FacebookTwitterg+Mail

'ਕਸੌਟੀ ਜ਼ਿੰਦਗੀ ਕੀ' ਦੇ ਦੂਜੇ ਸੀਜ਼ਨ 'ਚ ਮਧੁਰਿਮਾ ਨਿਭਾਵੇਗੀ ਅਹਿਮ ਕਿਰਦਾਰ

madhurima tuli
12 July, 2018 03:48:17 AM

ਮੁੰਬਈ (ਬਿਊਰੋ)— ਮਸ਼ਹੂਰ ਸ਼ੋਅ 'ਕਸੌਟੀ ਜ਼ਿੰਦਗੀ ਕੀ' ਇਕ ਵਾਰ ਫਿਰ ਤੋਂ ਨਵੇਂ ਅੰਦਾਜ਼ 'ਚ ਵਾਪਸੀ ਕਰ ਰਿਹਾ ਹੈ। ਇਸ ਵਾਰ ਇਸ ਦੀ ਕਾਸਟਿੰਗ ਪੂਰੀ ਤਰ੍ਹਾਂ ਬਦਲੀ ਹੋਵੇਗੀ। ਹਾਲ ਹੀ 'ਚ 'ਕਸੌਟੀ ਜ਼ਿੰਦਗੀ ਕੀ-2' ਦਾ ਪ੍ਰੋਮੋ ਸ਼ੂਟ ਕੀਤਾ ਗਿਆ ਹੈ। ਇਸ ਸ਼ੋਅ 'ਚ ਹੁਣ ਏਰਿਕਾ ਫਰਨਾਂਡੀਜ਼ ਲੀਡ ਕਿਰਦਾਰ 'ਚ ਹੈ। ਇਸ ਦੇ ਨਾਲ ਹੀ ਸ਼ੋਅ 'ਚ 'ਕਮੋਲਿਕਾ' ਦਾ ਕਿਰਦਾਰ ਨਿਭਾਉਣ ਵਾਲੀ ਅਦਾਕਾਰਾ ਦਾ ਨਾਂ ਵੀ ਤੈਅ ਹੀ ਮੰਨਿਆ ਜਾ ਰਿਹਾ ਹੈ। ਇਸ ਰੇਸ 'ਚ ਅਦਾਕਾਰਾ ਮਧੁਰਿਮਾ ਤੁਲੀ ਦਾ ਨਾਂ ਸਭ ਤੋਂ ਅੱਗੇ ਹੈ।

ਮਧੁਰਿਮਾ ਨੇ ਕਿਹਾ ਹੈ ਕਿ ਉਸ ਨੂੰ ਇਸ ਕਿਰਦਾਰ ਲਈ ਅਪਰੋਚ ਕੀਤਾ ਗਿਆ ਹੈ ਪਰ ਅਜੇ ਕੁਝ ਵੀ ਤੈਅ ਨਹੀਂ ਹੈ। ਨਿਰਮਾਤਾ ਉਸ ਦੇ ਨਾਂ 'ਤੇ ਗੰਭੀਰਤਾ ਨਾਲ ਵਿਚਾਰ ਕਰਨਗੇ। 'ਕਸੌਟੀ ਜ਼ਿੰਦਗੀ ਕੀ' ਰੀਮੇਕ ਥੀਮ ਗੀਤ ਪਿਛਲੇ ਸ਼ੋਅ ਵਰਗਾ ਹੀ ਹੈ। ਸੋਸ਼ਲ ਮੀਡੀਆ 'ਤੇ ਕਈ ਅਜਿਹੀਆਂ ਤਸਵੀਰਾਂ ਸਾਹਮਣੇ ਆਈਆਂ ਹਨ ਜਿਸ 'ਚ 'ਕਸੌਟੀ ਜ਼ਿੰਦਗੀ ਕੇ' ਟੀਜ਼ਰ ਦੀ ਸ਼ੂਟਿੰਗ ਹੁੰਦੀ ਨਜ਼ਰ ਆ ਰਹੀ ਹੈ। ਇਨ੍ਹਾਂ ਤਸਵੀਰਾਂ 'ਚ ਬਲੈਕ ਡਰੈੱਸ ਅਤੇ ਲਾਲ ਦੁਪੱਟੇ 'ਚ ਏਰਿਕਾ ਦਿਖਾਈ ਦੇ ਰਹੀ ਹੈ। ਏਰਿਕਾ ਨੂੰ ਉਸ ਅੰਦਾਜ਼ 'ਚ ਹੀ ਦਿਖਾਇਆ ਗਿਆ ਹੈ ਜੋ ਹੂਬਹੂ ਸ਼ਵੇਤਾ ਤਿਵਾਰੀ ਨਾਲ ਮਿਲਦਾ ਹੈ। ਇਸ ਤੋਂ ਇਲਾਵਾ ਅਨੁਰਾਗ ਬਾਸੂ ਦਾ ਕਿਰਦਾਰ ਅਦਾਕਾਰ ਸ਼ਾਹਿਰ ਸ਼ੇਖ ਨਿਭਾਵੇਗਾ।


Tags: Madhurima Tuli Kasautii Zindagii Kay Erica Fernandes Shaheer Sheikh Shweta Tiwari Tv Actress

Edited By

Kapil Kumar

Kapil Kumar is News Editor at Jagbani.