ਮੁੰਬਈ— ਜਦੋਂ ਵੀ ਗੱਲ ਆਉਂਦੀ ਹੈ ਇੰਡੀਆ ਬਿਊਟੀ ਦੀ ਤਾਂ ਜ਼ਹਿਨ 'ਚ ਸਭ ਤੋਂ ਪਹਿਲਾਂ ਨਾਂ ਆਉਂਦਾ ਹੈ ਨਾਮੀ ਅਦਾਕਾਰਾ ਮਧੂਬਾਲਾ ਦਾ, ਜੋ ਆਪਣੀ ਐਵਰਗ੍ਰੀਨ ਬਿਊਟੀ ਲਈ ਜਾਣੀ ਜਾਂਦੀ ਸੀ। ਜਿੱਥੇ ਦੁਨੀਆ ਭਰ 'ਚ ਇਨ੍ਹਾਂ ਅਤੇ ਹਾਲੀਵੁੱਡ ਸਟਾਈਲ ਆਈਕਨ ਮੈਰੀਲਨ ਮੋਨਰੋਏ ਦੇ ਵਿਚਕਾਰ ਸਮਾਨਤਾਵਾਂ ਦੇਖੀਆਂ ਜਾਂਦੀਆਂ ਸਨ, ਉੱਥੇ ਇੰਡੀਆ 'ਚ ਮਧੂਬਾਲਾ ਨੂੰ 'ਦੀ ਵੀਨਸ ਆਫ ਇੰਡੀਅਨ ਸਿਨੇਮਾ' ਅਤੇ 'ਦੀ ਬਿਊਟੀ ਵਿਦ ਟਰੈਜੇਡੀ' ਦੇ ਨਾਂ ਨਾਲ ਵੀ ਜਾਣਿਆ ਜਾਂਦਾ ਸੀ।
ਆਪਣੀ ਲਾਜਵਾਬ ਐਕਟਿੰਗ ਅਤੇ ਬੇਦਾਗ ਖੂਬਸੂਰਤੀ ਲਈ ਮਸ਼ਹੂਰ ਹੋਈ ਮਧੂਬਾਲਾ ਨੇ ਦੁਨੀਆ ਭਰ ਦਾ ਧਿਆਨ ਆਪਣੇ ਵੱਲ ਆਕਰਸ਼ਿਤ ਕੀਤਾ ਸੀ। ਉਨ੍ਹਾਂ ਦਾ ਨਾਂ ਬਾਲੀਵੁੱਡ ਦੀਆਂ ਉਨ੍ਹਾਂ ਅਭਿਨੇਤਰੀਆਂ 'ਚ ਸ਼ਾਮਲ ਹਨ, ਜਿਨ੍ਹਾਂ ਨੇ ਹਾਲੀਵੁੱਡ ਦਾ ਧਿਆਨ ਆਪਣੇ ਵੱਲ ਖਿਚਿਆ। ਜਾਣਕਾਰੀ ਮੁਤਾਬਕ ਬਾਲੀਵੁੱਡ 'ਚ ਇਨ੍ਹਾਂ ਨੇ 9 ਸਾਲ ਦੀ ਉਮਰ 'ਚ ਆਪਣੇ ਐਕਟਿੰਗ ਦੀ ਸ਼ੁਰੂਆਤ ਕੀਤੀ ਸੀ। ਅਗਲੇ 5 ਸਾਲਾਂ ਤੱਕ ਮਧੂਬਾਲਾ ਬਾਲ ਕਲਾਕਾਰ ਦੇ ਤੌਰ ਕੰਮ ਕਰਦੀ ਰਹੀ, ਜਿਸ ਤੋਂ ਬਾਅਦ ਇਨ੍ਹਾਂ ਨੂੰ ਰਾਜ ਕਪੂਰ ਦੇ ਆਪੋਜ਼ਿਟ 'ਨੀਲ ਕਮਲ' 'ਚ ਲੀਡ ਅਦਾਕਾਰਾ ਦੇ ਤੌਰ 'ਤੇ ਕੰਮ ਮਿਲਿਆ। ਫਿਲਮ 'ਮੁਗਲ-ਏ-ਆਜ਼ਮ' (1960) 'ਚ ਇਨ੍ਹਾਂ ਦੇ ਅਭਿਨੈ ਨੇ ਇਨ੍ਹਾਂ ਨੂੰ ਬਾਲੀਵੁੱਡ ਦੀ ਟਾਪ ਅਭਿਨੇਤਰੀ ਬਣਾ ਦਿੱਤਾ। ਇਸ ਤੋਂ ਬਾਅਦ ਇਨ੍ਹਾਂ ਦਾ ਵਿਆਹ ਕਿਸ਼ੋਰ ਕੁਮਾਰ ਨਾਲ ਹੋ ਗਿਆ। ਜ਼ਿਕਰਯੋਗ ਹੈ ਕਿ ਉਹ 36 ਸਾਲ ਦੀ ਉਮਰ 'ਚ ਦੁਨੀਆ ਨੂੰ ਅਲਵਿਦਾ ਕਹਿ ਜਾਣ ਵਾਲੀ ਮਧੂਬਾਲਾ ਦੇ ਅੱਜ ਵੀ ਲੋਕ ਸਟਾਈਲ, ਬਿਊਟੀ ਕਾਇਲ ਹਨ। ਇਨ੍ਹਾਂ ਦੀ ਜ਼ਿੰਦਗੀ ਇਕ ਖੁੱਲੀ ਕਿਤਾਬ ਵਾਂਗ ਹੈ। ਹਾਲ ਹੀ 'ਚ ਇਨ੍ਹਾਂ ਦੀਆਂ ਕੁਝ ਅਣਦੇਖੀਆਂ ਤਸਵੀਰਾਂ ਵਾਇਰਲ ਹੋਈਆਂ ਹਨ, ਜੋ ਇਨ੍ਹਾਂ ਦੀ ਨਿੱਜੀ ਜ਼ਿੰਦਗੀ ਤੋਂ ਲੈ ਕੇ ਫਿਲਮਾਂ ਦੇ ਸੈੱਟਸ ਦੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਬੇਹੱਦ ਖੂਬਸੂਰਤੀ ਨਾਲ ਕੈਮਰੇ 'ਚ ਕੈਦ ਕੀਤਾ ਗਿਆ ਹੈ। ਮਧੂਬਾਲਾ ਦੀਆਂ ਇਹ ਤਸਵੀਰਾਂ ਦੇਖ ਕੇ ਤੁਹਾਨੂੰ ਵੀ ਉਨ੍ਹਾਂ ਨਾਲ ਪਿਆਰ ਹੋ ਜਾਵੇਗਾ।