FacebookTwitterg+Mail

ਮੁੰਬਈ 'ਚ ਆਯੋਜਿਤ ਕੀਤਾ ਜਾਵੇਗਾ 'ਲਵਯਾਤਰੀ' ਦਾ ਮਿਊਜ਼ਿਕ ਕੰਸਰਟ

loveyatri
24 September, 2018 06:06:01 PM

ਮੁੰਬਈ (ਬਿਊਰੋ)— ਆਯੁਸ਼ ਸ਼ਰਮਾ ਅਤੇ ਵਰੀਨਾ ਹੁਸੈਨ ਦੀ 'ਲਵਯਾਤਰੀ' ਦੀ ਰਿਲੀਜ਼ ਨੂੰ ਥੋੜ੍ਹਾ ਸਮਾਂ ਬਾਕੀ ਹੈ। ਅਜਿਹੇ 'ਚ ਫਿਲਮ ਦੀ ਟੀਮ 'ਲਵਰਾਤਰੀ' ਨੂੰ ਪ੍ਰਮੋਟ ਕਰਨ 'ਚ ਕੋਈ ਕਸਰ ਨਹੀਂ ਛੱਡ ਰਹੀ। ਫਿਲਮ ਦੀ ਰਿਲੀਜ਼ ਤੋਂ ਪਹਿਲਾਂ 26 ਸਤੰਬਰ ਵਾਲੇ ਦਿਨ ਮੁੰਬਈ 'ਚ 'ਲਵਯਾਤਰੀ' ਦਾ ਮਿਊਜ਼ਿਕ ਕੰਸਰਟ ਆਯੋਜਿਤ ਕੀਤਾ ਜਾਵੇਗਾ ਜਿਸ 'ਚ ਸਲਮਾਨ ਸਮੇਤ ਫਿਲਮ ਦੀ ਟੀਮ ਆਪਣੀ ਮੌਜੂਦਗੀ ਨਾਲ ਚਾਰ ਚੰਨ੍ਹ ਲਾਉਣਗੇ। ਇਸ ਖਾਸ ਮੌਕੇ ਸਲਮਾਨ ਖਾਨ, ਆਯੁਸ਼ ਸ਼ਰਮਾ, ਵਰੀਨਾ ਹੁਸੈਨ, ਬਾਦਸ਼ਾਹ, ਉਦੀਤ ਨਰਾਇਣ, ਤਨਿਸ਼ਕ ਬਾਗਚੀ ਅਤੇ ਦਰਸ਼ਨ ਰਾਵਲ ਫਿਲਮ ਦੇ ਗੀਤਾਂ 'ਤੇ ਆਪਣੀ ਪਰਫਾਰਮੈਂਸ ਨਾਲ ਮੌਜੂਦ ਪ੍ਰਸ਼ੰਸਕਾਂ ਦਾ ਮਨੋਰੰਜਨ ਕਰਦੇ ਨਜ਼ਰ ਆਉਣਗੇ।

'ਲਵਰਾਤਰੀ' ਦੀ ਕਹਾਣੀ ਆਯੁਸ਼ ਸ਼ਰਮਾ ਅਤੇ ਵਰੀਨਾ ਹੁਸੈਨ ਦੀ ਪ੍ਰੇਮ ਕਹਾਣੀ 'ਤੇ ਅਧਾਰਤ ਹੈ। ਫਿਲਮ 'ਚ ਗਰਬਾ ਕਹਾਣੀ ਦਾ ਅਹਿਮ ਹਿੱਸਾ ਹੈ ਜਿਸ ਵਜ੍ਹਾ ਆਯੁਸ਼ ਤੇ ਵਰੀਨਾ ਨੂੰ ਗਰਬਾ ਸਿੱਖਣ ਲਈ ਸਪੈਸ਼ਲ ਟ੍ਰੇਨਿੰਗ ਲੈਣੀ ਪਈ। ਆਯੁਸ਼ ਤੇ ਵਰੀਨਾ ਅਕਸਰ ਗਰਬਾ ਰਿਹਰਸਲ ਦੀਆਂ ਤਸਵੀਰਾਂ ਅਤੇ ਵੀਡੀਓਜ਼ ਨਾਲ ਪ੍ਰਸ਼ੰਸਕਾਂ ਦਾ ਧਿਆਨ ਆਕਰਸ਼ਿਤ ਕਰਦੇ ਨਜ਼ਰ ਆਏ। ਫਿਲਮ ਨੀਰੇਨ ਭੱਟ ਵਲੋਂ ਲਿਖੀ ਗਈ ਹੈ ਜੋ ਇਕ ਪ੍ਰਸਿੱਧ ਗੁਜਰਾਤੀ ਲੇਖਕ ਹਨ। ਸਲਮਾਨ ਖਾਨ ਫਿਲਮਸ ਬੈਨਰ ਹੇਠ ਬਣੀ ਇਹ ਫਿਲਮ 5 ਅਕਤੂਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।


Tags: Salman Khan Aayush Sharma Loveyatri Warina Hussain Concert Bollywood Actor

Edited By

Kapil Kumar

Kapil Kumar is News Editor at Jagbani.