FacebookTwitterg+Mail

ਕਰੋੜਾਂ ਦਿਲਾਂ 'ਤੇ ਰਾਜ ਕਰਨ ਵਾਲੀ ਇਸ ਅਦਾਕਾਰਾ ਦੇ ਬਾਲੀਵੁੱਡ 'ਚ ਹੋਏ 35 ਸਾਲ

madhuri dixit 35 years in bollywood
11 August, 2019 09:18:52 AM

ਮੁੰਬਈ(ਬਿਊਰੋ)— 90 ਦੇ ਦਹਾਕੇ ਤੋਂ ਹੀ ਕਰੋੜਾਂ ਦਿਲਾਂ ਤੇ ਰਾਜ ਕਰਨ ਵਾਲੀ ਮਾਧੁਰੀ ਦੀਕਸ਼ਿਤ ਨੂੰ ਬਾਲੀਵੁੱਡ 'ਚ ਕੰਮ ਕਰਦੇ ਹੋਏ 35 ਸਾਲ ਹੋ ਗਏ ਹਨ ।ਮਾਧੁਰੀ ਨੇ ਆਪਣੇ ਫਿਲਮੀ ਸਫ਼ਰ ਦੀ ਸ਼ੁਰੂਆਤ 'ਅਬੋਧ' ਫਿਲਮ ਨਾਲ ਕੀਤੀ ਸੀ । 35 ਸਾਲ ਪਹਿਲਾਂ ਸਾਲ 1986 'ਚ ਮਾਧੁਰੀ ਨੇ ਗਰਮੀ ਦੀਆਂ ਛੁੱਟੀਆਂ ਕੱਟਣ ਲਈ ਇਸ ਫਿਲਮ 'ਚ ਕੰਮ ਕੀਤਾ ਸੀ। 'ਅਬੋਧ' ਤੋਂ ਸ਼ੁਰੂ ਹੋਇਆ ਇਹ ਸਫਰ 'ਤੇਜ਼ਾਬ' ਤੋਂ ਹੁੰਦਾ ਹੋਇਆ 'ਹਮ ਆਪ ਕੇ ਹੈਂ ਕੌਣ' ਤੱਕ ਪਹੁੰਚਿਆ, ਤੇ ਇਹ ਸਫਰ 'ਕਲੰਕ' ਨਾਲ ਅੱਜ ਵੀ ਜਾਰੀ ਹੈ।
Punjabi Bollywood Tadka
ਮਾਧੁਰੀ ਨੇ ਕਈ ਫਿਲਮਾਂ 'ਚ ਕੰਮ ਕੀਤਾ ਹੈ ।ਮਾਧੁਰੀ ਨੂੰ ਪਦਮ ਸ਼੍ਰੀ ਵੀ ਮਿਲਿਆ ਹੈ । ਇਕ ਸਮਾਂ ਸੀ ਜਦੋਂ ਉਹਨਾਂ ਨੂੰ ਕਿਸੇ ਫਿਲਮ 'ਚ ਅਦਾਕਾਰਾ ਤੋਂ ਵੱਧ ਪੈਸੇ ਮਿਲਦੇ ਸਨ । ਮੇਕਅਪ ਆਰਟਿਸਟ ਪੰਡਰੀ ਜੁਕਰ ਮੁਤਾਬਕ ਸੁਭਾਸ਼ ਘਈ ਨੇ 'ਕਰਮਾ' ਫਿਲਮ ਦੇ ਇਕ ਗੀਤ ਲਈ ਮਾਧੁਰੀ ਨੂੰ ਲਿਆ ਸੀ, ਪਰ ਜਦੋਂ ਉਨ੍ਹਾਂ ਨੇ ਮਾਧੁਰੀ ਨੂੰ ਦੇਖਿਆ ਤਾਂ ਉਨ੍ਹਾਂ ਨੇ ਸੁਭਾਸ਼ ਘਈ ਨੂੰ ਕਿਹਾ ਕਿ ਇਸ ਲੜਕੀ ਦੇ ਨੈਣ ਨਕਸ਼ ਖੂਬਸੂਰਤ ਹਨ, ਤੁਸੀਂ ਇਸ ਨੂੰ ਹੀਰੋਇਨ ਕਿਉਂ ਨਹੀਂ ਲੈਂਦੇ? ਸੁਭਾਸ਼ ਘਈ ਨੇ ਉਨ੍ਹਾਂ ਨੂੰ ਨਾਂਹ ਕਰ ਦਿੱਤੀ, ਤੇ ਕਿਹਾ ਕਿ ਲੜਕੀ ਬਹੁਤ ਹੀ ਆਮ ਜਿਹੀ ਹੈ। ਇਸ 'ਚ ਹੀਰੋਇਨ ਵਾਲੇ ਗੁਣ ਨਹੀਂ ਹਨ ।
Punjabi Bollywood Tadka
ਘਈ ਨੇ ਕਿਹਾ ਕਿ ਇਹ ਲੜਕੀ ਮਹਾਰਾਸ਼ਟਰ ਦੀ ਹੈ, ਇਸ ਲਈ ਤੂੰ ਇਸ ਦੀ ਸਿਫ਼ਾਰਸ਼ ਕਰ ਰਿਹਾ ਹੈ। ਇਸ ਦੌਰਾਨ ਪੰਡਰੀ ਜੁਕਰ ਨੇ ਘਈ ਤੋਂ ਅੱਧੇ ਘੰਟੇ ਦਾ ਸਮੇਂ ਮੰਗਿਆ, ਇਸ ਤੋਂ ਬਾਅਦ ਜਦੋਂ ਮਾਧੂਰੀ ਦਾ ਮੇਕਅੱਪ ਕਰਕੇ ਘਈ ਦੇ ਸਾਹਮਣੇ ਲਿਆਉਂਦਾ ਗਿਆ ਤਾਂ ਸੁਭਾਸ਼ ਘਈ ਨੇ ਮਾਧੁਰੀ  ਨੂੰ ਅਗਲੀ ਫਿਲਮ ਲਈ ਹੀਰੋਇਨ ਸਾਈਨ ਕਰ ਲਿਆ। ਦੁਨੀਆ ਦੇ ਮਸ਼ਹੂਰ ਪੇਂਟਰ ਐੱਮਐੱਫ ਹੁਸੈਨ ਮਾਧੂਰੀ ਦੇ ਸਭ ਤੋਂ ਵੱਡੇ ਪ੍ਰਸ਼ੰਸਕ ਹਨ ।
Punjabi Bollywood Tadka
ਉਨ੍ਹਾਂ ਨੇ ਮਾਧੁਰੀ ਦੀ ਇਕ ਫਿਲਮ 67 ਵਾਰ ਦੇਖੀ ਹੈ ।ਮਾਧੁਰੀ ਦੇ ਪ੍ਰਸ਼ੰਸਕ ਪਾਕਿਸਤਾਨ 'ਚ ਵੀ ਹਨ । ਜਦੋਂ ਬਾਰਡਰ ਤੇ ਇਕ ਵਾਰ ਜੰਗ ਛਿੜੀ ਸੀ ਤਾਂ ਪਾਕਿਸਤਾਨੀਆਂ ਨੇ ਕਿਹਾ ਸੀ ਕਿ ਅਸੀਂ ਕਸ਼ਮੀਰ ਛੱਡ ਦੇਵਾਂਗੇ ਜੇਕਰ ਮਾਧੁਰੀ ਸਾਡੇ ਵੱਲ ਭੇਜ ਦਿਓ । ਮਾਧੁਰੀ ਨੇ ਬਾਲੀਵੁੱਡ ਦੇ ਲੱਗਪਗ ਹਰ ਵੱਡੇ ਸਟਾਰ ਨਾਲ ਕੰਮ ਕੀਤਾ ਹੈ ।


Tags: Madhuri DixitHum Aapke Ha...SaajanBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari