FacebookTwitterg+Mail

Video : 'ਲਵਰਾਤਰੀ' ਦੇ ਨਵਾਂ ਗੀਤ ਰਿਲੀਜ਼, ਆਯੁਸ਼-ਵਰੀਨਾ ਦੀ ਦਿਸੀ ਹੌਟ ਕੈਮਿਸਟਰੀ

loveratri new song tera hua
07 September, 2018 08:51:14 AM

ਮੁੰਬਈ(ਬਿਊਰੋ)— ਬਾਲੀਵੁੱਡ ਐਕਟਰ ਸਲਮਾਨ ਖਾਨ ਦੇ ਹੋਮ ਪ੍ਰੋਡਕਸ਼ਨ 'ਚ ਬਣੀ ਫਿਲਮ 'ਲਵਰਾਤਰੀ' ਅਗਲੇ ਹਫਤੇ ਰਿਲੀਜ਼ ਹੋਣ ਵਾਲੀ ਹੈ। ਇਸ ਫਿਲਮ ਨਾਲ ਸਲਮਾਨ ਦੀ ਭੈਣ ਅਰਪਿਤਾ ਦਾ ਪਤੀ ਆਯੁਸ਼ ਸ਼ਰਮਾ ਤੇ ਵਰੀਨਾ ਬਾਲੀਵੁੱਡ ਡੈਬਿਊ ਕਰਨ ਜਾ ਰਹੇ ਹਨ। ਦੱਸ ਦੇਈਏ ਕਿ ਫਿਲਮ ਦੇ ਟਰੇਲਰ ਤੇ ਗੀਤਾਂ ਨੂੰ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ ਹੈ। ਹਾਲ ਹੀ 'ਚ ਫਿਲਮ ਦਾ ਇਕ ਹੋਰ ਰੋਮਾਂਟਿਕ ਗੀਤ ਰਿਲੀਜ਼ ਹੋਇਆ ਹੈ, ਜਿਸ 'ਚ ਆਯੁਸ਼ ਨਾਲ ਵਰੀਨਾ ਦੀ ਜ਼ਬਰਦਸਤ ਕੈਮਿਸਟਰੀ ਨਜ਼ਰ ਆ ਰਹੀ ਹੈ। 'ਤੇਰਾ ਹੁਆ' ਗੀਤ ਦੀ ਸ਼ੁਰੂਆਤ 'ਚ ਆਯੁਸ਼, ਵਰੀਨਾ ਨੂੰ ਆਪਣਾ ਸ਼ਹਿਰ ਘੁੰਮਾਉਣ ਦੀ ਇਜਾਜ਼ਤ ਮੰਗਦਾ ਨਜ਼ਰ ਆ ਰਿਹਾ ਹੈ।

 

ਦਿਲਚਸਪ ਗੱਲ ਹੈ ਕਿ ਇਸ ਰੋਮਾਂਟਿਕ ਗੀਤ ਨੂੰ ਆਤਿਫ ਅਸਲਮ ਨੇ ਆਵਾਜ਼ ਦਿੱਤੀ ਹੈ। ਆਤਿਫ ਦੀ ਆਵਾਜ਼ 'ਚ ਇਹ ਗੀਤ ਜਿਥੇ ਰੂਹ ਨੂੰ ਸਕੂਨ ਦੇ ਰਿਹਾ ਹੈ, ਉੱਥੇ ਹੀ ਚਿਹਰੇ 'ਤੇ ਮਿੱਠੀ ਜਿਹੀ ਮੁਸਕੁਰਾਹਟ ਵੀ ਲੈ ਆਉਂਦਾ ਹੈ। 'ਤੇਰਾ ਹੁਆ' ਦੇ ਬੋਲ ਮਨੋਜ ਮੁਤਾਂਸਿਰ ਨੇ ਸੱਬੀਰ ਅਹਿਮਦ ਤੇ ਅਰਾਫਾਤ ਮਹਮੂਦ ਦੀ ਮਦਦ ਨਾਲ ਲਿਖੇ ਹਨ। ਇਸ ਰੋਮਾਂਟਿਕ ਗੀਤ ਨੂੰ ਤਨਿਸ਼ਕ ਬਾਗਚੀ ਨੇ ਕੰਪੋਜ਼ ਕੀਤਾ ਹੈ। ਸਿਰਫ ਇਹੀ ਨਹੀਂ ਰੋਮਾਂਟਿਕ ਗੀਤ ਨੂੰ ਤਾਂ ਸਲਮਾਨ ਖਾਨ ਨੇ ਆਪਣੇ ਟਵਿਟਰ ਹੈਂਡਲ 'ਤੇ ਵੀ ਸ਼ੇਅਰ ਕੀਤਾ ਹੈ।


'ਲਵਰਾਤਰ' ਦਾ ਡਾਇਰੈਕਸ਼ਨ ਅਭਿਰਾਜ ਮੀਨਾਵਾਲਾ ਨੇ ਕੀਤਾ ਹੈ ਅਤੇ ਫਿਲਮ 5 ਸਤੰਬਰ ਨੂੰ ਰਿਲੀਜ਼ ਹੋ ਰਹੀ ਹੈ। ਇਸ 'ਚ ਰਾਮ ਕਪੂਰ ਤੇ ਰੋਨਿਤ ਰਾਏ ਵੀ ਨਜ਼ਰ ਆਉਣਗੇ। ਉਂਝ ਇਸ ਫਿਲਮ ਦੇ ਟਰੇਲਰ 'ਚ ਸੋਹੇਲ ਖਾਨ ਅਤੇ ਅਰਬਾਜ਼ ਖਾਨ ਦੀ ਵੀ ਝਲਕ ਨਜ਼ਰ ਆਈ ਸੀ, ਜੋ ਇਸ ਫਿਲਮ 'ਚ ਪੁਲਸ ਦੇ ਕਿਰਦਾਰ 'ਚ ਕੈਮਿਓ ਕਰ ਰਹੇ ਹਨ।


Tags: Atif AslamTera HuaLoveratriAayush SharmaWarina HussainTanishk BagchiManoj Muntashir Arafat MehmoodShabbir AhmedAzeem D

Edited By

Sunita

Sunita is News Editor at Jagbani.