FacebookTwitterg+Mail

ਦੀਪਿਕਾ ਤੋਂ ਬਾਅਦ ਹੁਣ ਇਸ ਸੁਪਰਸਟਾਰ ਦਾ ਮੈਡਮ ਤੁਸਾਦ 'ਚ ਲੱਗਾ ਸਟੈਚੂ

mahesh babu
31 March, 2019 01:17:04 PM

ਜਲੰਧਰ(ਬਿਊਰੋ)— ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਤੋਂ ਬਾਅਦ ਹੁਣ ਸਾਊਥ ਦੇ ਸੁਪਰਸਟਾਰ ਮਹੇਸ਼ ਬਾਬੂ ਦੇ ਵੈਕਸ ਸਟੈਚੂ ਦਾ ਉਦਘਾਟਨ ਕੀਤਾ ਗਿਆ। ਮਹੇਸ਼ ਬਾਬੂ ਦਾ ਸਿੰਗਾਪੁਰ ਦੇ ਮੈਡਮ ਤੁਸਾਦ 'ਚ ਮੋਮ ਦਾ ਪੁਤਲਾ ਲੱਗਿਆ ਹੈ। ਇਸ ਮੌਕੇ 'ਤੇ ਉਹ ਕਾਫੀ ਖੁਸ਼ ਨਜ਼ਰ ਆਏ। ਉਨ੍ਹਾਂ ਨੇ ਟਵਿਟਰ 'ਤੇ ਪੁਤਲੇ ਨਾਲ ਤਸਵੀਰ ਸਾਂਝੀ ਕੀਤੀ। ਕੁਝ ਸਮਾਂ ਪਹਿਲਾਂ ਹੀ ਦੀਪਿਕਾ ਦੇ ਮੋਮ ਦੇ ਬੁੱਤ ਦਾ ਉਦਘਾਟਨ ਹੋਇਆ ਸੀ। ਇਸ ਮੌਕੇ 'ਤੇ ਉਸ ਦੀ ਇਕ ਤਸਵੀਰ ਵਾਇਰਲ ਹੋਈ ਸੀ, ਜਿਸ 'ਚ ਉਹ ਆਪਣੇ ਬੁੱਤ ਨਾਲ ਸੈਲਫੀ ਲੈਂਦੀ ਨਜ਼ਰ ਆ ਰਹੀ ਸੀ। ਹੁਣ ਮਹੇਸ਼ ਬਾਬੂ ਦੀ ਵੀ ਅਜਿਹੀ ਇਕ ਤਸਵੀਰ ਵਾਇਰਲ ਹੋ ਰਹੀ ਹੈ।


ਇੰਟਰਵਿਊ ਦੌਰਾਨ ਜਦੋਂ ਉਨ੍ਹਾਂ ਕੋਲੋਂ ਇਸ ਸਿਮਲੈਰਿਟੀ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ,''ਮੈਂ ਦੀਪਿਕਾ ਨੂੰ ਇਸ ਲਈ ਬਲੇਮ ਨਹੀਂ ਕਰ ਸਕਦਾ ਕਿਉਂਕਿ ਮੈਂ ਵੀ ਉਸੇ ਤਰ੍ਹਾਂ ਫੀਲ ਕਰ ਰਿਹਾ ਹਾਂ। ਇਹ ਕਾਫੀ ਅਸਲ ਸੀ। ਪੂਰੀ ਸਕਿਲੇਚਰ ਟੀਮ ਨੂੰ ਮੇਰਾ ਸਲਾਮ ਹੈ। ਮੈਂ ਮੈਡਮ ਤੂਸਾਦ ਦੀ ਪੂਰੀ ਟੀਮ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ।''


Tags: Mahesh BabuMadame Tussaudsm Wax StatueDeepika PadukoneTwitterMaharshi

Edited By

Manju

Manju is News Editor at Jagbani.