FacebookTwitterg+Mail

B'Day Spl: 127 ਕਰੋੜ ਦੀ ਸੰਪਤੀ ਦੇ ਮਾਲਕ ਹਨ ਦੱਖਣੀ ਸਟਾਰ ਮਹੇਸ਼ ਬਾਬੂ

mahesh babu birthday
09 August, 2019 03:18:29 PM

ਮੁੰਬਈ(ਬਿਊਰੋ)— ਦੱਖਣੀ ਫਿਲਮਾਂ ਦੇ ਸੁਪਰਸਟਾਰ ਮਹੇਸ਼ ਬਾਬੂ ਅੱਜ ਆਪਣਾ 44ਵਾਂ ਜਨਮਦਿਨ ਮਨਾ ਰਹੇ ਹਨ। ਉਨ੍ਹਾਂ ਦਾ ਜਨਮ 1975 'ਚ ਚੇਨਈ 'ਚ ਹੋਇਆ ਸੀ। 4 ਸਾਲ ਦੀ ਉਮਰ 'ਚ ਬਤੌਰ ਚਾਈਲਡ ਆਰਟਿਸਟ ਆਪਣਾ ਐਕਟਿੰਗ ਕਰੀਅਰ ਸ਼ੁਰੂ ਕਰਨ ਵਾਲੇ ਮਹੇਸ਼ ਬਾਬੂ ਤਕਰੀਬਨ 127 ਕਰੋੜ ਦੀ ਪ੍ਰਾਪਟੀ ਦੇ ਮਾਲਕ ਹਨ। 2005 'ਚ ਮਿਸ ਇੰਡੀਆ ਅਤੇ ਬਾਲੀਵੁੱਡ ਅਦਾਕਾਰਾ ਰਹੀ ਨਮਰਤਾ ਸ਼ਿਰੋੜਕਰ ਨਾਲ ਵਿਆਹ ਕਰਨ ਵਾਲੇ ਮਹੇਸ਼ ਦੇ ਕੋਲ ਚੰਗਾ ਭਲਾ ਕਾਰਾਂ ਦਾ ਕਲੈਕਸ਼ਨ ਵੀ ਹੈ। ਜ਼ਿਕਰਯੋਗ ਹੈ ਕਿ ਉਨ੍ਹਾਂ ਦਾ ਹੈਦਰਾਬਾਦ 'ਚ ਇਕ ਲਗਜ਼ਰੀ ਮੈਂਸ਼ਨ ਹੈ, ਜਿਸ ਦੀ ਕੀਮਤ ਵਰਤਮਾਨ 'ਚ ਕਰੀਬ 11 ਕਰੋੜ ਰੁਪਏ ਹਨ।
Punjabi Bollywood Tadka
ਸਾਲ 2002 ਬੀ ਗੋਪਾਲ ਦੀ ਫਿਲਮ 'ਬਾਂਸੀ' 'ਚ ਮਹੇਸ਼ ਬਾਬੂ ਨਾਲ ਲੀਡ ਅਦਾਕਾਰਾ ਸੀ ਨਮਰਤਾ ਸ਼ਿਰੋੜਕਰ। ਇੱਥੇ ਹੀ ਦੋਵਾਂ ਦੀ ਮੁਲਾਕਾਤ ਹੋਈ। ਇਹ ਮੁਲਾਕਾਤ ਪਹਿਲਾ ਪਿਆਰ 'ਚ ਬਦਲੀ ਤੇ ਫਿਰ ਵਿਆਹ 'ਚ। ਹਾਲਾਂਕਿ ਮਾਤਾ-ਪਿਤਾ ਨੂੰ ਮਨਾਉਣਾ ਉਨ੍ਹਾਂ ਲਈ ਆਸਾਨ ਨਹੀਂ ਸੀ ਪਰ ਫਿਰ ਵੀ ਉਨ੍ਹਾਂ ਨੇ ਮਨਾ ਲਿਆ। 10 ਫਰਵਰੀ 2005 ਨੂੰ ਨਮਰਤਾ ਤੇ ਮਹੇਸ਼ ਨੇ ਵਿਆਹ ਕਰਵਾ ਲਿਆ।
Punjabi Bollywood Tadka
ਦੱਸ ਦੇਈਏ ਕਿ ਮਹੇਸ਼ ਬਾਬੂ ਇਕ ਫਿਲਮ ਲਈ ਕਰੀਬ 20 ਤੋਂ 25 ਕਰੋੜ ਰੁਪਏ ਚਾਰਜ ਕਰਦੇ ਹਨ। ਉਨ੍ਹਾਂ ਨੇ ਬਤੌਰ ਚਾਈਲਡ ਆਰਟਿਸਟ 1990 ਤੱਕ ਕਈ ਫਿਲਮਾਂ 'ਚ ਕੰਮ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੇ ਆਪਣੀ ਕਾਲਜ ਦੀ ਪੜ੍ਹਾਈ ਪੂਰੀ ਕਰਨ ਲਈ ਐਕਟਿੰਗ ਤੋਂ ਬ੍ਰੇਕ ਲੈ ਲਿਆ। 'ਰਾਜਾ ਕੁਮਾਰੁਦੁ' ਨਾਲ ਬਤੌਰ ਐਕਟਰ ਡੈਬਿਊ ਕਰਨ ਵਾਲੇ ਮਹੇਸ਼ ਨੇ 'ਮੁਰਾਰੀ', 'ਬਾਬੀ', 'ਓਕਾਡੂ', 'ਅਰਜੁਨ', 'ਪੋਕਿਰੀ', 'ਬਿਜ਼ਨੈੱਸਮੈਨ', 'ਆਗਦੁ' ਸਮੇਤ ਕਈ ਫਿਲਮਾਂ 'ਚ ਕੰਮ ਕੀਤਾ ਹੈ।
Punjabi Bollywood Tadka


Tags: Mahesh BabuHappy BirthdayMaharshiSrimanthudBharat Ane NenuBollywood Celebrity News in Punjabi

About The Author

manju bala

manju bala is content editor at Punjab Kesari