FacebookTwitterg+Mail

ਵਰੁਣ ਧਵਨ ਨੇ ਭਾਰਤ 'ਚ ਲਕਸ ਕੋਜ਼ੀ ਦੀ ਪਹਿਲੀ ਖੁਸ਼ਬੂਦਾਰ ਬੁਨੈਣ ਕੀਤੀ ਲਾਂਚ

lux industries ltd launched india s first ever
19 April, 2019 08:55:09 AM

ਮੁੰਬਈ (ਬਿਊਰੋ) — ਮਰਦਾਂ, ਔਰਤਾਂ ਤੇ ਬੱਚਿਆਂ ਲਈ ਇਨਰਵੀਅਰ ਦੀ ਪੂਰੀ ਲੜੀ ਨੂੰ ਸ਼ਾਮਲ ਕਰਦੇ ਹੋਏ 14 ਪ੍ਰਮੁੱਖ ਬ੍ਰਾਂਡਾਂ ਦੇ ਮਾਧਿਅਮ ਨਾਲ 100 ਤੋਂ ਵੱਧ ਉਤਪਾਦਾਂ ਦਾ ਨਿਰਮਾਣ ਕਰਨ ਵਾਲੀ ਕੰਪਨੀ ਲਕਸ ਇੰਡਸਟਰੀਜ਼ ਲਿ. ਮੁਖੀ ਬ੍ਰਾਂਡ ਲਕਸ ਕੋਜ਼ੀ ਤਹਿਤ ਭਾਰਤ ਦੀ ਪਹਿਲੀ ਖੁਸ਼ਬੂਦਾਰ ਬੁਨੈਣ ਦੀ ਪੂਰੀ ਰੇਂਜ ਨੂੰ ਬਾਜ਼ਾਰ 'ਚ ਉਤਾਰਨ ਕਾਰਨ ਸੁਰਖੀਆਂ 'ਚ ਹੈ। ਗਰਮੀਆਂ ਦੇ ਮੌਸਮ 'ਚ ਵੱਧਦੇ ਤਾਪਮਾਨ ਨੂੰ ਦੇਖਦੇ ਹੋਏ ਤਰੋਤਾਜ਼ਾ ਕਰਨ ਵਾਲੀ ਇਹ ਖੁਸ਼ਬੂਦਾਰ ਬੁਨੈਣ ਮਰਦਾਂ ਦੀ ਇਨਰਵੀਅਰ ਸ਼੍ਰੇਣੀ 'ਚ ਇਕ ਇਤਿਹਾਸਿਕ ਉਤਪਾਦ ਹੋਵੇਗਾ। ਲਕਸ ਕੋਜ਼ੀ ਦੇ ਬ੍ਰਾਂਡ ਅੰਬੈਸਡਰ ਬਾਲੀਵੁੱਡ ਸਟਾਰ ਵਰੁਣ ਧਵਨ ਨੇ ਮੁੰਬਈ 'ਚ ਖੁਸ਼ਬੂਦਾਰ ਬੁਨੈਣ ਰੇਜ ਨੂੰ ਲਾਂਚ ਕੀਤਾ। ਮੁੰਬਈ 'ਚ ਸਿਤਾਰਿਆਂ ਨਾਲ ਸਜੇ ਇਕ ਸ਼ਾਨਦਾਰ ਪ੍ਰੋਗਰਾਮ 'ਚ ਵਰੁਣ ਧਵਨ ਦੇ ਨਾਲ-ਨਾਲ ਲਕਸ ਇੰਡਸਟਰੀਜ਼ ਦੇ ਪ੍ਰਧਾਨ ਅਸ਼ੋਕ ਤੋਦੀ, ਡਾਇਰੈਕਟਰ ਜਨਰਲ ਪ੍ਰਦੀਪ ਤੋਦੀ ਅਤੇ ਸੀਨੀਅਰ ਉਪ ਪ੍ਰਧਾਨ ਨਵੀਨ ਤੋਦੀ ਵੀ ਹਾਜ਼ਰ ਸਨ।

Image result for Scented vests
ਪ੍ਰਧਾਨ ਅਸ਼ੋਕ ਤੋਦੀ ਨੇ ਕਿਹਾ ਕਿ ਸਾਨੂੰ ਭਾਰਤੀਆਂ ਲਈ ਆਪਣੀ ਤਰ੍ਹਾਂ ਦੀ ਪਹਿਲੀ ਖੁਸ਼ਬੂਦਾਰ ਬੁਨੈਣ ਦੀ ਰੇਂਜ ਨੂੰ ਲਾਂਚ ਕਰਦੇ ਹੋਏ ਬੇਹੱਦ ਖੁਸ਼ੀ ਹੋ ਰਹੀ ਹੈ ਜੋ ਗਰਮੀਆਂ ਦੌਰਾਨ ਬਾਜ਼ਾਰ 'ਚ ਰੁਝਾਨਾਂ ਨੂੰ ਹੈਰਾਨ ਅਤੇ ਉਤਸ਼ਾਹਿਤ ਕਰੇਗੀ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਇਹ ਉਤਪਾਦ ਆਪਣੇ ਸੈਗਮੈਂਟ ਬਣਾਉਣ 'ਚ ਸਫਲ ਰਹੇਗਾ। ਇਸ ਬੁਨੈਣ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਲਗਾਤਾਰ ਧੋਣ ਤੋਂ ਬਾਅਦ ਵੀ ਇਸ ਦੀ ਖੁਸ਼ਬੂ ਬਰਕਰਾਰ ਰਹਿੰਦੀ ਹੈ, ਜਿਸ ਨਾਲ ਲੋਕ ਇਸ ਸਟਾਈਲ ਦੀ ਬੁਨੈਣ ਨੂੰ ਪਸੰਦ ਕਰ ਕੇ ਖੂਬ ਪਸੀਨਾ ਵਹਾ ਸਕਦੇ ਹਨ। ਵਰੁਣ ਧਵਨ ਨੂੰ ਲੈ ਕੇ ਬਣਾਏ ਗਏ ਵਿਗਿਆਪਨ ਮੁਹਿੰਮ 'ਚ 2 ਟੀ. ਵੀ. ਸਪਾਟ, ਰੇਡੀਓ ਸਪਾਟ ਅਤੇ ਪ੍ਰਿੰਟ ਕੈਂਪੇਨ ਸ਼ਾਮਲ ਹਨ, ਜਿਨ੍ਹਾਂ ਨੂੰ ਉਤਪਾਦ ਦੇ ਪ੍ਰਚਾਰ ਦੇ ਟੀਚੇ ਨਾਲ ਛੇਤੀ ਹੀ ਲਾਂਚ ਕੀਤਾ ਜਾਵੇਗਾ।


Tags: Varun DhawanLux CoziAd Campaign Featuring TVRadio SpotsBollywood Celebrity

Edited By

Sunita

Sunita is News Editor at Jagbani.