FacebookTwitterg+Mail

ਨੱਛਤਰ ਗਿੱਲ ਦੀ ਆਵਾਜ਼ 'ਚ 'ਲੁਕਣ ਮੀਚੀ' ਦਾ ਤੀਜਾ ਗੀਤ 'ਹਥਿਆਰ' ਰਿਲੀਜ਼ (ਵੀਡੀਓ)

lukan michi song hathiyar
06 May, 2019 05:10:07 PM

ਜਲੰਧਰ (ਬਿਊਰੋ) : 10 ਮਈ ਨੂੰ ਰਿਲੀਜ਼ ਹੋਣ ਜਾ ਰਹੀ ਪੰਜਾਬੀ ਫਿਲਮ 'ਲੁਕਣ ਮੀਚੀ' ਦੇ ਟਰੇਲਰ ਅਤੇ ਹੁਣ ਤੱਕ ਰਿਲੀਜ਼ ਹੋਏ ਗੀਤਾਂ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਹਾਲ ਹੀ 'ਚ ਫਿਲਮ ਦਾ ਤੀਜਾ ਗੀਤ 'ਹਥਿਆਰ' ਰਿਲੀਜ਼ ਹੋਇਆ ਹੈ। ਇਸ ਗੀਤ ਨੂੰ ਪੰਜਾਬੀ ਗਾਇਕ ਨੱਛਤਰ ਗਿੱਲ ਨੇ ਗਾਇਆ ਹੈ ਅਤੇ ਗੀਤ ਦੇ ਬੋਲ ਕਾਬਲ ਸਰੂਪਵਾਲੀ ਨੇ ਲਿਖੇ ਹਨ। ਜਦੋਂਕਿ ਇਸ ਗੀਤ ਨੂੰ ਮਿਊਜ਼ਿਕ ਜਤਿੰਦਰ ਸ਼ਾਹ ਨੇ ਦਿੱਤਾ ਹੈ। ਇਸ ਗੀਤ 'ਚ ਨੱਛਤਰ ਗਿੱਲ ਵੱਲੋਂ ਗਾਇਕੀ ਦਾ ਖੁੱਲ੍ਹਾ ਅਖਾੜਾ ਲਾਇਆ ਗਿਆ ਹੈ, ਜਿਸ ਵਿਚ ਯੋਗਰਾਜ ਸਿੰਘ, ਗੁੱਗੂ ਗਿੱਲ ਤੇ ਹੌਬੀ ਧਾਲੀਵਾਲ ਭੰਗੜਾ ਪਾਉਂਦੇ ਨਜ਼ਰ ਆ ਰਹੇ ਹਨ।

ਦੱਸਣਯੋਗ ਹੈ ਕਿ 'ਲੁਕਣ ਮੀਚੀ' 'ਚ ਲੀਡ ਰੋਲ ਪ੍ਰੀਤ ਹਰਪਾਲ ਤੇ ਮੈਂਡੀ ਤੱਖਰ ਨੇ ਨਿਭਾਈਆ ਹੈ। ਇਸ ਤੋਂ ਇਲਾਵਾ ਅੰਮ੍ਰਿਤ ਔਲਖ, ਯੋਗਰਾਜ ਸਿੰਘ, ਗੁੱਗੂ ਗਿੱਲ, ਹੌਬੀ ਧਾਲੀਵਾਲ, ਬੀ. ਐਨ. ਸ਼ਰਮਾ, ਕਰਮਜੀਤ ਅਨਮੋਲ ਤੇ ਗੁਰਚੇਤ ਚਿੱਤਰਕਾਰ ਨੇ ਅਹਿਮ ਭੂਮਿਕਾ ਨਿਭਾਈ ਹੈ। ਫਿਲਮ ਦੀ ਸਟੋਰੀ, ਸਕ੍ਰੀਨਪਲੇਅ ਤੇ ਡਾਇਲਾਗਸ ਰਾਜੂ ਵਰਮਾ ਨੇ ਲਿਖੇ ਹਨ। ਐਮ. ਹੁੰਦਲ ਨੇ ਇਸ ਫਿਲਮ ਨੂੰ ਡਾਇਰੈਕਟ ਕੀਤਾ ਹੈ। ਬੰਬਲ. ਬੀ ਪ੍ਰੋਡਕਸ਼ਨ ਹੇਠ ਬਣੀ ਇਸ ਫਿਲਮ ਦੇ ਨਿਰਮਾਤਾ ਅਵਤਾਰ ਬੱਲ ਤੇ ਬਿਕਰਮ ਬੱਲ ਹਨ।


Tags: Lukan MichiPreet HarpalMandy ThakarYograj SinghGuggu GillHobby DhaliwalAmrit AulakhNachattar GillPunjabi Film SongYellow Music

Edited By

Lakhan

Lakhan is News Editor at Jagbani.