਰਕਾਸਟ ਨੇ ਸੈੱਟ 'ਤੇ ਮਿਲ ਕੇ ਗਰਬਾ ਖੇਡ ਖੂਬ ਮਸਤੀ ਕੀਤੀ। ਇਸ ਸ਼ੋਅ 'ਚ ਰਾਮ ਕਪੂਰ, ਰੋਨਿਤ ਰਾਏ, ਮੀਕਾ ਸਿੰਘ ਅਤੇ ਮਨੀਸ਼ਾ ਪਾਲ ਵਰਗੇ ਸਟਾਰਜ਼ ਨਜ਼ਰ ਆਏ।

Punjabi Bollywood Tadka
ਦੱਸਣਯੋਗ ਹੈ ਕਿ ਫਿਲਮ 'ਲਵਰਾਤਰੀ' ਗੁਜਰਾਤ ਦੀ ਪਿਛੋਕੜ 'ਤੇ ਆਧਾਰਿਤ ਹੈ। ਇਸ ਫਿਲਮ ਰਾਹੀਂ ਆਯੁਸ਼ ਸ਼ਰਮਾ ਅਤੇ ਵਰੀਨਾ ਹੁਸੈਨ ਦੋਵੇਂ ਹੀ ਬਾਲੀਵੁੱਡ 'ਚ ਡੈਬਿਊ ਕਰਨ ਜਾ ਰਹੇ ਹਨ। ਫਿਲਮ ਦਾ ਨਿਰਦੇਸ਼ਨ ਅਭਿਰਾਜ ਮੀਨਾਵਾਲਾ ਵਲੋਂ ਕੀਤਾ ਗਿਆ, ਜਦਕਿ ਸਲਮਾਨ ਦੇ ਪ੍ਰੋਡਕਸ਼ਨ ਹਾਊਸ ਸਲਮਾਨ ਖਾਨ ਫਿਲਮਜ਼ ਦੇ ਬੈਨਰ ਹੇਠ ਕੀਤਾ ਜਾ ਰਿਹਾ ਹੈ।

Punjabi Bollywood TadkaPunjabi Bollywood Tadka


Tags: Salman Khan Aayush Sharma Warina Hussain Loveratri 10 Ka Dum Bollywood Actor

Edited By

Kapil Kumar

Kapil Kumar is News Editor at Jagbani.