FacebookTwitterg+Mail

ਵੈਡਿੰਗ ਰਿਸੈਪਸ਼ਨ : ਖੂਬਸੂਰਤ ਅੰਦਾਜ਼ 'ਚ ਦਿਸੇ ਮਹਾਅਕਸ਼ੈ-ਮਦਾਲਸਾ ਪਰ ਨਜ਼ਰ ਨਾ ਆਇਆ ਕੋਈ ਫਿਲਮੀ ਸਿਤਾਰਾ

mahaakshay chakraborty and madalsa sharma
11 July, 2018 02:13:17 PM

ਮੁੰਬਈ(ਬਿਊਰੋ)— ਬਾਲੀਵੁੱਡ ਦੇ ਮਸ਼ਹੂਰ ਐਕਟਰ ਮਿਥੁਨ ਚੱਕਰਵਰਤੀ ਦੇ ਬੇਟੇ ਮਹਾਅਕਸ਼ੈ ਚੱਕਰਵਰਤੀ ਤੇ ਮਦਾਲਸਾ ਸ਼ਰਮਾ ਨੇ ਬੀਤੇ ਦਿਨੀਂ ਗੁਪਤ ਤਰੀਕੇ ਨਾਲ ਵਿਆਹ ਦੇ ਬੰਧਨ 'ਚ ਬੱਝ ਚੁੱਕੇ ਹਨ। ਵਿਆਹ ਤੋਂ ਬਾਅਦ ਦੋਹਾਂ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ।
Punjabi Bollywood Tadka
ਵਿਆਹ ਤੋਂ ਤੁਰੰਤ ਬਾਅਦ ਵੈਡਿੰਗ ਰਿਸੈਪਸ਼ਨ ਪਾਰਟੀ ਰੱਖੀ ਗਈ। ਇਸ ਰਿਸੈਪਸ਼ਨ ਪਾਰਟੀ 'ਚ ਪਰਿਵਾਰਿਕ ਮੈਂਬਰ ਤੇ ਕੁਝ ਕਰੀਬੀ ਦੋਸਤ ਹੀ ਨਜ਼ਰ ਆਏ। ਰਿਸੈਪਸ਼ਨ ਪਾਰਟੀ ਦੀਆਂ ਕੁਝ ਤਸਵੀਰਾਂ ਮਹਾਅਕਸ਼ੈ ਨੇ ਆਪਣੇ ਇੰਸਟਾਗ੍ਰਾਮ 'ਤੇ ਵੀ ਸ਼ੇਅਰ ਕੀਤੀਆਂ ਹਨ।
Punjabi Bollywood Tadka
ਇਸ ਦੌਰਾਨ ਦੋਵੇਂ ਕਾਫੀ ਸ਼ਾਨਦਾਰ ਲੱਗ ਰਹੇ ਸਨ। ਦੋਹਾਂ ਦੀ ਜੋੜੀ ਨੂੰ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਦੱਸ ਦੇਈਏ ਕਿ ਮਿਥੁਨ ਨੇ ਆਪਣੇ ਬੇਟੇ ਦਾ ਵਿਆਹ ਕਾਫੀ ਸਾਧਾਰਨ ਢੰਗ ਨਾਲ ਕੀਤਾ ਹੈ ਤੇ ਇਸ ਖਾਸ ਮੌਕੇ 'ਤੇ ਬੀ-ਟਾਊਨ ਦਾ ਕੋਈ ਵੀ ਸਿਤਾਰਾ ਨਜ਼ਰ ਨਾ ਆਇਆ। ਅਜਿਹਾ ਇਸ ਲਈ ਕਿਉਂਕਿ ਮਿਥੁਨ ਨੇ ਬੇਟੇ ਦਾ ਵਿਆਹ ਗੁਪਤ ਢੰਗ ਨਾਲ ਕੀਤਾ ਹੈ। 
Punjabi Bollywood Tadka
ਦੱਸਣਯੋਗ ਹੈ ਕਿ ਮਹਾਅਕਸ਼ੈ ਚੱਕਰਵਰਤੀ ਤੇ ਯੋਗਿਤਾ ਬਾਲੀ 'ਤੇ ਕੁਝ ਦਿਨਾਂ ਪਹਿਲਾਂ ਇਕ ਭੋਜਪੁਰੀ ਅਦਾਕਾਰਾ ਨੇ ਰੇਪ ਦਾ ਦੋਸ਼ ਲਾਇਆ ਸੀ। 7 ਜੁਲਾਈ ਨੂੰ ਮਹਾਅਕਸ਼ੈ ਤੇ ਮਦਾਲਸਾ ਦਾ ਵਿਆਹ ਹੋਣ ਵਾਲਾ ਸੀ। ਪਿਛਲੇ ਹਫਤੇ ਬੰਬੇ ਹਾਈ ਕੋਰਟ ਨੇ ਮਿਮੋਹ ਅਤੇ ਯੋਗਿਤਾ ਬਾਲੀ ਵਿਰੁੱਧ ਸ਼ਿਕਾਇਤ ਦਰਜ ਕਰਨ ਦੇ ਹੁਕਮ ਦਿੱਤੇ ਸਨ।
Punjabi Bollywood Tadka
ਪੁਲਸ ਨੇ ਦੋਹਾਂ ਨੂੰ 7 ਜੁਲਾਈ ਨੂੰ ਵੈਨਿਊ ਤੋਂ ਗ੍ਰਿਫਤਾਰ ਕੀਤਾ ਸੀ। ਜਦੋਂਕਿ ਇਸ ਤੋਂ ਬਾਅਦ ਦੋਹਾਂ ਨੂੰ ਜ਼ਮਾਨਤ ਮਿਲ ਗਈ ਸੀ।
Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Mithun ChakrabortyMahaakshay ChakrabortyMadalsa SharmaInstagramReception PartyYogita BaliBollywood Celebrity

Edited By

Sunita

Sunita is News Editor at Jagbani.