ਮੁੰਬਈ (ਬਿਊਰੋ)— ਵੀਰਵਾਰ ਨੂੰ ਬਾਲੀਵੁੱਡ ਦੇ ਮਸ਼ਹੂਰ ਨਿਰਮਾਤਾ ਤੇ ਨਿਰਦੇਸ਼ਕ ਮਹੇਸ਼ ਭੱਟ ਦਾ ਜਨਮਦਿਨ ਸੀ। ਇਸ ਸਾਲ ਮਹੇਸ਼ ਭੱਟ ਆਪਣਾ 70ਵਾਂ ਜਨਮਦਿਨ ਮਨਾ ਰਹੇ ਹਨ। ਇਸ ਦੌਰਾਨ ਹੀ ਆਲੀਆ ਭੱਟ ਤੇ ਪੂਜਾ ਭੱਟ ਨੇ ਪਾਪਾ ਦਾ ਜਨਮਦਿਨ ਖਾਸ ਅੰਦਾਜ਼ 'ਚ ਮਨਾਉਣ ਦੀ ਕੋਸ਼ਿਸ਼ ਕੀਤੀ।
ਆਪਣੇ ਜਨਮਦਿਨ 'ਤੇ ਮਹੇਸ਼ ਭੱਟ ਨੇ ਪਰਿਵਾਰ ਨਾਲ ਮਿਲ ਕੇ ਕੇਕ ਕੱਟਿਆ। ਇਸ ਦੌਰਾਨ ਉਹ ਬਿਲਕੁੱਲ ਹੀ ਅਲੱਗ ਅੰਦਾਜ਼ 'ਚ ਨਜ਼ਰ ਆਏ। ਉਨ੍ਹਾਂ ਦੇ ਕੱਪੜਿਆਂ ਤੋਂ ਉਸ ਦਾ ਇਹ ਅੰਦਾਜ਼ ਸਾਫ ਸਮਝ ਆ ਸਕਦਾ ਹੈ। ਆਲੀਆ ਨੇ ਖੁਦ ਪਾਪਾ ਮਹੇਸ਼ ਭੱਟ ਦੀਆਂ ਤਸਵੀਰਾਂ ਕਲਿੱਕ ਕੀਤੀਆਂ। ਇਸ ਦੌਰਾਨ ਪੂਰਾ ਪਰਿਵਾਰ ਕਾਫੀ ਖੁਸ਼ ਲੱਗ ਰਿਹਾ ਸੀ।
ਮਹੇਸ਼ ਭੱਟ ਦੀ ਆਗਾਮੀ ਫਿਲਮ ਬਾਰੇ ਗੱਲ ਕਰੀਏ ਤਾਂ ਉਹ ਇਨ੍ਹੀਂ ਦਿਨੀਂ ਸੰਜੇ ਦੱਤ ਅਤੇ ਆਲੀਆ ਭੱਟ ਨਾਲ 'ਸੜਕ 2' ਨੂੰ ਲੈ ਕੇ ਕਾਫੀ ਚਰਚਾ 'ਚ ਹਨ। ਫਿਲਹਾਲ ਫਿਲਮ ਦੀ ਸ਼ੂਟਿੰਗ 'ਤੇ ਕੰਮ ਸ਼ੁਰੂ ਹੋ ਚੁੱਕਾ ਹੈ।