FacebookTwitterg+Mail

5 ਮਹੀਨਿਆਂ 'ਚ 20 ਮਾਹਿਰਾਂ ਦੀ ਟੀਮ ਨੇ ਤਿਆਰ ਕੀਤਾ ਸ਼੍ਰੀਦੇਵੀ ਦਾ ਵੈਕਸ ਸਟੈਚੂ

madame tussauds singapore honours sridevi with wax statue
14 August, 2019 11:21:52 AM

ਮੁੰਬਈ(ਬਿਊਰੋ)— ਬੀਤੇ ਦਿਨ ਸ਼੍ਰੀਦੇਵੀ ਦਾ ਜਨਮਦਿਨ ਸੀ। ਇਸ ਦੌਰਾਨ ਮਰਹੂਮ ਅਦਾਕਾਰਾ ਸ਼੍ਰੀਦੇਵੀ ਨੂੰ ਉਨ੍ਹਾਂ ਦੇ ਪਰਿਵਾਰ, ਫੈਨਜ਼ ਅਤੇ ਬਾਲੀਵੁੱਡ ਸਿਤਾਰਿਆਂ ਨੇ ਯਾਦ ਕੀਤਾ। ਸ਼੍ਰੀਦੇਵੀ ਨੂੰ ਮੈਡਮ ਤੁਸਾਦ ਸਿੰਗਾਪੁਰ ਨੇ ਖਾਸ ਅੰਦਾਜ਼ 'ਚ ਸ਼ਰਧਾਂਜਲੀ ਦਿੱਤੀ ਹੈ। ਮੈਡਮ ਤੁਸਾਦ ਸਿੰਗਾਪੁਰ ਨੇ ਸ਼੍ਰੀਦੇਵੀ ਦੇ 56ਵੇਂ ਜਨਮਦਿਨ 'ਤੇ ਉਨ੍ਹਾਂ ਦੇ ਵੈਕਸ ਸਟੈਚੂ ਦੇ ਲਾਂਚ ਦਾ ਐਲਾਨ ਕੀਤਾ ਹੈ। ਸ਼੍ਰੀਦੇਵੀ ਦੇ ਇਸ ਮੋਮ ਦੇ ਪੁਤਲੇ ਨੂੰ ਅਦਾਕਾਰਾ ਦੀ ਯਾਦ 'ਚ ਬਣਾਇਆ ਗਿਆ ਹੈ।

 
 
 
 
 
 
 
 
 
 
 
 
 
 

Happy birthday @sridevi.kapoor ☺ As a tribute to Bollywood icon, we are pleased to announce that we will be launching her wax figure in early September this year! Her figure is one of its kind in the world, and it’s an exclusive addition to Madame Tussauds Singapore! “I am touched that Madame Tussauds is honouring my wife, Sridevi Kapoor, and her work by having her figure immortalised. I, along with my family will be a part of the occasion when the figure is unveiled in Madame Tussauds Singapore at the Ultimate Film Star Experience. We hope this exhibit can be a place for everybody to continue paying their tributes to her.” says Sridevi’s husband Boney Kapoor Indian film producer There will be a special memorial wall where you can leave your tribute messages, and many more! Do not forget to follow us on Facebook, Instagram and Twitter as we release more information in time to come! #MadameTussaudSG #MTSG #SrideviMTSG #Sridevi

A post shared by Madame Tussauds Singapore (@mtssingapore) on Aug 13, 2019 at 12:03am PDT


