FacebookTwitterg+Mail

ਮਹੇਸ਼ ਬਾਬੂ ਨੇ ਪਤਨੀ ਨਮਰਤਾ ਨਾਲ ਕੁਝ ਇਸ ਅੰਦਾਜ਼ 'ਚ ਮਨਾਈ 14ਵੀ ਵਰ੍ਹੇਗੰਢ

mahesh babu celebrates 14th wedding anniversary
13 February, 2019 04:49:15 PM

ਮੁੰਬਈ(ਬਿਊਰੋ)— ਸੁਪਰਸਟਾਰ ਮਹੇਸ਼ ਬਾਬੂ ਤੇ ਨਮਰਤਾ ਸ਼ਿਰੋਡਕਰ ਨੇ ਹਾਲ ਹੀ 'ਚ ਆਪਣੀ 14ਵੀ ਵਰ੍ਹੇਗੰਢ ਦਾ ਜਸ਼ਨ ਮਨਾਇਆ। ਇਹ ਪ੍ਰੇਮੀ ਜੋੜਾ ਹਮੇਸ਼ਾ ਆਪਣੀ ਪ੍ਰੇਮ ਕਹਾਣੀ ਅਤੇ ਜ਼ਿੰਦਗੀ ਜੀਉਣ ਦੇ ਤਰੀਕੇ ਨੂੰ ਲੈ ਕੇ ਦੇਸ਼ ਭਰ ਦੇ ਪ੍ਰਸ਼ੰਸਕਾਂ ਦਾ ਦਿਲ ਜਿੱਤਦਾ ਆਇਆ ਹੈ।
PunjabKesari,Mahesh Babu image
ਇਹ ਜੋੜਾ ਅਕਸਰ ਸਮਾਜਿਕ ਕੰਮਾਂ ਨਾਲ ਜੁੜਿਆ ਰਹਿੰਦਾ ਹੈ। ਮਹੇਸ਼ ਨਿਯਮਿਤ ਰੂਪ ਤੋਂ ਕਈ ਸਮਾਜਿਕ ਕੰਮਾਂ ਅਤੇ ਗਤੀਵਿਧੀਆਂ 'ਚ ਸ਼ਾਮਿਲ ਹੁੰਦੇ ਰਹਿੰਦੇ ਹਨ ਅਤੇ ਇਸ ਵਾਰ ਇਸ ਜੋੜੀ ਨੇ 650 ਅੰਨ੍ਹੇ ਵਿਦਿਆਰਥੀਆਂ ਨੂੰ ਦੁਪਿਹਰ ਦਾ ਭੋਜਨ ਖਿਲਾ ਕੇ ਆਪਣੀ ਵਰ੍ਹੇਗੰਢ ਦਾ ਜਸ਼ਨ ਮਨਾਇਆ।
PunjabKesari,Mahesh Babu image
ਅਭਿਨੇਤਾ ਨਾਲ ਜੁੜੇ ਕਰੀਬੀ ਸੂਤਰ ਨੇ ਖੁਲਾਸਾ ਕਰਦੇ ਹੋਏ ਦੱਸਿਆ,''ਮਹੇਸ਼ ਅਤੇ ਨਮਰਤਾ ਅਕਸਰ ਸਮਾਜਿਕ ਕੰਮਾਂ 'ਚ ਭਾਗ ਲੈਂਦੇ ਰਹਿੰਦੇ ਹਨ। ਉਹ ਹਮੇਸ਼ਾ ਗਰੀਬ ਅਤੇ ਵਿਕਲਾਂਗ ਲੋਕਾਂ/ ਬੱਚਿਆਂ ਦੀ ਮਦਦ ਕਰਨ 'ਚ ਵਿਸ਼ਵਾਸ ਰੱਖਦੇ ਹਨ। ਉਨ੍ਹਾਂ ਦੀ ਸਭ ਤੋਂ ਵੱਡੀ ਤਾਕਤ ਇਕੋ ਜਿਹੀ ਸੋਚ ਅਤੇ ਵਿਸ਼ਵਾਸ ਹੈ।
PunjabKesari,Mahesh Babu image
ਇਸ ਲਈ ਸ਼ਾਨਦਾਰ ਪਾਰਟੀ ਨਾ ਕਰਦੇ ਹੋਏ, ਇਹ ਮਹੇਸ਼ ਦਾ ਵਿਚਾਰ ਸੀ ਕਿ ਉਹ ਅੰਨ੍ਹੇ ਬੱਚਿਆਂ ਨਾਲ ਜਸ਼ਨ ਮਨਾਉਣ ਅਤੇ ਆਪਣੇ ਇਸ ਵਿਸ਼ੇਸ਼ ਦਿਨ 'ਤੇ ਚੰਗਾ ਕੰਮ ਕਰਨ। ਮਹੇਸ਼ ਅਤੇ ਨਮਰਤਾ ਨੇ ਵਿਅਕਤੀਗਤ ਰੂਪ ਤੋਂ ਸਾਰੇ ਲੌਜਿਸਟਿਕਸ 'ਤੇ ਧਿਆਨ ਦਿੱਤਾ ਅਤੇ 650 ਬੱਚਿਆਂ ਨੂੰ ਦੁਪਿਹਰ ਦਾ ਭੋਜਨ ਵੰਡਿਆ। ਇੱਥੋਂ ਤੱਕ ਕਿ ਉਨ੍ਹਾਂ ਨਾਲ ਭੋਜਨ ਵੀ ਖਾਧਾ।”


Tags: Mahesh Babu wedding anniversaryNamrata ShirodkarSrimanthuduBharat Ane Nenu

About The Author

manju bala

manju bala is content editor at Punjab Kesari