FacebookTwitterg+Mail

ਰਣਬੀਰ-ਆਲੀਆ ਦੇ ਵਿਆਹ 'ਤੇ ਮਹੇਸ਼ ਭੱਟ ਨੇ ਦਿੱਤਾ ਵੱਡਾ ਬਿਆਨ

mahesh bhatt
25 August, 2018 05:09:31 PM

ਮੁੰਬਈ (ਬਿਊਰੋ)— ਬਾਲੀਵੁੱਡ ਇੰਡਸਟਰੀ 'ਚ ਅੱਜਕਲ ਰਣਬੀਰ ਕਪੂਰ ਅਤੇ ਆਲੀਆ ਭੱਟ ਦੇ ਅਫੇਅਰ ਦੀ ਚਰਚਾ ਛਿੜੀ ਹੋਈ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਜੋੜੀ ਅਗਲੇ ਸਾਲ ਵਿਆਹ ਵੀ ਕਰ ਸਕਦੀ ਹੈ। ਇਸ ਵਿਚਕਾਰ ਆਲੀਆ ਭੱਟ ਦੇ ਪਿਤਾ ਮਹੇਸ਼ ਭੱਟ ਨੇ ਰਣਬੀਰ ਨਾਲ ਆਪਣੀ ਬੇਟੀ ਦੇ ਰਿਸ਼ਤੇ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਹਾਲ ਹੀ 'ਚ ਇਕ ਈਵੈਂਟ ਦੌਰਾਨ ਮਹੇਸ਼ ਭੱਟ ਕੋਲੋਂ ਰਣਬੀਰ-ਆਲੀਆ ਦੀ ਵਧਦੀ ਨੇੜਤਾਂ ਨੂੰ ਲੈ ਕੇ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ, ''ਮੈਂ ਕਦੇ ਆਪਣੇ ਬੱਚਿਆਂ ਦੀ ਪ੍ਰਾਈਵੇਟ ਜ਼ਿੰਦਗੀ ਬਾਰੇ ਗੱਲ ਨਹੀਂ ਕਰਦਾ। ਉਹ ਐਡਲਟ ਹਨ ਅਤੇ ਆਪਣੀ ਜ਼ਿੰਦਗੀ ਦੇ ਉਨ੍ਹਾਂ ਨੂੰ ਵਿਸ਼ੇਸ਼ ਅਧਿਕਾਰ ਹਨ। 

Punjabi Bollywood Tadka

ਮਹੇਸ਼ ਭੱਟ ਨੇ ਆਪਣੀ ਗੱਲ ਨੂੰ ਅੱਗੇ ਵਧਾਉਂਦੇ ਹੋਏ ਕਿਹਾ, ''ਆਲੀਆ ਹੁਣ ਵੱਡੀ ਹੋ ਗਈ ਹੈ ਅਤੇ ਇਹ ਉਸ ਦਾ ਨਿੱਜੀ ਮਾਮਲਾ ਹੈ, ਜਿਸ ਨੂੰ ਉਸ ਖੁਦ ਤੈਅ ਕਰਨਾ ਹੋਵੇਗਾ। ਆਲੀਆ ਆਪਣੀ ਨਿੱਜੀ ਲਾਈਫ ਨੂੰ ਪ੍ਰਾਈਵੇਟ ਰੱਖਦੀ ਹੈ। ਉਹ ਮੇਰੇ ਅਤੇ ਪੂਜਾ ਵਾਂਗ ਆਪਣੀਆਂ ਗੱਲਾਂ ਨੂੰ ਲੋਕਾਂ ਨਾਲ ਸਾਂਝੀਆਂ ਪਸੰਦ ਨਹੀਂ ਕਰਦੀ।'' ਮਹੇਸ਼ ਭੱਟ ਇਸ ਤੋਂ ਪਹਿਲਾਂ ਵੀ ਕਈ ਵਾਰ ਆਲੀਆ ਨੂੰ ਲੈ ਕੇ ਪੁੱਛੇ ਗਏ ਸਵਾਲਾਂ 'ਤੇ ਬਚਦੇ ਨਜ਼ਰ ਆਏ ਹਨ। ਦੱਸ ਦੇਈਏ ਕਿ ਆਲੀਆ ਭੱਟ ਆਪਣੀ ਆਉਣ ਵਾਲੀਆਂ ਫਿਲਮਾਂ ਦੀ ਸ਼ੂਟਿੰਗ 'ਚ ਰੁੱਝੀ ਹੋਈ ਹੈ। ਆਲੀਆ ਅੱਜਕਲ ਅਯਾਨ ਮੁਖਰਜੀ ਦੀ ਫਿਲਮ 'ਬ੍ਰਹਮਾਸਤਰ' ਦੀ ਸ਼ੂਟਿੰਗ ਕਰ ਰਹੀ ਹੈ। ਇਸ ਦੇ ਨਾਲ ਹੀ ਆਲੀਆ, ਕਰਨ ਜੌਹਰ ਦੀ ਫਿਲਮ 'ਕਲੰਕ' 'ਚ ਵੀ ਕੰਮ ਕਰ ਰਹੀ ਹੈ। ਆਲੀਆ ਦੀਆਂ ਇਹ ਦੋ ਫਿਲਮਾਂ ਅਗਲੇ ਸਾਲ 2019 'ਚ ਰਿਲੀਜ਼ ਹੋਵੇਗੀ।

Punjabi Bollywood Tadka


Tags: Ranbir KapoorAlia BhattMahesh BhattStatement

Edited By

Chanda Verma

Chanda Verma is News Editor at Jagbani.