FacebookTwitterg+Mail

ਪੁਰਾਣੇ ਦਿਨਾਂ ਨੂੰ ਯਾਦ ਕਰਦੇ ਹੋਏ ਮਾਧੁਰੀ ਨੇ ਇਸ ਅੰਦਾਜ਼ 'ਚ ਆਮਿਰ ਨੂੰ ਕੀਤਾ ਵਿਸ਼

madhuri dixit
14 March, 2019 04:26:40 PM

ਜਲੰਧਰ(ਬਿਊਰੋ)— ਬਾਲੀਵੁੱਡ ਐਕਟਰ ਆਮਿਰ ਖਾਨ ਅੱਜ ਆਪਣਾ 54ਵਾਂ ਜਨਮਦਿਨ ਮਨਾ ਰਹੇ ਹਨ। 90 ਦੇ ਦਹਾਕੇ 'ਚ ਆਮਿਰ ਅਤੇ ਮਾਧੁਰੀ ਦੀਕਸ਼ਿਤ ਦੀ ਜੋੜੀ ਨੂੰ ਖੂਬ ਪਸੰਦ ਕੀਤਾ ਜਾਂਦਾ ਸੀ। ਉੱਥੇ ਹੀ ਮਾਧੁਰੀ ਨੇ ਆਮਿਰ ਦੇ ਜਨਮਦਿਨ 'ਤੇ ਉਨ੍ਹਾਂ ਨੂੰ ਵਿਸ਼ ਕੀਤਾ ਹੈ। ਮਾਧੁਰੀ ਨੇ ਟਵਿਟਰ 'ਤੇ ਟਵੀਟ ਕਰਦੇ ਹੋਏ ਕਿਹਾ,''ਮੈਨੂੰ ਅੱਜ ਵੀ ਯਾਦ ਹੈ ਜਦੋਂ ਅਸੀਂ ਫਿਲਮ 'ਦਿਲ' ਦੀ ਸ਼ੂਟਿੰਗ ਕਰ ਰਹੇ ਸੀ ਤਾਂ ਤੁਸੀਂ ਮੇਰੇ ਨਾਲ ਪ੍ਰੈਂਕ ਕੀਤਾ ਸੀ। ਤੁਹਾਡੇ ਜਨਮਦਿਨ 'ਤੇ ਉਨ੍ਹਾਂ ਮਜ਼ੇਦਾਰ ਪਲਾਂ ਨੂੰ ਯਾਦ ਕਰਦੇ ਹੋਏ ਤੁਹਾਨੂੰ ਸ਼ਾਨਦਾਰ ਦਿਨ ਦੀਆਂ ਸ਼ੁੱਭਕਾਮਨਾਵਾਂ। ਹਮੇਸ਼ਾ ਖੁਸ਼ ਰਹੋ!!....।''


ਦੱਸ ਦੇਈਏ ਕਿ ਆਮਿਰ ਅਤੇ ਮਾਧੁਰੀ ਕਾਫੀ ਵਧੀਆ ਦੋਸਤ ਹਨ। ਇਕ ਵਾਰ ਮਾਧੁਰੀ ਨੇ ਦੱਸਿਆ ਸੀ ਕਿ ਫਿਲਮ 'ਦਿਲ' ਦੇ ਗੀਤ 'ਖੰਭੇ ਜੈਸੀ ਖੜ੍ਹੀ ਹੈ' ਦੀ ਸ਼ੂਟਿੰਗ ਹੋ ਰਹੀ ਸੀ। ਉਸ ਦੌਰਾਨ ਆਮਿਰ ਨੇ ਮੈਨੂੰ ਕਿਹਾ ਸੀ ਕਿ ਉਨ੍ਹਾਂ ਨੂੰ ਹੱਥ ਦੇਖਣਾ ਆਉਂਦਾ ਹੈ। ਤਾਂ ਇਸ 'ਤੇ ਮਾਧੁਰੀ ਨੇ ਆਮਿਰ ਦੇ ਸਾਹਮਣੇ ਹੱਥ ਰੱਖ ਦਿੱਤਾ ਤਾਂ ਉਨ੍ਹਾਂ ਨੇ ਹੱਥ 'ਤੇ ਥੁੱਕ ਦਿੱਤਾ। ਇਸ ਤੋਂ ਬਾਅਦ ਮਾਧੁਰੀ ਨੇ ਆਮਿਰ ਨੂੰ ਸੈੱਟ 'ਤੇ ਹੌਕੀ ਸਟਿਕ ਲੈ ਕੇ ਦੌੜਾਇਆ ਸੀ। 'ਦਿਲ' ਆਮਿਰ ਖਾਨ ਦੀ ਹਿੱਟ ਫਿਲਮ ਸੀ। ਇਸ ਨੂੰ ਇੰਦਰ ਕੁਮਾਰ ਨੇ ਡਾਇਰੈਕਟ ਕੀਤਾ ਸੀ।


Tags: Madhuri DixitAamir KhanHappy BirthdayTwitter Bollywood Celebrity News in Punjabiਬਾਲੀਵੁੱਡ ਸਮਾਚਾਰ

Edited By

Manju

Manju is News Editor at Jagbani.