FacebookTwitterg+Mail

'ਲਵਯਾਤਰੀ' ਨੇ ਮਿਊਜ਼ਿਕਲ ਕੰਸਰਟ ਨਾਲ ਮਨਾਇਆ ਮੁਹੱਬਤ ਦੀ ਦਾਸਤਾਨ ਦਾ ਜਸ਼ਨ

loveyatri
27 September, 2018 05:30:17 PM

ਮੁੰਬਈ (ਬਿਊਰੋ)- 'ਲਵਯਾਤਰੀ ਜਰਨੀ ਆਫ ਲਵ' ਦੀ ਟੀਮ ਨੇ ਬੀਤੇ ਦਿਨੀਂ ਮੁੰਬਈ 'ਚ ਇਕ ਮਿਊਜ਼ਿਕਲ ਕੰਸਰਟ ਦਾ ਆਯੋਜਨ ਕੀਤਾ ਗਿਆ ਸੀ, ਜਿਸ 'ਚ ਫਿਲਮ ਦੀ ਟੀਮ ਮੁੰਬਈ ਜਨਤਾ ਜਨਾਰਦਨ ਨਾਲ ਜਸ਼ਨ ਮਨਾਉਂਦੇ ਹੋਏ ਨਜ਼ਰ ਆਈ। ਫਿਲਮ ਦੇ ਨਿਰਮਾਤਾ ਸਲਮਾਨ ਖਾਨ 'ਲਵਯਤਾਰੀ' ਦੇ ਗੀਤਾਂ ਨੂੰ ਵਧਾਵਾ ਦੇਣਾ ਚਾਹੁੰਦੇ ਸਨ, ਜਿਸ ਲਈ ਉਨ੍ਹਾਂ ਨੇ ਮਿਊਜ਼ਿਕਲ ਕੰਸਰਟ ਦੀ ਰਾਹ ਚੁਣੀ, ਜੋ ਹੁਣ ਚਾਰਟਬਸਟਰਨ ਬਣ ਕੇ ਦਰਸ਼ਕਾਂ ਦੇ ਦਿਲਾਂ 'ਚ ਜਗ੍ਹਾ ਬਣਾ ਰਹੀ ਹੈ। 'ਲਵਯਾਤਰੀ' ਐਲਬਮ ਜਨਤਾ ਦੁਆਰਾ ਖੂਬ ਪਸੰਦ ਕੀਤੀ ਜਾ ਰਹੀ ਹੈ।

Punjabi Bollywood Tadka

'ਲਵਯਾਤਰੀ' ਦੀ ਟੀਮ ਨੇ ਬੁੱਧਵਾਰ ਦੀ ਸ਼ਾਮ ਨੂੰ ਇਕ ਸੰਗੀਤ ਸਮਾਰੋਹ ਆਯੋਜਿਤ ਕੀਤਾ, ਜਿਸ 'ਚ ਫਿਲਮ ਦੇ ਐਲਬਮ 'ਚ ਹਰੇਕ ਗੀਤ ਨੂੰ ਮਿਲ ਰਹੀ ਜਬਰਦਸਤ ਪ੍ਰਤੀਕਿਰਿਆ ਦਾ ਜਸ਼ਨ ਮਨਾਉਂਦੇ ਹੋਏ ਨਜ਼ਰ ਆਏ। ਫਿਲਮ 'ਚ 'ਨਵਯਾਤਰੀ' ਉਤਸਵ ਗੀਤ ਤੋਂ ਲੈ ਕੇ ਕਲਬ ਟਰੈਕ ਅਤੇ ਰੋਮਾਂਟਿਕ ਟਰੈਕ ਹਰ ਤਰ੍ਹਾਂ ਦੇ ਗੀਤ ਉਪਲਬਧ ਹਨ, ਜੋ ਦਰਸ਼ਕਾਂ ਦੀ ਪਸੰਦ 'ਤੇ ਖਰੇ ਉਤਰ ਰਹੇ ਹਨ। ਬਾਂਦਰਾ 'ਚ ਆਯੋਜਿਤ ਲਾਈਵ ਕੰਸਰਟ ਨੇ ਨਿਰਮਾਤਾ ਸਲਮਾਨ ਖਾਨ, ਨਿਰਦੇਸ਼ਕ ਅਭਿਰਾਜ ਮਿਨਾਵਾਲਾ, ਮੁੱਖ ਜੋੜੀ ਆਯੁਸ਼ ਸ਼ਰਮਾ ਅਤੇ ਵਰੀਨਾ ਹੁਸੈਨ ਨਾਲ ਗਾਇਕ ਦਰਸ਼ਨ ਰਾਵਲ, ਉਦਿਤ ਨਾਰਾਇਣ, ਪਲਕ ਮੁਛਾਲ, ਬਾਦਸ਼ਾਹ, ਅਸੀਜ਼ ਕੌਰ, ਦੇਵੀ ਨੇਗੀ ਅਤੇ ਸੰਗੀਤਕਾਰ ਤਨਿਸ਼ਕ ਬਾਗਚੀ, ਡੀਜੇ ਚੇਤਸ ਅਤੇ ਲਿਜੋ ਨਾਲ ਸਾਲ ਦੀ ਪ੍ਰਸਿੱਧ ਐਲਬਮ ਨਾਲ ਚਾਰਟਬਸਟਰ ਗੀਤਾਂ ਦਾ ਜਸ਼ਨ ਮਨਾਇਆ।

