ਮੁੰਬਈ— ਬਾਲੀਵੁੱਡ 'ਚ ਕਈ ਅਜਿਹੇ ਸਟਾਰਸ ਹਨ, ਜੋ ਕਾਫੀ ਸਮੇਂ ਤੋਂ ਪਰਦੇ ਤੋਂ ਦੂਰ ਹਨ। ਇਨ੍ਹਾਂ 'ਚ ਇਕ ਨਾਂ ਮਹੀਪ ਸੰਧੂ ਦਾ ਵੀ ਹੈ। ਪੰਜਾਬੀ ਮੂਲ ਦੀ ਸੰਧੂ ਵਿਦੇਸ਼ੀ ਹੈ ਅਤੇ ਉਹ ਕਾਫੀ ਸਮੇਂ ਤੋਂ ਆਸਟ੍ਰੇਲੀਆ 'ਚ ਰਹਿ ਰਹੀ ਹੈ।
ਪੇਸ਼ੇ ਤੋਂ ਮਾਡਲ ਰਹਿ ਚੁੱਕੀ ਮਹੀਪ ਨੇ ਸਾਲ 1994 'ਚ ਆਏ ਇਲਾ ਅਰੁਣ ਦੇ ਮਿਊਜ਼ਿਕ ਐਲਬਮ 'ਤਿਗੋੜੀ ਕੈਸੀ ਜਵਾਨੀ ਹੈ' 'ਚ ਕੰਮ ਕੀਤਾ ਸੀ। ਹਾਲਾਂਕਿ ਇਸ ਤੋਂ ਬਾਅਦ ਵੀ ਉਨ੍ਹਾਂ ਨੂੰ ਸਫਲਤਾ ਨਹੀਂ ਮਿਲੀ।
ਬਾਅਦ 'ਚ ਉਸ ਨੇ ਸਾਲ 2002 'ਚ ਅਨਿਲ ਕਪੂਰ ਦੇ ਛੋਟੇ ਭਰਾ ਸੰਜੇ ਕਪੂਰ ਨਾਲ ਵਿਆਹ ਕਰਵਾ ਲਿਆ ਸੀ। ਮਹੀਪ ਹੁਣ ਜਿਊਲਰੀ ਡਿਜ਼ਾਈਨ ਦੇ ਬਿਜ਼ਨੈੱਸ ਨਾਲ ਕਰੋੜਾਂ ਰੁਪਇਆ ਕਮਾਉਂਦੀ ਹੈ।
ਦੱਸ ਦਈਏ ਕਿ ਇੱਕ ਇੰਟਰਵਿਊ ਦੌਰਾਨ ਸੰਜੇ ਕਪੂਰ ਨੇ ਦੱਸਿਆ ਕਿ ਮਹੀਪ ਨਾਲ ਉਨ੍ਹਾਂ ਦੀ ਪਹਿਲੀ ਮੁਲਾਕਾਤ ਦਿੱਲੀ 'ਚ ਹੋਈ ਸੀ। ਉਨ੍ਹਾਂ ਨੇ ਜਿਵੇਂ ਮਹੀਪ ਨੂੰ ਦੇਖਿਆ ਤਾਂ ਉਹ ਉਸ ਦੀ ਖੂਬਸੂਰਤੀ ਅਤੇ ਉਤਸ਼ਾਹ 'ਤੇ ਫਿਦਾ ਹੋ ਗਏ ਸੀ।
ਇਸ ਤੋਂ ਬਾਅਦ ਦੋਵਾਂ ਨੇ ਵਿਆਹ ਕਰਵਾ ਲਿਆ ਸੀ। ਸੰਜੇ ਕਪੂਰ ਦੇ ਦੋ ਬੱਚੇ ਹਨ। ਮਹੀਪ ਦਾ ਮੁੰਬਈ 'ਚ 'ਬਾਂਦਰਾ 190' ਨਾਂ ਦੀ ਰੀਟੇਲ ਬੂਟਿਕ ਹੈ। ਉਸ ਨਾਲ ਸੋਹੇਲ ਖਾਨ ਦੀ ਪਤਨੀ ਸੀਮਾ ਖਾਨ ਅਤੇ ਰਿਤਿਕ ਰੋਸ਼ਨ ਦੀ ਸਾਬਕਾ ਪਤਨੀ ਸੁਜੈਨ ਖਾਨ ਵੀ ਪਾਰਟਨਰ ਹਨ। ਇਥੇ ਇਕ ਹੀ ਸਟੋਰ 'ਚ ਹੋਮ ਡੇਕੋਰ, ਜਿਊਲਰੀ ਅਤੇ ਕਪੱੜੇ ਮੌਜੂਦ ਹਨ।