ਮੁੰਬਈ (ਬਿਊਰੋ) : ਹਾਲ ਹੀ 'ਚ ਬਾਲੀਵੁੱਡ ਅਦਾਕਾਰਾ ਮਾਧੁਰੀ ਦੀਕਸ਼ਿਤ ਨੇ ਆਪਣੇ ਆਫੀਸ਼ੀਅਲ ਇੰਸਟਾਗ੍ਰਾਮ ਅਕਾਊਂਟ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਮਾਧੁਰੀ ਨੇ ਵ੍ਹਾਈਟ ਰੰਗ ਦੀ ਖਾਸ ਡਿਜ਼ਾਈਨਰ ਡਰੈੱਸ ਪਾਈ ਹੋਈ ਹੈ, ਜਿਸ 'ਚ ਉਹ ਕਾਫੀ ਖੂਬਸੂਰਤ ਲੱਗ ਰਹੀ ਹੈ।
ਇਸ ਤਸਵੀਰ 'ਚ ਮਾਧੁਰੀ ਡਾਂਸ ਕਰਦੀ ਨਜ਼ਰ ਆ ਰਹੀ ਹੈ। ਇਸ ਤੋਂ ਇਲਾਵਾ ਮਾਧੁਰੀ ਦੀਕਸ਼ਿਤ ਨੇ ਕੁਝ ਹੋ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਉਹ ਵੱਖ-ਵੱਖ ਆਊਟਫਿੱਟ 'ਚ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।
ਦੱਸ ਦੇਈਏ ਕਿ ਮਾਧੁਰੀ ਦੀਆਂ ਇਹ ਤਸਵੀਰਾਂ 'ਹਾਕੀ ਵਿਸ਼ਵ ਕੱਪ' ਦੀ ਓਪਨਿੰਗ ਸੈਰੇਮਨੀ ਦੀਆਂ ਹਨ।
ਇਸ ਦੌਰਾਨ ਮਾਧੁਰੀ ਨੇ ਧਮਾਕੇਦਾਰ ਪੇਸ਼ਕਾਰੀ ਦਿੱਤੀ। ਇਸ ਡਰੈੱਸ 'ਚ ਮਾਧੁਰੀ ਤਿਤਲੀ ਵਾਂਗ ਨਜ਼ਰ ਆ ਰਹੀ ਹੈ।
ਰਿਪੋਰਟਾਂ ਮੁਤਾਬਕ ਮਾਧੁਰੀ ਪੂਰੇ 21 ਸਾਲਾਂ ਬਾਅਦ ਸੰਜੈ ਦੱਤ ਨਾਲ ਫਿਲਮ 'ਕਲੰਕ' 'ਚ ਅਦਾਕਾਰੀ ਕਰਦੀ ਨਜ਼ਰ ਆਵੇਗੀ।
ਇਸ ਫਿਲਮ 'ਚ ਉਸ ਨਾਲ ਵਰੁਨ ਧਵਨ, ਸੋਨਾਕਸ਼ੀ ਸਿਨਹਾ, ਆਦਿੱਤਿਆ ਰਾਏ ਕਪੂਰ, ਆਲੀਆ ਭੱਟ ਤੇ ਕੁਣਾਲ ਖੇਮੂ ਵੀ ਨਜ਼ਰ ਆਉਣਗੇ।