FacebookTwitterg+Mail

Video : ਮਾਧੁਰੀ-ਸਲਮਾਨ ਦੀ ਇਸ ਫਿਲਮ ਨੂੰ ਹੋਏ 24 ਸਾਲ, ਯਾਦਗਾਰ ਪਲ ਕੀਤੇ ਸਾਂਝੇ

madhuri dixit
07 August, 2018 10:04:59 AM

ਮੁੰਬਈ (ਬਿਊਰੋ)— ਸਲਮਾਨ ਖਾਨ ਤੇ ਮਾਧੁਰੀ ਦੀ ਜੋੜੀ ਨੂੰ ਅੱਜ ਵੀ ਲੋਕ ਸਕ੍ਰੀਨ 'ਤੇ ਦੇਖਣਾ ਪਸੰਦ ਕਰਦੇ ਹਨ। ਦੋਹਾਂ ਨੇ ਕਈ ਫਿਲਮਾਂ 'ਚ ਕੰਮ ਵੀ ਕੀਤਾ ਹੈ। ਇਨ੍ਹਾਂ ਫਿਲਮਾਂ 'ਚੋਂ ਹੀ ਇਕ ਫਿਲਮ ਸੀ 'ਹਮ ਆਪਕੇ ਹੈਂ ਕੌਨ', ਜਿਸ ਨੂੰ ਲੋਕਾਂ ਨੇ ਖੂਬ ਪਸੰਦ ਵੀ ਕੀਤਾ ਤੇ ਫਿਲਮ ਬਾਕਸ ਆਫਿਸ 'ਤੇ ਕਾਫੀ ਚੱਲੀ ਵੀ ਸੀ।

ਮਾਧੁਰੀ-ਸਲਮਾਨ ਦੀ ਇਸ ਫਿਲਮ ਨੂੰ ਅੱਜ ਰਿਲੀਜ਼ ਹੋਏ ਪੂਰੇ 24 ਸਾਲ ਹੋ ਗਏ ਹਨ। ਇਸੇ ਮੌਕੇ ਮਾਧੁਰੀ ਨੂੰ ਸ਼ੂਟ ਦੇ ਕੁਝ ਪਲ ਯਾਦ ਵੀ ਆਏ। ਉਸ ਨੇ ਆਪਣੇ ਇੰਸਟਾਗ੍ਰਾਮ 'ਤੇ ਫਿਲਮ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਤੇ ਫਿਲਮ ਦੇ ਹਿੱਟ ਸੀਨ ਨੂੰ ਯਾਦ ਵੀ ਕੀਤਾ। ਇਸ ਨਾਲ ਹੀ ਉਸ ਨੇ ਫਿਲਮ ਦੀ ਬਾਕੀ ਟੀਮ ਨੂੰ ਵੀ ਫਿਲਮ ਦੀ ਯਾਦ ਦਿਵਾਈ ਹੈ।

Punjabi Bollywood Tadka

ਫਿਲਮ ਨੇ ਬਾਕਸ ਆਫਿਸ 'ਤੇ ਵੀ ਕਈ ਰਿਕਾਰਡ ਆਪਣੇ ਨਾਂ ਕੀਤੇ ਸੀ। ਫਿਲਮ ਨੂੰ ਸੂਰਜ ਬਰਜਾਤੀਆ ਨੇ ਡਾਇਰੈਕਟ ਕੀਤਾ ਸੀ, ਜੋ 5 ਅਗਸਤ 1994 ਨੂੰ ਰਿਲੀਜ਼ ਹੋਈ ਸੀ। ਫਿਲਮ ਦੀ ਕਾਮਯਾਬੀ ਸਲਮਾਨ ਤੇ ਮਾਧੁਰੀ ਦੋਹਾਂ ਦੀ ਲਾਈਫ 'ਚ ਕਾਫੀ ਅਹਿਮ ਮੰਨੀ ਜਾਂਦੀ ਹੈ।


Tags: Madhuri DixitHum Aapke Hain KounSalman KhanVideo

Edited By

Chanda Verma

Chanda Verma is News Editor at Jagbani.