ਇਹ ਮੋਮ ਦਾ ਪੁਤਲਾ ਕਾਫੀ ਖਾਸ ਹੈ। 20 ਮਾਹਿਰ ਕਲਾਕਾਰਾਂ ਦੀ ਟੀਮ ਨੇ ਸ਼੍ਰੀਦੇਵੀ ਦੇ ਪਰਿਵਾਰ ਨਾਲ ਮਿਲ ਕੇ ਉਨ੍ਹਾਂ ਦੇ ਪੋਜ, ਐਕਸਪ੍ਰੈਸ਼ਨ, ਮੇਕਅੱਪ ਅਤੇ ਆਇਕਾਨਿਕ ਆਉਟਫਿੱਟ ਨੂੰ ਰੀਕ੍ਰਿਏਟ ਕਰਨ 'ਚ ਪੰਜ ਮਹੀਨੇ ਤੱਕ ਕੰਮ ਕੀਤਾ। ਅਦਾਕਾਰਾ ਦੇ ਵੈਕਸ ਸਟੈਚੂ ਨਾਲ ਜੁੜੀ ਸਾਹਮਣੇ ਆਈ ਡਿਟੇਲ ਦੇ ਮੁਤਾਬਕ, ਸ਼੍ਰੀਦੇਵੀ ਦੇ ਆਉਟਫਿੱਟ ਨੂੰ ਰੀਕ੍ਰਿਏਟ ਕਰਨਾ ਸਭ ਤੋਂ ਜ਼ਿਆਦਾ ਚੈਲੇਂਜਿਗ ਰਿਹਾ। ਸ਼੍ਰੀਦੇਵੀ ਦਾ ਕਰਾਊਨ, ਕਫਸ, ਈਅਰਿੰਗਸ ਅਤੇ ਡਰੈੱਸ 'ਚ ਮੌਜੂਦ 34 ਪ੍ਰਿੰਟ ਨੂੰ ਕਈ ਟੈਸਟ ਤੋਂ ਬਾਅਦ ਦਾ ਪੂਰਾ ਕੀਤਾ ਗਿਆ।
Punjabi Bollywood Tadka
ਜਾਣਕਾਰੀ ਮੁਤਾਬਕ ਫਿਲਮ 'ਮਿਸਟਰ ਇੰਡੀਆ' ਦੇ ਆਈਕਾਨਿਕ ਸਾਂਗ 'ਹਵਾ ਹਵਾਈ' 'ਚ ਜੋ ਸ਼੍ਰੀਦੇਵੀ ਦਾ ਲੁੱਕ ਦਿਸਿਆ ਸੀ, ਵੈਕਸ ਸਟੈਚੂ ਉਸੇ ਲੁੱਕ 'ਤੇ ਤਿਆਰ ਕੀਤਾ ਗਿਆ ਹੈ। ਡਰੈੱਸਅੱਪ, ਕਰਾਊਨ, ਮੇਕਅੱਪ, ਹੇਅਰ ਸਟਾਇਲ ਹੂਬਹੂ 'ਹਵਾ ਹਵਾਈ' ਦੇ ਲੁੱਕ ਦਾ ਦੱਸਿਆ ਜਾ ਰਿਹਾ ਹੈ। ਸ਼੍ਰੀਦੇਵੀ ਦੇ ਇਸ ਮੋਮ ਦੇ ਪੁਤਲੇ ਨੂੰ ਆਫੀਸ਼ੀਅਲੀ ਸਤੰਬਰ ਦੀ ਸ਼ੁਰੂਆਤ 'ਚ ਉਨ੍ਹਾਂ ਦੇ ਪਤੀ ਬੋਨੀ ਕਪੂਰ, ਜਾਨਹਵੀ ਅਤੇ ਖੁਸ਼ੀ ਕਪੂਰ ਦੁਆਰਾ ਲਾਂਚ ਕੀਤਾ ਜਾਵੇਗਾ। ਪਤਨੀ ਨੂੰ ਮਿਲੇ ਇਸ ਸਨਮਾਨ ਵਲੋਂ ਬੋਨੀ ਕਪੂਰ ਕਾਫੀ ਖੁਸ਼ੀ ਹਨ। ਮੈਡਮ ਤੁਸਾਦ ਸਿੰਗਾਪੁਰ ਦੇ ਜਨਰਲ ਮੈਨੇਜਰ ਐਲੇਕਸ ਵਾਰਡ ਨੇ ਕਿਹਾ,''ਸ਼੍ਰੀਦੇਵੀ ਭਾਰਤੀ ਸਿਨੇਮਾ ਦੀ ਆਇਕਾਨ ਹਨ। ਉਨ੍ਹਾਂ ਬਿਨਾਂ ਅਲਟੀਮੇਟ ਫਿਲਮ ਸਟਾਰ ਐਕਸਪੀਰੀਅੰਸ ਜੋਨ ਅਧੂਰਾ ਹੈ। ਸਾਨੂੰ ਖੁਸ਼ੀ ਹੈ ਕਿ ਮੈਡਮ ਤੁਸਾਦ 'ਚ ਸ਼੍ਰੀਦੇਵੀ ਦੀ ਲੀਗੇਸੀ ਨੂੰ ਜਗਾ ਮਿਲੇਗੀ।''


Tags: Madame TussaudsSingaporeSrideviWax StatueBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari