ਨਵੀਂ ਦਿੱਲੀ(ਬਿਊਰੋ)— ਬਾਲੀਵੁੱਡ ਦੇ ਮਸ਼ਹੂਰ ਗਾਇਕ ਲੱਕੀ ਅਲੀ ਉਸ ਸਮੇਂ ਦੇ ਗਾਇਕ ਹਨ, ਜਦੋਂ ਭਾਰਤੀ ਪੌਪ ਸ਼ੈਲੀ ਬਹੁਤ ਜ਼ਿਆਦਾ ਵਿਕਸਿਤ ਸੀ। ਉਹ ਅੱਜ ਵੀ ਆਪਣੇ ਚਾਹੁੰਣ ਵਾਲਿਆਂ ਦੇ ਦਿਲਾਂ 'ਤੇ ਰਾਜ਼ ਕਰਦੇ ਹਨ। ਲੱਕੀ ਅਲੀ ਨੇ ਹਿੰਦੀ ਫਿਲਮਾਂ ਲਈ 'ਆ ਭੀ ਜਾ' ਅਤੇ 'ਇਕ ਪਲ ਕਾ ਜੀਨਾ' ਵਰਗੇ ਕਈ ਯਾਦਗਾਰ ਗੀਤ ਵੀ ਗਾਏ ਹਨ।
ਅੱਜ ਤੁਹਾਨੂੰ ਲੱਕੀ ਅਲੀ ਦੀ ਬੇਟੀ ਗਲੈਮਰ ਬੇਟੀ ਤਸਮੀਆਹ ਅਲੀ ਨਾਲ ਮਿਲਾਉਣ ਜਾ ਰਹੇ ਹਾਂ, ਜਿਸ ਦੀ ਆਵਾਜ਼ ਪਿਤਾ ਨਾਲੋਂ ਵੀ ਜ਼ਿਆਦਾ ਸੁਰੀਲੀ ਹੈ।
ਲੱਕੀ ਅਲੀ ਦੀ ਬੇਟੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਕਾਫੀ ਵੀਡੀਓਜ਼ ਪੋਸਟ ਕੀਤੀਆਂ ਹਨ, ਜਿਨ੍ਹਾਂ 'ਚ ਉਹ ਇੰਗਲਿਸ਼ ਗੀਤ ਗਾਉਂਦੀ ਨਜ਼ਰ ਆ ਰਹੀ ਹੈ।
ਤਸਮੀਆਹ ਅਲੀ ਦੇਖਣ ਨੂੰ ਕਾਫੀ ਗਲੈਮਰ ਲੱਗਦੀ ਹੈ। ਤਸਮੀਆਹ ਸੋਸ਼ਲ ਮੀਡੀਆ 'ਤੇ ਕਾਫੀ ਸਰਗਰਮ ਰਹਿੰਦੀ ਹੈ। ਉਹ ਅਕਸਰ ਆਪਣੀਆਂ ਤਸਵੀਰਾਂ ਤੇ ਵੀਡੀਓ ਸੋਸ਼ਲ ਮੀਡੀਆਨ 'ਤੇ ਫੈਨਜ਼ ਨਾਲ ਸ਼ੇਅਰ ਕਰਦੀ ਹੈ।