FacebookTwitterg+Mail

ਭੰਗ ਰੱਖਣ ਦੇ ਦੋਸ਼ 'ਚ ਗਾਇਕਾ ਮੈਡੋਨਾ ਦਾ 16 ਸਾਲ ਦਾ ਬੇਟਾ ਗ੍ਰਿਫਤਾਰ

    2/7
23 November, 2016 09:04:51 PM
ਲੰਡਨ— ਗਾਇਕਾ ਮੈਡੋਨਾ ਤੇ ਫਿਲਮ ਨਿਰਮਾਤਾ ਗਾਈ ਰਿਚੀ ਦੇ ਬੇਟੇ ਰੋਕੋ ਰਿਚੀ ਨੂੰ ਭੰਗ ਰੱਖਣ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਗਿਆ ਹੈ। ਖਬਰਾਂ ਮੁਤਾਬਕ 16 ਸਾਲ ਦੇ ਮੈਡੋਨਾ ਦੇ ਬੇਟੇ ਨੂੰ ਉੱਤਰੀ ਲੰਡਨ ਦੇ ਪ੍ਰਿਮਰੋਜ਼ ਹਿੱਲ 'ਚ ਕਥਿਤ ਰੂਪ ਨਾਲ ਨਸ਼ੀਲੀਆਂ ਦਵਾਈਆਂ ਨਾਲ ਫੜਿਆ ਗਿਆ। ਉਸ ਦੇ ਗੁਆਂਢੀਆਂ ਨੇ ਨਸ਼ਾ ਕਰਦੇ ਦੇਖ ਕੇ ਪੁਲਸ ਕੋਲ ਸ਼ਿਕਾਇਤ ਕੀਤੀ ਸੀ।
ਉਹ ਆਪਣੇ ਗੁਆਂਢ 'ਚ ਇਕ ਜਾਣਿਆ-ਪਛਾਣਿਆ ਚਿਹਰ ਹੈ ਪਰ ਸਹੀ ਕਾਰਨਾਂ ਲਈ ਨਹੀਂ। ਉਸ ਨੂੰ ਸ਼ੱਕੀ ਕੰਮਾਂ 'ਚ ਵਾਰ-ਵਾਰ ਸ਼ਾਮਲ ਪਾਇਆ ਗਿਆ ਹੈ। ਸਥਾਨਕ ਨਿਵਾਸੀਆਂ ਨੇ ਉਸ ਦੇ ਕੰਮ ਤੋਂ ਤੰਗ ਆ ਕੇ ਪੁਲਸ ਸੱਦੀ।
ਸੂਤਰਾਂ ਮੁਤਾਬਕ ਉਹ ਆਪਣੇ ਇਕ ਦੋਸਤ ਨਾਲ ਕੰਧ 'ਤੇ ਬੈਠਾ ਹੋਇਆ ਸੀ, ਜਦੋਂ ਪੁਲਸ ਨੇ ਉਸ ਨੂੰ ਫੜਿਆ। ਅਧਿਕਾਰੀਆਂ ਨੂੰ ਉਸ ਦੇ ਕੱਪੜਿਆਂ 'ਤੇ ਭੰਗ ਦਾ ਨਿਸ਼ਾਨ ਵੀ ਮਿਲਿਆ। ਸਕਾਟਲੈਂਡ ਯਾਰਡ ਦੇ ਬੁਲਾਰੇ ਨੇ ਕਿਹਾ, '16 ਸਾਲ ਦੇ ਨੌਜਵਾਨ ਨੂੰ ਭੰਗ ਰੱਖਣ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਗਿਆ। ਬਾਅਦ 'ਚ ਉਸ ਨੂੰ ਜ਼ਮਾਨਤ ਦੇ ਦਿੱਤੀ ਗਈ।'

Tags: ਗਾਇਕਾ ਮੈਡੋਨਾ Singer Madonna ਬੇਟਾ ਗ੍ਰਿਫਤਾਰ Son Arrested ਰੋਕੋ ਰਿਚੀ Rocco Ritchie