ਮੁੰਬਈ – ਕਸ਼ਮੀਰ ’ਤੇ ਹਕੂਮਤ ਕਰਨ ਵਾਲੀ ਆਖਰੀ ਹਿੰਦੂ ਮਹਾਰਾਣੀ ਕੋਟਾ ਰਾਣੀ ’ਤੇ ਫਿਲਮ ਬਣਾਈ ਜਾਵੇਗੀ। ਇਸ ਮਹੱਤਵਪੂਰਨ ਫਿਲਮ ਬਣਾਉਣ ਲਈ ਰਿਲਾਇੰਸ ਐਂਟਰਟੇਨਮੈਂਟ ਅਤੇ ਫੈਂਟਮ ਫਿਲਮਸ ਨੇ ਹੱਥ ਮਿਲਾਇਆ ਹੈ। ਕੋਟਾ ਰਾਣੀ 13ਵੀਂ ਸਦੀ ਵਿਚ ਕਸ਼ਮੀਰ ਦੀ ਸ਼ਾਸਕ ਸੀ। ਉਹ ਅਜਿਹੇ ਸਮੇਂ ਸੂਬੇ ਦੀ ਅਗਵਾਈ ਕਰ ਰਹੀ ਸੀ ਜਦੋਂ ਬਹੁਤ ਨਾਟਕੀ ਘਟਨਾ¬ਕ੍ਰਮ ਹੋ ਰਿਹਾ ਸੀ। ਇਸ ਤੋਂ ਬਾਅਦ ਸ਼ਾਹ ਮੀਰ ਵੰਸ਼ ਸੂਬੇ ਦਾ ਪਹਿਲਾ ਵਿਦੇਸ਼ੀ ਸ਼ਾਸਕ ਬਣਿਆ। ਉਹ ਚੰਗਾ ਪ੍ਰਸ਼ਾਸਕ ਸੀ। ਫੈਂਟਮ ਫਿਲਮਸ ਦੀ ਮਧੂ ਮੰਟੇਨਾ ਨੇ ਕਿਹਾ ਕਿ ਮਹਾਰਾਣੀ ਦੀ ਕਹਾਣੀ ਅਜਿਹੀ ਹੈ, ਜਿਸ ਬਾਰੇ ਲੋਕਾਂ ਨੂੰ ਪਤਾ ਹੋਣਾ ਚਾਹੀਦਾ ਹੈ।
ਅੱਜ ਦੀਆਂ ਘਟਨਾਵਾਂ ਰਾਣੀ ਨਾਲ ਸਬੰਧਿਤ
ਬਕੌਲ ਮੰਤੇਨਾ, ਜੇਕਰ ਕੋਟਾ ਰਾਣੀ ਦੀ ਤੁਲਨਾ ਇਜ਼ਪਿਟ ਦੀ ਕਲੀਓਪੈਟਰਾ ਨਾਲ ਕੀਤੀ ਜਾਂਦੀ ਹੈ ਤਾਂ ਕੋਈ ਅਤਿਕਥਨੀ ਨਹੀਂ ਹੈ। ਅੱਜ ਕਸ਼ਮੀਰ ’ਚ ਜੋ ਕੁਝ ਵੀ ਹੋ ਰਿਹਾ ਹੈ, ਉਸ ਦਾ ਸਿੱਧਾ ਸਬੰਧ ਕੋਟਾ ਰਾਣੀ ਨਾਲ ਹੈ। ਉਸ ਦੀ ਜ਼ਿੰਦਗੀ ਕਾਫੀ ਨਾਟਕੀ ਸੀ ਅਤੇ ਸੰਭਵਤ : ਉਹ ਭਾਰਤ ਦੀ ਸਭ ਤੋਂ ਸਮਰੱਥ ਮਹਿਲਾ ਸ਼ਾਸਕ ਸੀ।