ਮੁੰਬਈ (ਬਿਊਰੋ)— ਬਾਲੀਵੁੱਡ ਐਕਟਰ ਸਲਮਾਨ ਖਾਨ ਦੇ ਹੋਮ ਪ੍ਰੋਡਕਸ਼ਨ 'ਚ ਬਣੀ ਫਿਲਮ 'ਲਵਯਾਤਰੀ' 5 ਅਕਤੂਬਰ ਨੂੰ ਰਿਲੀਜ਼ ਹੋਣ ਵਾਲੀ ਹੈ। ਇਸ ਫਿਲਮ ਨਾਲ ਸਲਮਾਨ ਦੀ ਭੈਣ ਅਰਪਿਤਾ ਖਾਨ ਦਾ ਪਤੀ ਆਯੁਸ਼ ਸ਼ਰਮਾ ਤੇ ਵਰੀਨਾ ਬਾਲੀਵੁੱਡ ਡੈਬਿਊ ਕਰਨ ਜਾ ਰਹੇ ਹਨ।

ਹਾਲ ਹੀ 'ਚ 'ਲਵਯਾਤਰੀ' ਫਿਲਮ ਦੀ ਖਾਸ ਸਕ੍ਰੀਨਿੰਗ ਰੱਖੀ ਗਈ ਸੀ, ਜਿਸ 'ਚ ਸੋਨਾਕਸ਼ੀ ਸਿਨਹਾ, ਵਰੀਨਾ ਹੁਸੈਨ, ਆਯੁਸ਼ ਸ਼ਰਮਾ, ਅਰਪਿਤਾ ਖਾਨ, ਡੇਜੀ ਸ਼ਾਹ, ਯੂਲੀਆ ਵੰਤੂਰ, ਕਿਆਰਾ ਅਡਵਾਨੀ, ਅਰਬਾਜ਼ ਖਾਨ, ਅੰਮ੍ਰਿਤਾ ਅਰੋੜਾ ਸਮੇਤ ਕਈ ਹਸਤੀਆਂ ਨਜ਼ਰ ਆਈਆਂ।

ਦੱਸਣਯੋਗ ਹੈ ਕਿ 'ਲਵਯਾਤਰੀ' ਦਾ ਡਾਇਰੈਕਸ਼ਨ ਅਭਿਰਾਜ ਮੀਨਾਵਾਲਾ ਨੇ ਕੀਤਾ ਹੈ ਅਤੇ ਫਿਲਮ 5 ਸਤੰਬਰ ਨੂੰ ਰਿਲੀਜ਼ ਹੋ ਰਹੀ ਹੈ।

ਇਸ 'ਚ ਰਾਮ ਕਪੂਰ ਤੇ ਰੋਨਿਤ ਰਾਏ ਵੀ ਨਜ਼ਰ ਆਉਣਗੇ।

ਉਂਝ ਇਸ ਫਿਲਮ ਦੇ ਟਰੇਲਰ 'ਚ ਸੋਹੇਲ ਖਾਨ ਅਤੇ ਅਰਬਾਜ਼ ਖਾਨ ਦੀ ਵੀ ਝਲਕ ਨਜ਼ਰ ਆਈ ਸੀ, ਜੋ ਇਸ ਫਿਲਮ 'ਚ ਪੁਲਸ ਦੇ ਕਿਰਦਾਰ 'ਚ ਕੈਮਿਓ ਕਰ ਰਹੇ ਹਨ।

Daisy Shah

Iulia Vantur

Kiara Advani

Arbaaz Khan

Sonakshi Sinha

Sangeeta Bijlani

