ਮੁੰਬਈ (ਬਿਊਰੋ) — ਬਾਲੀਵੁੱਡ ਫਿਲਮ ਇੰਡਸਟਰੀ ਦੇ ਮਸ਼ਹੂਰ ਵਿਲੇਨ ਮਹੇਸ਼ ਆਨੰਦ ਆਪਣੇ ਘਰ 'ਚ ਹੀ ਮ੍ਰਿਤਕ ਪਾਏ ਗਏ। ਸ਼ਨੀਵਾਰ ਨੂੰ ਉਨ੍ਹਾਂ ਨੇ ਆਪਣੇ ਯਾਰੀ ਰੋਡ ਸਥਿਤ ਘਰ 'ਚ ਅੰਤਿਮ ਸਾਹ ਲਿਆ। ਉਨ੍ਹਾਂ ਦੀ ਉਮਰ 57 ਸਾਲ ਸੀ। 90 ਦੇ ਦਹਾਕੇ 'ਚ ਆਪਣੇ ਅਭਿਨੈ ਨਾਲ ਲੋਕਾਂ ਦਾ ਦਿਲ ਜਿੱਤਣ ਵਾਲੇ ਮਹੇਸ਼ ਆਨੰਦ ਆਰਥਿਕ ਸਥਿਤੀ ਠੀਕ ਨਹੀਂ ਸੀ। ਮਹੇਸ਼ ਨੇ ਲੰਬੇ ਸਮੇਂ ਤੋਂ ਕੋਈ ਫਿਲਮ ਸਾਈਨ ਨਹੀਂ ਕੀਤੀ ਸੀ। ਇਸ ਲਈ ਉਹ ਲਗਭਗ 18 ਸਾਲ ਫਾਈਨੇਸ਼ੀਅਲ ਕ੍ਰਾਈਸਿਸ ਨਾਲ ਜੂਝ ਰਹੇ ਸਨ। ਹਾਲ ਹੀ 'ਚ ਉਨ੍ਹਾਂ ਨੂੰ ਗੋਵਿੰਦਾ ਦੀ ਫਿਲਮ 'ਰੰਗੀਲਾ ਰਾਜਾ' ਨਾਲ ਕਮਬੈਕ ਕੀਤਾ ਸੀ।
ਮਹੇਸ਼ ਆਨੰਦ 18 ਜਨਵਰੀ ਨੂੰ ਰਿਲੀਜ਼ ਹੋਈ ਪਹਿਲਾਜ ਨਿਹਲਾਨੀ ਦੀ ਫਿਲਮ 'ਰੰਗੀਲਾ ਰਾਜਾ' 'ਚ ਨਜ਼ਰ ਆਏ ਸਨ। ਮਹੇਸ਼ ਆਨੰਦ ਨੇ 18 ਸਾਲ ਤੱਕ ਫਿਲਮਾਂ ਤੋਂ ਰਹਿਣ ਤੋਂ ਬਾਅਦ ਪ੍ਰੋਡਿਊਸਰ ਪਹਿਲਾਜ ਨਿਹਲਾਨੀ ਦੀ ਫਿਲਮ 'ਰੰਗੀਲਾ ਰਾਜਾ' ਖੁਦ ਸਾਈਨ ਕੀਤੀ ਸੀ।
ਖੁਦ ਮਹੇਸ਼ ਨੇ ਇਕ ਇੰਟਰਵਿਊ ਦੌਰਾਨ ਕਿਹਾ ਸੀ, ''18 ਸਾਲ ਤੱਕ ਕਿਸੇ ਨੇ ਮੈਨੂੰ ਸਾਈਨ ਨਹੀਂ ਕੀਤਾ ਪਰ ਭਗਵਾਨ ਦਿਆਲੂ ਇਨਸਾਨ ਦੇ ਰੂਪ 'ਚ ਆਇਆ ਤੇ ਮੈਨੂੰ 'ਰੰਗੀਲਾ ਰਾਜਾ' 'ਚ ਛੋਟਾ ਜਿਹਾ ਆਫਰ ਕੀਤਾ। ਮਹੇਸ਼ ਆਨੰਦ ਨੇ 'ਰੰਗੀਲਾ ਰਾਜਾ' ਦੇ ਮਿਲਣ ਦੀ ਕਹਾਣੀ ਸ਼ੇਅਰ ਕਰਦੇ ਹੋਏ ਇੰਟਰਵਿਊ 'ਚ ਕਿਹਾ ਸੀ, ਮੈਨੂੰ ਨਿਹਲਾਨੀ ਜੀ ਵਲੋਂ ਇਕ ਮੈਸੇਜ ਆਇਆ, ਜਿਸ 'ਚ ਲਿਖਿਆ ਸੀ, ''ਕੌਲ ਮੀ''। ਮੈਂ ਉਨ੍ਹਾਂ ਨੂੰ ਫੋਨ ਕੀਤਾ ਤਾਂ ਉਨ੍ਹਾਂ ਨੇ ਕਿਹਾ, ਬੇਟਾ ਕਿੰਨੇ ਵਜੇ ਆਫਿਸ ਆਵੋਗੇ। ਮੇਰੇ ਕੋਲ ਉਨ੍ਹਾਂ ਦੇ ਆਫਿਸ ਜਾਣ ਤੱਕ ਦੇ ਪੈਸੇ ਨਹੀਂ ਸੀ। ਇਸ ਤੋਂ ਪਹਿਲਾਂ ਪਹਿਲਾਜ ਨਿਹਲਾਨੀ ਦੀ ਫਿਲਮ 'ਅੰਦਾਜ਼' ਤੇ 'ਆਗ ਕਾ ਗੋਲਾ' 'ਚ ਮਹੇਸ਼ ਆਨੰਦ ਕੰਮ ਕਰ ਚੁੱਕੇ ਸਨ।''
ਖਬਰਾਂ ਮੁਤਾਬਕ, ਮਹੇਸ਼ ਆਨੰਦ ਮੁੰਬਈ ਦੇ ਵਰਸੋਵਾ 'ਚ ਇਕੱਲੇ ਰਹਿੰਦੇ ਸਨ। ਜਦੋਂ ਇਕ ਨਿਊਜ਼ ਪੋਰਟਲ ਨੇ ਮਹੇਸ਼ ਆਨੰਦ ਦੀ ਸਾਬਕਾ ਪਤਨੀ ਨਾਲ ਉਨ੍ਹਾਂ ਦੇ ਦਿਹਾਂਤ ਬਾਰੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਦੱਸਿਆ, ''ਮੈਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਸਾਲ 2002 ਤੋਂ ਬਾਅਦ ਸਾਡੇ 'ਚ ਕਿਸੇ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਹੋਈ।''
ਦੱਸ ਦਈਏ ਕਿ ਮਹੇਸ਼ ਆਨੰਦ ਨੇ ਸਾਲ 2002 'ਚ ਉਸ਼ਾ ਬਚਾਨੀ ਨਾਲ ਵਿਆਹ ਕਰਵਾਇਆ ਸੀ। ਹਾਲਾਂਕਿ 2 ਸਾਲ ਬਾਅਦ ਹੀ ਦੋਵਾਂ ਦਾ ਤਲਾਕ ਹੋ ਗਿਆ ਸੀ। ਮਹੇਸ਼ ਆਨੰਦ ਨੇ 'ਮਜ਼ਬੂਰ', 'ਸਵਰਗ', 'ਥਾਨੇਦਾਰ', 'ਬੇਤਾਜ ਬਾਦਸ਼ਾਹ', 'ਵਿਜੇਤਾ' ਤੇ 'ਕੁਰੂਕਸ਼ੇਤਰ' ਵਰਗੀਆਂ ਹਿੱਟ ਫਿਲਮਾਂ 'ਚ ਬੇਹਿਤਰੀਨ ਅਭਿਨੈ ਨਾਲ ਪਛਾਣ ਬਣਾਈ ਸੀ। ਮਹੇਸ਼ ਆਨੰਦ 80 ਤੇ 90 ਦੇ ਦਹਾਕੇ 'ਚ ਵਿਲੇਨ ਦੇ ਰੂਪ 'ਚ ਕਾਫੀ ਮਸ਼ਹੂਰ ਹੋਏ ਸਨ।