Punjabi Bollywood Tadka

ਗ੍ਰੈਂਡ ਮਿਊਜ਼ਿਕਲ ਈਵੈਂਟ 'ਚ ਨਾ ਸਿਰਫ ਸਿੰਗਰਾਂ ਨੇ ਆਪਣੇ ਸ਼ਾਨਦਾਰ ਪਰਫਾਰਮੈਂਸ ਨਾਲ ਚਾਰ ਚੰਨ ਲਾਏ ਸਗੋਂ ਫਿਲਮ ਦੀ ਮੁੱਖ ਜੋੜੀ ਆਯੁਸ਼ ਅਤੇ ਵਰੀਨਾ ਵੀ ਚਾਰਟਬਸਟਰ ਗੀਤਾਂ ਦੀਆਂ ਧੁੰਨਾਂ 'ਤੇ ਕਦਮ ਨਾਲ ਕਦਮ ਮਿਲਾਉਂਦੇ ਹੋਏ ਨਜ਼ਰ ਆਏ। ਜਦੋਂ ਕਿ ਪਲਕ ਮੁਛਲ ਤੇ ਉਦਿਤ ਨਾਰਾਇਣ ਨੇ ਢੋਲਿਡਾ ਨਾਲ ਗਰਬਾ ਦਾ ਰੰਮ ਜਮਾਉਂਦੇ ਹੋਏ ਨਜ਼ਰ ਆਏ ਅਤੇ ਅਸੀਸ ਕੌਰ ਨੇ 'ਅੱਖ ਲੜ ਜਾਵੇ' ਵਰਗੇ ਕਲਬ ਐਂਥਮ ਨਾਲ ਸਟੇਜ 'ਤੇ ਧੂਮ ਮਚਾ ਦਿੱਤੀ।

Punjabi Bollywood Tadka

ਇਸ ਈਵੈਂਟ 'ਚ ਸੰਗੀਤਕਾਰ ਤਨਿਸ਼ਕ ਬਾਗਚੀ ਨੇ ਦਰਸ਼ਕਾਂ ਲਈ ਰੋਮਾਂਟਿਕ ਗੀਤ 'ਤੇਰਾ ਹੁਯਾ' ਦੀਆਂ ਲਾਈਨਾਂ ਗੁਣ ਗੁਣਾਉਂਦੇ ਹੋਏ ਨਜ਼ਰ ਆਏ। ਦੱਸ ਦੇਈਏ ਕਿ 'ਲਵਯਾਤਰੀ' 5 ਅਕਤੂਬਰ 2018 ਦੇ ਦਿਨ ਨਜ਼ਦੀਕੀ ਸਿਨੇਮਾਘਰਾਂ 'ਚ ਰਿਲੀਜ਼ ਹੋ ਰਹੀ ਹੈ।


Tags: Loveyatri Ayush Sharma Salman Khan Music

Edited By

Sunita

Sunita is News Editor at Jagbani.