FacebookTwitterg+Mail

'ਲਵਯਾਤਰੀ' ਦੇ ਨਵੇਂ ਗੀਤ 'ਢੋਲਿਡਾ' 'ਚ ਆਯੁਸ਼-ਵਰੀਨਾ ਨਾਲ ਝੂੰਮਣ ਲਈ ਹੋ ਜਾਓ ਤਿਆਰ

loveyatri
24 September, 2018 07:00:20 PM

ਮੁੰਬਈ (ਬਿਊਰੋ)— ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਨੇ ਟਵਿਟਰ ਅਕਾਊਂਟ 'ਤੇ 'ਲਵਯਾਤਰੀ' ਦਾ ਨਵਾਂ ਗੀਤ 'ਢੋਲਿਡਾ' ਰਿਲੀਜ਼ ਕੀਤਾ ਹੈ। ਗਰਬਾ ਦੀ ਪਿਛੋਕੜ 'ਤੇ ਅਧਾਰਤ ਆਯੁਸ਼ ਸ਼ਰਮਾ ਤੇ ਵਰੀਨਾ ਹੁਸੈਨ ਤਿਉਹਾਰ ਦਾ ਜ਼ਸਨ ਮਨਾਉਂਦੇ ਗੀਤ ਦੀਆਂ ਧੁਣਾਂ 'ਤੇ ਝੂੰਮਦੇ ਨਜ਼ਰ ਆ ਰਹੇ ਹਨ। ਤਨਿਕ ਬਾਗਚੀ ਵਲੋਂ ਗੀਤ ਨੂੰ ਮਿਊਜ਼ਿਕ ਦਿੱਤਾ ਗਿਆ, ਜਦਕਿ ਗੀਤ ਦੇ ਬੋਲ ਸ਼ਬੀਰ ਅਹਿਮਦ ਨੇ ਲਿਖੇ ਹਨ। ਉਦੀਤ ਨਰਾਇਣ, ਨੇਹਾ ਕੱਕੜ, ਪਲਕ ਮੁਛਾਲ ਅਤੇ ਰਾਜਾ ਹਸਨ ਨੇ ਗੀਤ ਨੂੰ ਆਪਣੀ ਆਵਾਜ਼ ਦਿੱਤੀ ਹੈ। ਸਲਮਾਨ ਨੇ ਟਵਿਟਰ 'ਤੇ ਗੀਤ ਸ਼ੇਅਰ ਕਰਦੇ ਹੋਏ ਲਿਖਿਆ, ''ਸੁਣੋ Loveyatri ਦਾ ਨਵਾਂ ਗੀਤ  Dholida! Out now! LoveTakes Over''

ਆਯੁਸ਼ ਤੇ ਵਰੀਨਾ ਦੀ ਜੋੜੀ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਇਨ੍ਹਾਂ ਦੀ ਕੈਮਿਸਟਰੀ ਨੇ ਸਭ ਦਾ ਦਿਲ ਜਿੱਤ ਲਿਆ ਹੈ। ਫਿਲਮ ਦੀ ਕਹਾਣੀ ਆਯੁਸ਼ ਤੇ ਵਰੀਨਾ ਦੀ ਲਵਸਟੋਰੀ 'ਤੇ ਅਧਾਰਤ ਹੈ। ਫਿਲਮ ਨੀਰੇਨ ਭੱਟ ਵਲੋਂ ਲਿਖੀ ਗਈ ਹੈ ਜੋ ਇਕ ਪ੍ਰਸਿੱਧ ਗੁਜਰਾਤੀ ਲੇਖਕ ਹਨ। ਸਲਮਾਨ ਖਾਨ ਫਿਲਮਸ ਬੈਨਰ ਹੇਠ ਬਣੀ ਇਹ ਫਿਲਮ 5 ਅਕਤੂਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।


Tags: Dholida Loveyatri Aayush Sharma Warina Hussain Neha Kakkar Bollywood Actor

Edited By

Kapil Kumar

Kapil Kumar is News Editor at Jagbani.