FacebookTwitterg+Mail

ਅਮਰੀਕਾ ਦੇ ਮਸ਼ਹੂਰ ਰੈਪਰ ਮੈਕ ਮਿਲਰ ਦਾ 26 ਸਾਲ ਦੀ ਉਮਰ 'ਚ ਦਿਹਾਂਤ

mac miller
08 September, 2018 04:58:15 PM

ਮੁੰਬਈ (ਬਿਊਰੋ)— ਅਮਰੀਕਾ ਦੇ ਮਸ਼ਹੂਰ ਰੈਪਰ ਮੈਕ ਮਿਲਰ ਦਾ ਦਿਹਾਂਤ ਹੋ ਗਿਆ ਹੈ। ਸੂਤਰਾਂ ਮੁਤਾਬਕ 26 ਸਾਲ ਦੇ ਮਿਲਰ ਨੂੰ ਉਸ ਦੇ ਹੀ ਘਰ 'ਚ ਮ੍ਰਿਤਕ ਪਾਇਆ ਗਿਆ। ਫਿਲਹਾਲ ਉਸ ਦੀ ਮੌਤ ਦੇ ਕਾਰਨਾਂ ਬਾਰੇ ਅਜੇ ਤੱਕ ਕੋਈ ਅਧਿਕਾਰਕ ਜਾਣਕਾਰੀ ਨਹੀਂ ਮਿਲੀ। ਹਾਲਾਂਕਿ ਰਿਪੋਰਟ 'ਚ ਇਹ ਕਿਹਾ ਜਾ ਰਿਹਾ ਹੈ ਕਿ ਉਸ ਦੀ ਮੌਤ ਨਸ਼ੀਲੇ ਪਦਾਰਥ ਦੀ ਓਵਰਡੋਜ਼ ਨਾਲ ਹੋਈ। ਲਾਸ ਏਂਜਲਸ ਦੇ ਪੁਲਸ ਵਿਭਾਗ ਦਾ ਕਹਿਣਾ ਹੈ ਕਿ ਅਧਿਕਾਰੀਆਂ ਨੂੰ ਸਥਾਨਕ ਸਮੇਂ ਮੁਤਾਬਕ ਸ਼ੁੱਕਰਵਾਰ ਦੁਪਹਿਰ ਤੋਂ ਠੀਕ ਪਹਿਲਾਂ ਵੈਲੀਕ੍ਰਿਸਟ ਰੋਡ ਦੇ 11,600 ਬਲਾਕ 'ਚ ਮੌਤ ਦੇ ਇਕ ਮਾਮਲੇ ਦੀ ਜਾਂਚ 'ਚ ਫੋਨ ਆਇਆ। ਪੁਲਸ ਮੁਤਾਬਕ ਕੋਰੋਨਰ ਆਫਿਸ ਇਸ ਮਾਮਲੇ ਦੀ ਜਾਂਚ ਕਰੇਗਾ।

ਦੱਸਣਯੋਗ ਹੈ ਕਿ ਮਿਲਰ ਦਾ ਅਸਲ ਨਾਂ ਮੈਲਕਮ ਮੈਕਕਾਰਮਿਕ ਹੈ। ਉਸ ਨੇ ਆਪਣੀ ਜਨਮ ਭੂਮੀ ਪਿਟਸਬਰਗ 'ਚ ਸੰਗੀਤ ਦੇ ਸਫਰ ਦੀ ਸ਼ੁਰੂਆਤ ਕੀਤੀ ਸੀ। 2012 'ਚ ਉਸ ਦੀ ਪਹਿਲੀ ਐਲਬਮ 'ਬਲੂ ਸਲਾਈਡ ਪਾਰਕ' 16 ਤੋਂ ਜ਼ਿਆਦਾ ਸਾਲਾਂ 'ਚ ਬਿਲਬੋਰਡ ਚਾਰਟ ਦੇ ਟਾਪ 'ਚ ਪਹੁੰਚਣ ਵਾਲਾ ਪਹਿਲਾ ਇਕਲੌਤਾ ਐਲਬਮ ਬਣ ਗਿਆ। ਮਿਲਰ ਉਸ ਸਮੇਂ 19 ਸਾਲ ਸੀ।


Tags: Mac Miller Dead Blue Slide Park Overdose Drug American Rapper

Edited By

Kapil Kumar

Kapil Kumar is News Editor at Jagbani.