ਮੁੰਬਈ(ਬਿਊਰੋ)— ਬਾਲੀਵੁੱਡ 'ਚ ਕੋਈ ਇਵੈਂਟ ਹੋਵੇ ਤੇ ਉਸ 'ਚ ਬਾਲੀਵੁੱਡ ਸਿਤਾਰੇ ਆਪਣੇ ਜਲਵੇ ਨਾ ਬਿਖੇਰਨ ਅਜਿਹਾ ਤਾਂ ਹੋ ਹੀ ਨਹੀਂ ਸਕਦਾ। ਕੁਝ ਅਜਿਹਾ ਹੀ ਨਜ਼ਾਰਾ ਬੀਤੀ ਰਾਤ 'ਲਕਸ ਗੋਲਡਨ ਐਵਾਰਡਸ 2018' ਦੀ ਖੂਬਸੂਰਤ ਸ਼ਾਮ 'ਚ ਦੇਖਣ ਨੂੰ ਮਿਲਿਆ, ਜਿਥੇ ਬਾਲੀਵੁੱਡ ਹਸੀਨਾਵਾਂ ਨੇ ਫੈਸ਼ਨ ਦਾ ਤੜਕਾ ਲਾਇਆ।

ਰੈੱਡ ਕਾਰਪੇਟ 'ਤੇ ਹਸੀਨਾਵਾਂ ਹੀ ਨਹੀਂ ਬਾਲੀਵੁੱਡ ਦੇ ਐਕਟਰ ਪਿੱਛੇ ਨਾ ਰਹੇ ਹਨ।

ਅਜਿਹੇ 'ਚ ਕਹਿਣਾ ਗਲਤ ਨਹੀਂ ਹੋਵੇਗਾਂ ਕਿ ਇਨ੍ਹਾਂ ਸਟਾਰਸ ਦੀਆਂ ਕਾਤਿਲਾਨਾ ਅਦਾਵਾਂ ਕਿਸੇ ਨੂੰ ਵੀ ਆਪਣਾ ਦੀਵਾਨਾ ਬਣਾਉਣ ਲਈ ਕਾਫੀ ਹਨ।

ਕਰੀਨਾ ਕਪੂਰ ਖਾਨ ਤੋਂ ਲੈ ਐਸ਼ਵਰਿਆ ਰਾਏ, ਆਲੀਆ ਭੱਟ, ਜਾਨਹਵੀ ਕਪੂਰ ਤੇ ਕਰਿਸ਼ਮਾ ਕਪੂਰ, ਅਕਸ਼ੇ ਕੁਮਾਰ, ਵਰੁਣ ਧਵਨ ਸਭ ਫੈਸ਼ਨ ਦੇ ਮਾਮਲੇ 'ਚ ਇਕ-ਦੂਜੇ ਨੂੰ ਕੜੀ ਟੱਕਰ ਦਿੰਦੇ ਨਜ਼ਰ ਆਏ।

ਇਸ ਐਵਾਰਡ ਨਾਈਟ 'ਚ ਜਾਨਹਵੀ ਕਪੂਰ ਕਿਸੇ ਰਾਜਕੁਮਾਰੀ ਤੇ ਕਰੀਨਾ ਕਪੂਰ ਕਿਸੇ ਪਰੀ ਤੋਂ ਘੱਟ ਨਹੀਂ ਸੀ ਲੱਗ ਰਹੀ।

ਈਵੈਂਟ 'ਚ ਐਕਟਰ ਇਸ਼ਾਨ ਖੱਟਰ ਵੀ ਆਪਣੀ ਮਾਂ ਨੀਲਮਾ ਅਜ਼ੀਮ ਨਾਲ ਇਸ ਐਵਾਰਡ ਸ਼ੋਅ 'ਚ ਆਏ, ਜਿੱਥੇ ਉਨ੍ਹਾਂ ਨੇ ਮੀਡੀਆ ਨੂੰ ਖੂਬ ਪੋਜ਼ ਦਿੱਤੇ।

ਈਵੈਂਟ 'ਚ ਕਰੀਨਾ ਤੇ ਕਰਿਸ਼ਮਾ ਨੇ ਵੀ ਮੀਡੀਆ ਨੂੰ ਕਾਫੀ ਪੋਜ਼ ਦਿੱਤੇ।

Adah Sharma

Kajol

Nushrat Bharucha

Rekha

Alia Bhatt

Aishwarya Rai Bachchan