ਮੁੰਬਈ(ਬਿਊਰੋ)— ਬਾਲੀਵੁੱਡ ਦੀ ਕੁਈਨ ਮਾਧੂਰੀ ਦੀਕਸ਼ਿਤ ਜਲਦ ਹੀ ਆਪਣੀ ਨਵੀਂ ਫਿਲਮ 'ਚ ਨਜ਼ਰ ਆਉਣ ਵਾਲੀ ਹੈ। ਇਸ 'ਚ ਉਹ ਆਪਣੇ ਵੱਖਰੇ ਅੰਦਾਜ਼ 'ਚ ਨਜ਼ਰ ਆਵੇਗੀ। ਮਾਧੂਰੀ ਬਹੁਤ ਜਲਦ ਕਰਨ ਜੌਹਰ ਦੀ ਫਿਲਮ 'ਕਲੰਕ' 'ਚ ਨਜ਼ਰ ਆਉਣ ਵਾਲੀ ਹੈ। ਇਸ ਬਾਰੇ 'ਚ ਜਦੋਂ ਮਾਧੂਰੀ ਕੋਲੋ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਫਿਲਮ 'ਕਲੰਕ' 'ਚ ਸ਼੍ਰੀਦੇਵੀ ਦੀ ਥਾਂ ਕੰਮ ਕਰਨਾ ਉਨ੍ਹਾਂ ਲਈ ਬਹੁਤ ਮੁਸ਼ਕਲ ਰਿਹਾ। ਕਰਨ ਜੌਹਰ ਦੀ ਆਉਣ ਵਾਲੀ ਫਿਲਮ 'ਕਲੰਕ' 'ਚ ਮਾਧੂਰੀ ਦੀ ਥਾਂ ਪਹਿਲਾਂ ਸ਼੍ਰੀਦੇਵੀ ਕੰਮ ਕਰ ਰਹੀ ਸੀ ਪਰ ਅਚਾਨਕ ਉਨ੍ਹਾਂ ਦੀ ਮੌਤ ਹੋਣ ਕਾਰਨ ਇਹ ਫਿਲਮ ਮਾਧੂਰੀ ਨੂੰ ਮਿਲੀ।
ਮਾਧੂਰੀ ਕੋਲੋਂ ਇਸ ਬਾਰੇ ਪੁੱਛਣ 'ਤੇ ਉਨ੍ਹਾਂ ਨੇ ਕਿਹਾ ਕਿ ਸ਼੍ਰੀਦੇਵੀ ਦੀ ਭੂਮਿਕਾ ਨਿਭਾਉਣਾ ਬਿਲਕੁੱਲ ਵੀ ਆਸਾਨ ਨਹੀਂ ਸੀ ਅਤੇ ਇਸ ਲਈ ਕਾਫੀ ਮਿਹਨਤ ਕਰਨੀ ਪਈ ਸੀ। ਸ਼੍ਰੀਦੇਵੀ ਦੀ ਮੌਤ ਨਾਲ ਸਾਰਿਆਂ ਨੂੰ ਬਹੁਤ ਜ਼ਿਆਦਾ ਸਦਮਾ ਲੱਗਿਆ ਸੀ। ਫਿਲਮ 'ਕਲੰਕ' 'ਚ ਸੋਨਾਕਸ਼ੀ ਸਿਨਹਾ, ਸੰਜੈ ਦੱਤ, ਮਾਧੂਰੀ ਅਤੇ ਆਦਿੱਤਿਆ ਰਾਏ ਕਪੂਰ ਵੀ ਅਹਿਮ ਕਿਰਦਾਰਾਂ 'ਚ ਹਨ।
ਅਭਿਸ਼ੇਕ ਵਰਮਨ ਦੁਆਰਾ ਨਿਰਦੇਸ਼ਿਤ ਫਿਲਮ 19 ਅਪ੍ਰੈਲ ਨੂੰ ਰਿਲੀਜ਼ ਹੋਵੇਗੀ। ਫਿਲਮ ਦਾ ਨਿਰਮਾਣ ਕਰਨ ਜੌਹਰ, ਸਾਜ਼ਿਦ ਨਾਡਿਆਡਵਾਲਾ, ਹੀਰੂ ਯਸ਼ ਅਤੇ ਅਪੂਰਵ ਮਹਿਤਾ ਕਰ ਰਹੇ ਹਨ।