FacebookTwitterg+Mail

1.5 ਮਿਲੀਅਨ ਤੋਂ ਵੱਧ ਵਾਰ ਦੇਖਿਆ ਗਿਆ 'ਲੁਕਣ ਮੀਚੀ' ਦਾ ਗੀਤ 'ਲੇਟ ਹੋ ਗਈ'

lukan michi song late ho gayi
27 April, 2019 08:49:58 PM

ਜਲੰਧਰ (ਬਿਊਰੋ)— ਪੰਜਾਬੀ ਫਿਲਮ 'ਲੁਕਣ ਮੀਚੀ' 10 ਮਈ ਨੂੰ ਸਿਨੇਮਾਘਰਾਂ ਦਾ ਸ਼ਿੰਗਾਰ ਬਣਨ ਜਾ ਰਹੀ ਹੈ। ਹਾਲ ਹੀ 'ਚ ਫਿਲਮ ਦਾ ਪਹਿਲਾ ਗੀਤ 'ਲੇਟ ਹੋ ਗਈ' ਰਿਲੀਜ਼ ਹੋਇਆ ਹੈ, ਜਿਸ ਨੂੰ ਯੂਟਿਊਬ 'ਤੇ ਹੁਣ ਤਕ 1.5 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਫਿਲਮ ਦੇ ਮੇਨ ਹੀਰੋ ਪ੍ਰੀਤ ਹਰਪਾਲ ਤੇ ਹੀਰੋਇਨ ਮੈਂਡੀ ਤੱਖਰ 'ਤੇ ਫਿਲਮਾਏ ਗਏ 'ਲੇਟ ਹੋ ਗਈ' ਗੀਤ ਨੂੰ ਪ੍ਰੀਤ ਹਰਪਾਲ ਤੇ ਗੁਰਲੇਜ ਅਖਤਰ ਨੇ ਗਾਇਆ ਹੈ। ਇਸ ਡਿਊਟ ਗੀਤ ਨੂੰ ਮਿਊਜ਼ਿਕ ਜਤਿੰਦਰ ਸ਼ਾਹ ਨੇ ਦਿੱਤਾ ਹੈ, ਜਦਕਿ ਗੀਤ ਦੇ ਬੋਲ ਖੁਦ ਪ੍ਰੀਤ ਹਰਪਾਲ ਨੇ ਲਿਖੇ ਹਨ। ਯੂਟਿਊਬ 'ਤੇ ਇਹ ਗੀਤ ਯੈਲੋ ਮਿਊਜ਼ਿਕ ਦੇ ਚੈਨਲ 'ਤੇ ਰਿਲੀਜ਼ ਹੋਇਆ ਹੈ।

ਉਥੇ ਫਿਲਮ ਦੀ ਗੱਲ ਕਰੀਏ ਤਾਂ 'ਲੁਕਣ ਮੀਚੀ' 'ਚ ਪ੍ਰੀਤ ਹਰਪਾਲ ਤੇ ਮੈਂਡੀ ਤੱਖਰ ਤੋਂ ਇਲਾਵਾ ਅੰਮ੍ਰਿਤ ਔਲਖ, ਯੋਗਰਾਜ ਸਿੰਘ, ਗੁੱਗੂ ਗਿੱਲ, ਹੋਬੀ ਧਾਲੀਵਾਲ, ਬੀ. ਐੱਨ. ਸ਼ਰਮਾ, ਕਰਮਜੀਤ ਅਨਮੋਲ ਤੇ ਗੁਰਚੇਤ ਚਿੱਤਰਕਾਰ ਅਹਿਮ ਭੂਮਿਕਾ ਨਿਭਾਅ ਰਹੇ ਹਨ। ਫਿਲਮ ਨੂੰ ਐੱਮ. ਹੁੰਦਲ ਨੇ ਡਾਇਰੈਕਟ ਕੀਤਾ ਹੈ। ਫਿਲਮ ਅਵਤਾਰ ਸਿੰਘ ਬੱਲ ਤੇ ਬਿਕਰਮ ਬੱਲ ਨੇ ਪ੍ਰੋਡਿਊਸ ਕੀਤੀ ਹੈ, ਜਿਸ ਦੀ ਕਹਾਣੀ, ਸਕ੍ਰੀਨਪਲੇਅ ਤੇ ਡਾਇਲਾਗਸ ਰਾਜੂ ਵਰਮਾ ਨੇ ਲਿਖੇ ਹਨ।


Tags: Lukan MichiLate Ho GayiPreet HarpalMandy TakharM Hundal

Edited By

Rahul Singh

Rahul Singh is News Editor at Jagbani.