ਮੁੰਬਈ(ਬਿਊਰੋ)— ਮਸ਼ਹੂਰ ਅਦਾਕਾਰਾ ਅਤੇ ਧਕ-ਧਕ ਗਰਲ ਮਾਧੁਰੀ ਦੀਕਸ਼ਿਤ ਨੂੰ ਮਾਰਟਿਨ ਨੇ ਆਪਣਾ ਬ੍ਰਾਂਡ ਅੰਬੈਸਡਰ ਬਣਾਇਆ ਹੈ। ਭਾਰਤ ਵਿਚ ਆਪਣੇ 25ਵੇਂ ਸਾਲ ਦੇ ਲਾਂਚ ਵਿਚ ਮਾਰਟਿਨ ਨੇ 100 ਫੀਸਦੀ ਤੇਜ਼ ਡੇਂਗੂ ਸੁਰੱਖਿਆ ਨਾਲ ਮਾਰਟਿਨ ਇੰਸਟਾ ਨੇ ਕੀ ਲਿਕਵਿਡ ਵੈਪੋਰਾਈਡਰ ਰੇਂਜ ਲਈ ਮਾਧੁਰੀ ਦੀਕਸ਼ਿਤ ਨੂੰ ਆਪਣਾ ਬ੍ਰਾਂਡ ਅੰਬੈਸਡਰ ਬਣਾਉਣ ਦਾ ਐਲਾਨ ਕੀਤਾ ਹੈ।
ਇਸ ਗਠਜੋੜ ਦਾ ਟੀਚਾ ਹਰ ਦੂਜੇ ਅਸੁਰੱਖਿਅਤ ਵਿਅਕਤੀ ਨੂੰ ਖਤਰਨਾਕ ਮੱਛਰ ਦੇ ਖਤਰੇ ਪ੍ਰਤੀ ਜਾਗਰੂਕ ਕਰਨ ਲਈ ਡੇਂਗੂ ਰੋਕਥਾਮ ਯਤਨਾਂ ਲਈ ਮਾਰਟਿਨ ਅਤੇ ਮਾਧੁਰੀ ਵਿਚਾਲੇ ਸਾਂਝੇਦਾਰੀ ਬਣਾਉਣਾ ਹੈ।