FacebookTwitterg+Mail

ਲਵ ਰੰਜਨ ਦੀ ਫਿਲਮ 'ਚ ਇਸ ਕਰਕੇ ਰਣਬੀਰ ਹੋਏ ਆਊਟ

luv ranjan and ranbir kapoor
18 December, 2018 02:07:30 PM

ਮੁੰਬਈ(ਬਿਊਰੋ) : ਕੁਝ ਸਮੇਂ ਪਹਿਲਾਂ ਹੀ ਖਬਰਾਂ ਆਈਆਂ ਸਨ ਕਿ ਰਣਬੀਰ ਕਪੂਰ ਜਲਦ ਹੀ ਅਜੇ ਦੇਵਗਨ ਤੇ ਲਵ ਰੰਜਨ ਨਾਲ ਫਿਲਮ 'ਰੌਮ ਕੌਮ' 'ਚ ਸਕ੍ਰੀਨ ਸ਼ੇਅਰ ਕਰਦੇ ਨਜ਼ਰ ਆ ਸਕਦੇ ਹਨ ਪਰ ਅਜਿਹਾ ਨਹੀਂ ਹੋ ਰਿਹਾ। ਜੀ ਹਾਂ, ਫਿਲਮ ਦੀ ਕਹਾਣੀ ਪਸੰਦ ਆਉਣ ਤੋਂ ਬਾਅਦ ਵੀ ਰਣਬੀਰ ਨੇ ਫਿਲਮ ਨੂੰ ਛੱਡਣ ਦਾ ਫੈਸਲਾ ਕੀਤਾ ਹੈ, ਜਿਸ ਦਾ ਕਾਰਨ ਡੇਟਸ ਦਾ ਕਲੈਸ਼ ਹੋਣਾ ਹੈ । ਅਸਲ 'ਚ ਜਿਨ੍ਹਾਂ ਤਾਰੀਖਾਂ 'ਚ ਰਣਬੀਰ ਆਪਣੀ ਫਿਲਮ ਸ਼ੂਟ ਕਰਨਾ ਚਾਹੁੰਦੇ ਹਨ, ਉਨ੍ਹਾਂ ਦਿਨਾਂ 'ਚ ਰਣਬੀਰ ਕੰਮ ਨਹੀਂ ਕਰਨਾ ਚਾਹੁੰਦੇ। ਜਦੋਂਕਿ ਇਸ ਫਿਲਮ ਨੂੰ ਰਣਬੀਰ ਵੀ ਛੱਡਣਾ ਨਹੀਂ ਚਾਹੁੰਦੇ ਸਨ ਤੇ ਉਧਰ ਪ੍ਰੋਡਿਊਸਰ ਵੀ ਰਣਬੀਰ ਨਾਲ ਗੱਲ ਕਰ ਰਹੇ ਹਨ।

ਦੱਸ ਦੇਈਏ ਕਿ ਇਸ ਫਿਲਮ 'ਚ ਰਣਬੀਰ ਕਪੂਰ, ਅਜੇ ਦੇਵਗਨ ਦੇ ਬੇਟੇ ਦਾ ਕਿਰਦਾਰ ਨਿਭਾਉਂਦੇ ਨਜ਼ਰ ਆਉਣ ਵਾਲੇ ਸਨ। ਫਿਲਮ ਨੂੰ ਲੈ ਕੇ ਸਟਾਰਸ ਨਾਲ ਇਨ੍ਹਾਂ ਦੇ ਫੈਨਜ਼ ਵੀ ਕਾਫੀ ਉਤਸ਼ਾਹਿਤ ਸਨ ਪਰ ਹੁਣ ਇਨ੍ਹਾਂ ਦਾ ਕੀ ਬਣੇਗਾ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਜੇਕਰ ਰਣਬੀਰ ਨੇ ਸੱਚ ਫਿਲਮ ਛੱਡ ਦਿੱਤੀ ਹੈ ਤਾਂ ਹੁਣ ਲਵ ਰੰਜਨ ਕਿਸ ਨੂੰ ਕਾਸਟ ਕਰਨਗੇ, ਇਹ ਦੇਖਣਾ ਕਾਫੀ ਦਿਲਚਸਪ ਰਹੇਗਾ।  


Tags: Luv Ranjan Ranbir Kapoor Ajay Devgn Rajneeti Sanju Brahmastra

Edited By

Sunita

Sunita is News Editor at Jagbani.