ਮੁੰਬਈ (ਬਿਊਰੋ)— ਸਲਮਾਨ ਖਾਨ ਦੀ ਭੈਣ ਅਰਪਿਤਾ ਦੇ ਪਤੀ ਆਯੂਸ਼ ਸ਼ਰਮਾ ਦੀ ਡੈਬਿਊ ਫਿਲਮ 'ਲਵਰਾਤਰੀ' ਦਾ ਟਰੇਲਰ ਬੀਤੇ ਦਿਨ ਰਿਲੀਜ਼ ਕੀਤਾ ਗਿਆ ਹੈ। ਇਹ ਫਿਲਮ ਸਲਮਾਨ ਦੇ ਪ੍ਰੋਡਕਸ਼ਨ ਬੈਨਰ ਹੇਠ ਬਣਾਈ ਗਈ ਹੈ।
ਟਰੇਲਰ ਲਾਂਚ ਮੌਕੇ ਪਿਤਾ ਆਯੂਸ਼ ਨੂੰ ਸੁਪਰੋਟ ਕਰਨ ਉਨ੍ਹਾਂ ਦੇ ਬੇਟੇ ਆਹਿਲ ਸ਼ਰਮਾ ਵੀ ਪਹੁੰਚੇ ਸਨ। ਈਵੈਂਟ ਦੌਰਾਨ ਆਹਿਲ ਮਾਮੂ ਸਲਮਾਨ ਅਤੇ ਸੋਹੇਲ ਖਾਨ ਨਾਲ ਮਸਤੀ ਕਰਦੇ ਵੀ ਨਜ਼ਰ ਆਏ।
ਆਹਿਲ ਨਾਲ ਉਨ੍ਹਾਂ ਦੀ ਮੰਮੀ ਅਰਪਿਤਾ ਖਾਨ ਵੀ ਮੌਜੂਦ ਸੀ। 'ਲਵਰਾਤਰੀ' ਨਾਲ ਆਯੂਸ਼ ਸ਼ਰਮਾ ਬਾਲੀਵੁੱਡ 'ਚ ਡੈਬਿਊ ਕਰਨ ਜਾ ਰਹੇ ਹਨ।
ਟਰੇਲਰ ਲਾਂਚ ਈਵੈਂਟ 'ਚ ਸਲਮਾਨ-ਸੋਹੇਲ ਨਾਲ ਆਹਿਲ ਸ਼ਰਮਾ ਮਸਤੀ ਕਰਦੇ ਨਜ਼ਰ ਆਏ।
ਟਰੇਲਰ 'ਚ ਫਿਲਮ ਦੀ ਕਹਾਣੀ ਗੁਜਰਾਤੀ ਰੰਗ-ਢੰਗ ਨਾਲ ਲੱਦੀ ਹੋਈ ਦਿਖਾਈ ਦੇ ਰਹੀ ਹੈ।
ਫਿਲਮ 'ਚ ਆਯੂਸ਼ ਗੁਜਰਾਤੀ ਡਾਂਸ 'ਗਰਬਾ' ਸਿਖਾਉਣ ਵਾਲੇ ਟੀਚਰ ਦਾ ਰੋਲ ਨਿਭਾ ਰਹੇ ਹਨ।
ਇਸੇ ਫਿਲਮ ਨਾਲ ਵਰੀਨਾ ਹੁਸੈਨ ਵੀ ਆਪਣਾ ਬਾਲੀਵੁੱਡ ਡੈਬਿਊ ਕਰ ਰਹੀ ਹੈ।
ਟਰੇਲਰ ਮੁਤਾਬਕ ਕਹਾਣੀ ਗੁਜਰਾਤ ਤੋਂ ਸ਼ੁਰੂ ਹੁੰਦੀ ਹੈ।
ਇਸ 'ਚ ਪ੍ਰੇਮੀ-ਪ੍ਰੇਮਿਕਾ ਦੀ ਕੈਮਿਸਟਰੀ ਅਤੇ ਉਨ੍ਹਾਂ ਦੇ ਪ੍ਰੇਮ ਦੇ ਰਸਤੇ 'ਚ ਆਉਣ ਵਾਲੀਆਂ ਅੜਚਣਾਂ ਨੂੰ ਬਖੂਬੀ ਦਿਖਾਇਆ ਗਿਆ ਹੈ।
ਲੰਬੇ ਸਮੇਂ ਤੋਂ ਫਿਲਮ ਦੇ ਟਰੇਲਰ ਦਾ ਦਰਸ਼ਕਾਂ ਇੰਤਜ਼ਾਰ ਕਰ ਰਹੇ ਸਨ।
ਇਹ ਫਿਲਮ 5 ਅਕਤੂਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।