FacebookTwitterg+Mail

ਪੰਜਾਬੀ ਗੀਤਕਾਰ ਦਵਿੰਦਰ ਬੈਨੀਪਾਲ ਦਾ ਹੋਇਆ ਦਿਹਾਂਤ

lyricist devinder benipal died
30 January, 2018 11:33:11 PM

ਘਨੌਰ (ਬਿਊਰੋ)— ਪੰਜਾਬੀ ਗੀਤਕਾਰ ਦਵਿੰਦਰ ਬੈਨੀਪਾਲ ਦਾ ਅੱਜ ਦਿਹਾਂਤ ਹੋ ਗਿਆ। ਉਨ੍ਹਾਂ ਨੇ ਪਟਿਆਲਾ ਵਿਖੇ ਆਖਰੀ ਸਾਹ ਲਿਆ। ਦਵਿੰਦਰ ਬੈਨੀਪਾਲ ਕਈ ਹਿੱਟ ਗੀਤ ਪੰਜਾਬੀ ਸੰਗੀਤ ਜਗਤ ਨੂੰ ਦੇ ਚੁੱਕੇ ਹਨ, ਜਿਨ੍ਹਾਂ 'ਚ ਲਹਿੰਬਰ ਹੁਸੈਨਪੁਰੀ ਦਾ '12 ਬੋਰਾਂ ਦੇ', ਸਤਵਿੰਦਰ ਬਿੱਟੀ ਦਾ 'ਲਵ ਹੋ ਗਿਆ', ਰੁਪਿੰਦਰ ਹਾਂਡਾ ਦਾ 'ਤੇਰੀ ਮੇਰੀ ਨਿਭੀ ਜਾਂਦੀ ਤਾਂ ਕਰਕੇ', ਦਲਜੀਤ ਬਿੰਟੂ ਦਾ 'ਝੂਠੀਆ ਰੱਪਟਾ',  ਸੋਨੂੰ ਵਿਰਕ ਦਾ 'ਬਾਈ ਜੀ', ਹਰਬੰਸ ਬੱਬੂ ਦਾ 'ਤੇਰੀ ਕੀ ਗਰੰਟੀ', ਹੰਸ ਰਾਜ ਹੰਸ ਦਾ 'ਹੱਦ ਹੋ ਗਈ ਮਾਲਕੋ', ਸਰਬਜੀਤ ਚੀਮਾ ਦਾ 'ਕੁੜਤੀ' ਮੁੱਖ ਹਨ।

ਰੁਪਿੰਦਰ ਹਾਂਡਾ ਨੇ ਵੀ ਫੇਸਬੁੱਕ 'ਤੇ ਦਵਿੰਦਰ ਬੈਨੀਪਾਲ ਦੀ ਮੌਤ 'ਤੇ ਦੁੱਖ ਜ਼ਾਹਿਰ ਕਰਦਿਆਂ ਇਕ ਤਸਵੀਰ ਸਾਂਝੀ ਕੀਤੀ ਹੈ। ਰੁਪਿੰਦਰ ਹਾਂਡਾ ਨੇ ਤਸਵੀਰ ਸਾਂਝੀ ਕਰਦਿਆਂ ਲਿਖਿਆ, 'ਮੇਰੇ ਮਿਊਜ਼ਿਕ ਕਰੀਅਰ 'ਚ ਜਿਸ ਗੀਤ ਨੇ ਇਕ ਪਛਾਣ ਬਣਾਈ 'ਤੇਰੀ ਮੇਰੀ ਨਿਭੀ ਜਾਂਦੀ ਤਾਂ ਕਰਕੇ' ਇਸ ਗੀਤ ਦੇ ਗੀਤਕਾਰ ਦਵਿੰਦਰ ਬੈਨੀਪਾਲ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ। ਪ੍ਰਮਾਤਮਾ ਉਨ੍ਹਾਂ ਦੇ ਪੂਰੇ ਪਰਿਵਾਰ ਨੂੰ ਇਹ ਭਾਨਾ ਮੰਨਣ ਦਾ ਬਲ ਬਕਸ਼ਣ।' ਰੁਪਿੰਦਰ ਹਾਂਡਾ ਤੋਂ ਇਲਾਵਾ ਸੰਗੀਤ ਜਗਤ ਨਾਲ ਜੁੜੀਆਂ ਹੋਰ ਸ਼ਖਸੀਅਤਾਂ ਨੇ ਦਵਿੰਦਰ ਬੈਨੀਪਾਲ ਦੀ ਮੌਤ 'ਤੇ ਦੁੱਖ ਪ੍ਰਗਟਾਇਆ ਹੈ।


Tags: Devinder Benipal Lyricist Death Rupinder Handa

Edited By

Rahul Singh

Rahul Singh is News Editor at Jagbani.