FacebookTwitterg+Mail

ਮਧੁਰਿਮਾ ਨੇ ਵਿਸ਼ਾਲ ਨੂੰ ਕੀਤੀ ਕਿੱਸ, ਕੈਪਟੈਂਸੀ ਲਈ ਘਰ 'ਚ ਮਚਿਆ ਬਵਾਲ (ਵੀਡੀਓ)

madhurima tuli kisses her ex boyfriend vishal singh
10 December, 2019 01:08:42 PM

ਨਵੀਂ ਦਿੱਲੀ (ਬਿਊਰੋ) : 'ਬਿੱਗ ਬੌਸ 13' ਦੇ ਘਰ 'ਚ ਸਮੀਕਰਨ ਤੇਜ਼ੀ ਨਾਲ ਬਦਲ ਰਹੇ ਹਨ। ਘਰ ਵਿਚ ਇਕ ਹੋਰ ਪਿਆਰ ਛਾ ਰਿਹਾ ਹੈ ਕਿਉਂਕਿ ਬਿੱਗ ਬੌਸ ਦੀ ਵਾਈਲਡ ਕਾਰਡ ਐਂਟਰੀ ਮਧੁਰਿਮਾ ਤੁਲੀ ਤੇ ਉਨ੍ਹਾਂ ਦੇ ਸਾਬਕਾ ਪ੍ਰੇਮੀ ਵਿਸ਼ਾਲ ਆਦਿਤਿਆ ਸਿੰਘ ਦੀਆਂ ਨਜ਼ਦੀਕੀਆਂ ਵਧ ਰਹੀਆਂ ਹਨ। ਉੱਥੇ ਹੀ ਦੂਜੇ ਪਾਸੇ ਅੱਜ ਦੋਸਤ ਦੁਸ਼ਮਣ ਬਣ ਜਾ ਰਹੇ ਹਨ ਕਿਉਂਕਿ ਅਸੀਂ ਦੇਖਾਂਗੇ ਕਿ ਕਿਵੇਂ ਆਸਿਮ ਰਿਆਜ਼ ਤੇ ਰਸ਼ਮੀ ਦੇਸਾਈ ਬੁਰੀ ਤਰ੍ਹਾਂ ਇਕ-ਦੂਜੇ ਨਾਲ ਝਗੜਾ ਕਰਨਗੇ।

ਮਧੁਰਿਮਾ ਤੇ ਵਿਸ਼ਾਲ ਦਾ ਰੋਮਾਂਸ
ਪਹਿਲਾਂ ਗੱਲ ਮਧੁਰਿਮਾ ਤੁੱਲੀ ਤੇ ਵਿਸ਼ਾਲ ਆਦਿਤਿਆ ਸਿੰਘ ਦੀ। ਨਵੇਂ ਟੀਜ਼ਰ 'ਚ ਦਿਸ ਰਿਹਾ ਹੈ ਕਿ ਪਿਆਰ ਸਾਰੀਆਂ ਭਾਵਨਾਵਾਂ 'ਤੇ ਭਾਰੀ ਪਵੇਗਾ। ਮਧੁਰਿਮਾ ਤੁੱਲੀ ਤੇ ਵਿਸ਼ਾਲ ਆਦਿਤਿਆ ਸਿੰਘ ਇਕ-ਦੂਸਰੇ ਦੇ ਨੇੜੇ ਆਉਣਗੇ। ਇਨ੍ਹਾਂ ਦੋਵਾਂ ਐਕਸ ਲਵਰਜ਼ ਦਾ ਬਹੁਤ ਬੁਰਾ ਬ੍ਰੇਕਅਪ ਹੋਇਆ ਸੀ। ਹੁਣ ਦੋਵੇਂ ਆਪਣਾ ਵਿਵਾਦ ਦੂਰ ਕਰਕੇ ਪਿਆਰ ਭਰੀਆਂ ਗੱਲਾਂ ਕਰਨਗੇ। ਇੰਟਰਨੈੱਟ 'ਤੇ ਵਾਇਰਲ ਪ੍ਰੋਮੋ 'ਚ ਨਜ਼ਰ ਆ ਰਿਹਾ ਹੈ ਕਿ ਮਧੁਰਿਮਾ ਤੇ ਵਿਸ਼ਾਲ ਵਿਚਾਕਾਰ ਕੁਝ ਰੋਮਾਂਚਕ ਪਲ ਆਉਣ ਵਾਲੇ ਹਨ। ਹਾਲਾਂਕਿ ਕੱਲ੍ਹ ਹੀ ਦੋਵਾਂ ਦੀ ਤਕੜੀ ਬਹਿਸ ਹੋਈ ਸੀ। ਇਸ ਵਿਚ ਵਿਸ਼ਾਲ ਦੇ ਮਧੁਰਿਮਾ ਨੇ ਖੁਲਾਸਾ ਕੀਤਾ ਸੀ ਕਿ ਜਦੋਂ ਉਹ ਰੋਮਾਂਟਿਕ ਰਿਸ਼ਤੇ 'ਚ ਸਨ, ਉਦੋਂ ਵੀ ਇਕ-ਦੂਸਰੇ ਦਾ ਸਨਮਾਨ ਨਹੀਂ ਕਰਦੇ ਸਨ ਪਰ ਜਲਦ ਹੀ ਮਧੁਰਿਮਾ ਤੁੱਲੀ ਨੇ ਵਿਸ਼ਾਲ ਨੂੰ ਸੌਰੀ ਕਹਿ ਦਿੱਤਾ। ਇਸ ਤੋਂ ਬਾਅਦ ਵਿਸ਼ਾਲ ਉਸ ਦੇ ਮੱਥੇ ਦੇ ਕਿੱਸ ਕਰਨਗੇ।

 

ਮੁਸ਼ਕਿਲ ਹੋਵੇਗਾ ਫੈਨਜ਼ ਲਈ ਇਸ ਨੂੰ ਪਚਾਉਣਾ
ਮਧੁਰਿਮਾ ਤੇ ਵਿਸ਼ਾਲ ਦਾ ਇੰਨਾ ਪਿਆਰ ਬਿੱਗ ਬੌਸ ਦੇ ਫੈਨਜ਼ ਲਈ ਹਜ਼ਮ ਕਰਨਾ ਔਖਾ ਹੋਵੇਗਾ ਕਿਉਂਕਿ ਦੋਵਾਂ ਨੂੰ ਹਮੇਸ਼ਾ ਝਗੜਦਿਆਂ ਹੀ ਦੇਖਿਆ ਹੈ। ਉੱਥੇ ਹੀ ਦੂਸਰੇ ਪਾਸੇ ਕੈਪਟੈਂਸੀ ਟਾਸਕ ਦੌਰਾਨ ਰਸ਼ਮੀ ਦੇਸਾਈ ਚੀਕਦੀ ਹੈ, ਜਿਸ ਕਾਰਨ ਆਸਿਮ ਰਿਆਜ਼ ਅਪਸੈਟ ਹੋ ਜਾਂਦੇ ਹਨ। ਉੱਥੇ ਹੀ ਫਿਰ ਆਸਿਮ ਰਸ਼ਮੀ ਉੱਪਰ ਚੀਕਣ ਲੱਗਦੇ ਹਨ।


Tags: Bigg Boss 13Madhurima TuliKissesEx BoyfriendVishal SinghSalman KhanRashami DesaiAsim Riaz

About The Author

sunita

sunita is content editor at Punjab Kesari