FacebookTwitterg+Mail

ਨਾਗਰਿਕਤਾ ਸੋਧ ਬਿੱਲ ਨੂੰ ਲੈ ਕੇ ਫੁੱਟਿਆ ਮਹੇਸ਼ ਭੱਟ ਦਾ ਗੁੱਸਾ

mahesh bhatt
16 December, 2019 10:06:07 AM

ਮੁੰਬਈ(ਬਿਊਰੋ)- ਨਾਗਰਿਕਤਾ ਕਾਨੂੰਨ ਨੂੰ ਲੈ ਕੇ ਦੇਸ਼-ਭਰ ਵਿਚ ਲਗਾਤਾਰ ਵਿਰੋਧ ਪ੍ਰਦਰਸ਼ਨ ਜਾਰੀ ਹੈ। ਹਾਲ ਹੀ ਵਿਚ ਦਿੱਲੀ ਵਿਚ ਇਸ ਪ੍ਰਦਰਸ਼ਨ ਨੇ ਹਿੰਸਕ ਰੂਪ ਲੈ ਲਿਆ। ਦਿੱਲੀ ਦੇ ਜਾਮੀਆ ਨਗਰ ਵਿਚ ਬੀਤੇ ਦਿਨ ਯਾਨੀ ਕਿ ਐਤਵਾਰ ਨੂੰ ਪ੍ਰਦਰਸ਼ਨਕਾਰੀਆਂ ਨੇ 6 ਬੱਸਾਂ ਵਿਚ ਅੱਗ ਲਗਾ ਦਿੱਤੀ ਅਤੇ ਇਕ ਫਾਇਰ ਬ੍ਰਿਗੇਡ ਦੀ ਗੱਡੀ ਵਿਚ ਭੰਨ-ਤੋੜ ਕੀਤੀ। ਪੁਲਸ ਨੇ Jamia Millia Islamia University ਵਿਚ ਜਾ ਕੇ ਵਿਦਿਆਰਥੀਆਂ ਅਤੇ ਅਧਿਆਪਕਾਂ ਨਾਲ ਕੁੱਟ-ਮਾਰ ਕੀਤੀ, ਜਿਸ ਵਿਚ ਕਈ ਵਿਦਿਆਰਥੀਆਂ ਦੇ ਜਖ਼ਮੀ ਹੋਣ ਦੀ ਖਬਰ ਹੈ। ਇਸ ਮਾਮਲੇ ’ਤੇ ਬਾਲੀਵੁੱਡ ਦੀਆਂ ਕਈ ਹਸਤੀਆਂ ਦਾ ਸਮਰਥਨ ਮਿਲ ਰਿਹਾ ਹੈ। ਫਿਲਮ ਮੇਕਰ ਮਹੇਸ਼ ਭੱਟ ਨੇ ਸੰਵਿਧਾਨ ਦੀ ਸਹੁੰ ਖਾਂਦੇ ਹੋਏ  ਕਿਹਾ ਕਿ ਉਹ ਆਪਣੇ ਡਾਕਿਊਮੈਂਟਸ ਜਮਾਂ ਨਹੀਂ ਕਰਨਗੇ।


ਮਹੇਸ਼ ਭੱਟ ਨੇ ਸੋਸ਼ਲ ਮੀਡੀਆ ’ਤੇ ਇਕ ਵੀਡੀਓ ਪੋਸਟ ਕੀਤੀ ਹੈ। ਇਸ ਵਿਚ ਉਹ ਸੰਵਿਧਾਨ ਦੀ ਸਹੁੰ ਖਾ ਰਹੇ ਹਨ। ਭੱਟ ਕਹਿੰਦੇ ਹਨ,‘‘ਸਾਨੂੰ ਲੱਗਦਾ ਹੈ ਕਿ ਨਾਗਰਿਕਤਾ ਸੋਧ ਬਿੱਲ ਭੇਦਭਾਵ ਕਰਦਾ ਹੈ ਅਤੇ ਇਹ ਸੰਵਿਧਾਨਕ ਮੁੱਲਾਂ ਦੀ ਉਲੰਘਣਾ ਕਰਦਾ ਹੈ। ਅਸੀਂ ਇਸ ਬਿੱਲ ਦਾ ਵਿਰੋਧ ਕਰਦੇ ਹਾਂ। ਜੇਕਰ ਇਹ ਕਾਨੂੰਨ ਬਣ ਜਾਂਦਾ ਹੈ ਤਾਂ ਅਸੀਂ ਇਸ ਦਾ ਬਾਈਕਾਟ ਕਰਾਂਗੇ।’’
Punjabi Bollywood Tadka
ਮਹੇਸ਼ ਭੱਟ ਅੱਗੇ ਕਹਿੰਦੇ ਹਨ,‘‘ਅਸੀਂ ਵਚਨ ਲੈਂਦੇ ਹਾਂ ਕਿ ਜੇਕਰ ਸਾਡੀ ਨਾਗਰਿਕਤਾ ਨੂੰ ਲੈ ਕੇ ਕੋਈ ਕਾਗਜਾਤ ਮੰਗੇ ਜਾਂਦੇ ਹਨ ਤਾਂ ਅਸੀਂ ਇਸ ਨੂੰ ਜਮਾਂ ਨਹੀਂ ਕਰਾਵਾਂਗੇ। ਭਾਰਤ ਦਾ ਸੰਵਿਧਾਨ ਅਮਰ ਰਹੇ। ਭਾਰਤ ਦੀ ਏਕਤਾ ਅਮਰ ਰਹੇ। ਸਾਨੂੰ ਆਪਣੀ ਏਕਤਾ ਅਤੇ ਅਨੇਕਤਾ ਵਿਚ ਮਾਨ ਹੈ। ਅਸੀਂ ਸਹੁੰ ਖਾਂਦੇ ਹਾਂ ਕਿ ਹਰ ਨਾਗਰਿਕ ਨਾਲ ਸਮਾਨਤਾ ਦਾ ਵਿਵਹਾਰ ਕਰਾਂਗੇ।’’ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਅਭਿਨੇਤਰੀ ਨੰਦਿਤਾ ਦਾਸ ਨੇ ਜਾਮੀਆ ਹਿੰਸਾ ’ਤੇ ਹੈਰਾਨੀ ਜਤਾਉਂਦੇ ਹੋਏ ਟਵੀਟ ਕੀਤਾ ਸੀ।
Punjabi Bollywood Tadka


Tags: Mahesh BhattJamia Millia Islamia University Jamia NagarDelhiOpposition

About The Author

manju bala

manju bala is content editor at Punjab Kesari