FacebookTwitterg+Mail

ਜਾਣੋ ਬਾਲੀਵੁੱਡ ਦੇ 'ਕੰਟਰੋਵਰਸੀ' ਕਿੰਗ ਮਹੇਸ਼ ਭੱਟ ਦੀ ਜ਼ਿੰਦਗੀ ਨਾਲ ਜੁੜੀਆਂ ਕੁਝ ਅਣਸੁਣੀਆਂ ਗੱਲਾਂ

mahesh bhatt alia bhatt
20 September, 2018 02:57:28 PM

ਮੁੰਬਈ (ਬਿਊਰੋ)— 'ਲਵ ਸੈਕਸ ਔਰ ਧੋਖਾ' ਵਰਗੇ ਥੀਮਸ 'ਤੇ ਆਪਣੀਆਂ ਫਿਲਮਾਂ ਨੂੰ ਕਰਵਾਉਣ ਵਾਲੇ ਮਸ਼ਹੂਰ ਨਿਰਦੇਸ਼ਕ-ਨਿਰਮਾਤਾ ਮਹੇਸ਼ ਭੱਟ ਦਾ ਅੱਜ 70ਵਾਂ ਜਨਮਦਿਨ ਹੈ। ਉਨ੍ਹਾਂ ਦਾ ਜਨਮ ਬਾਂਬੇ ਸਟੇਟ 'ਚ ਸਾਲ 1948 ਨੂੰ ਹੋਇਆ ਸੀ। ਅੱਜ ਅਸੀਂ ਤੁਹਾਨੂੰ ਮਹੇਸ਼ ਭੱਟ ਨਾਲ ਜੁੜੀਆਂ ਕੁਝ ਖਾਸ ਗੱਲਾਂ ਬਾਰੇ ਦੱਸਾਂਗੇ। ਮਹੇਸ਼ ਭੱਟ ਆਪਣੇ ਮਾਤਾ-ਪਿਤਾ ਦੀ ਬਿਨਾਂ ਵਿਆਹ ਦੀ ਔਲਾਦ ਹਨ। ਇਹੀ ਵਜ੍ਹਾ ਹੈ ਕਿ ਮਹੇਸ਼ ਭੱਟ ਨੇ ਵੀ ਵਿਆਹ ਨੂੰ ਕਦੇ ਜ਼ਿਆਦਾ ਅਹਿਮੀਅਤ ਨਹੀਂ ਦਿੱਤੀ। 

Punjabi Bollywood Tadka

ਮਹੇਸ਼ ਭੱਟ ਨੂੰ 20 ਸਾਲ ਦੀ ਉਮਰ ਦੌਰਾਨ ਕਾਲਜ 'ਚ ਲੌਰੀਏ ਬ੍ਰਾਈਟ ਨਾਲ ਪਿਆਰ ਹੋਇਆ, ਜਿਨ੍ਹਾਂ ਨੂੰ ਅੱਜ ਤੁਸੀਂ ਕਿਰਨ ਭੱਟ ਦੇ ਨਾਂ ਨਾਲ ਜਾਣਦੇ ਹੋ। ਕਿਰਨ ਤੋਂ ਮਹੇਸ਼ ਦੇ ਪੂਜਾ ਅਤੇ ਰਾਹੁਲ ਭੱਟ ਜਨਮੇ ਹਨ ਪਰ ਮਹੇਸ਼ ਦਾ ਅਫੇਅਰ ਅਦਾਕਾਰਾ ਪਰਵੀਨ ਬੌਬੀ ਨਾਲ ਹੋਣ ਕਾਰਨ ਇਨ੍ਹਾਂ ਦੋਹਾਂ ਦੇ ਰਿਸ਼ਤੇ 'ਚ ਦਰਾਰ ਆ ਗਈ। ਪਰਵੀਨ ਨਾਲ ਜ਼ਿਆਦਾ ਗੱਲ ਨਾ ਬਣ ਸਕੀ ਅਤੇ ਇਸ ਤੋਂ ਬਾਅਦ ਉਨ੍ਹਾਂ ਦੀ ਜ਼ਿੰਦਗੀ 'ਚ ਅਦਾਕਾਰਾ ਆਲੀਆ ਭੱਟ ਦੀ ਮਾਂ ਸੋਨੀ ਰਾਜ਼ਦਾਨ ਨੇ ਐਂਟਰੀ ਕੀਤੀ।

Punjabi Bollywood Tadka

ਸੋਨੀ ਨਾਲ ਅਫੇਅਰ ਦੌਰਾਨ ਕਿਰਨ ਅਤੇ ਮਹੇਸ਼ ਇਕੱਠੇ ਹੀ ਰਹਿੰਦੇ ਸਨ ਪਰ ਮਹੇਸ਼ ਨੇ ਕਿਰਨ ਨੂੰ ਬਿਨਾਂ ਤਲਾਕ ਦਿੱਤੇ ਹੀ ਸੋਨੀ ਨਾਲ ਵਿਆਹ ਕਰ ਲਿਆ। ਇਹ ਤਾਂ ਜਗ-ਜ਼ਾਹਰ ਹੈ ਕਿ ਮਹੇਸ਼ ਆਪਣੀ ਬੇਟੀ ਪੂਜਾ ਭੱਟ ਨਾਲ 'ਲਿੱਪ ਟੂ ਲਿੱਪ' ਕਿੱਸ ਕਰਨ ਕਾਰਨ ਸੁਰਖੀਆਂ 'ਚ ਆਏ ਸਨ। ਇਸ ਗੱਲ ਦੀ ਚਰਚਾ ਪੂਰੇ ਬਾਲੀਵੁੱਡ 'ਚ ਹੋ ਰਹੀ ਸੀ। ਮਹੇਸ਼ ਨੇ ਇਕ ਮੈਗਜ਼ੀਨ ਨੂੰ ਦਿੱਤੇ ਇੰਟਰਵਿਊ 'ਚ ਕਿਹਾ ਸੀ ਕਿ ਜੇਕਰ ਪੂਜਾ ਉਨ੍ਹਾਂ ਦੀ ਬੇਟੀ ਨਾ ਹੁੰਦੀ ਤਾਂ ਉਹ ਉਸ ਨਾਲ ਵਿਆਹ ਕਰ ਲੈਂਦੇ।''

Punjabi Bollywood Tadka

ਮਸ਼ਹੂਰ ਫਿਲਮਕਾਰ ਮੋਹਿਤ ਸੂਰੀ ਮਹੇਸ਼ ਭੱਟ ਦੇ ਭਾਣਜੇ ਹਨ। ਦਰਅਸਲ ਮਹੇਸ਼ ਦੀ ਭੈਣ ਦੀ ਮੌਤ ਤੋਂ ਬਾਅਦ ਮੋਹਿਤ ਮਾਮਾ ਮਹੇਸ਼ ਭੱਟ ਨਾਲ ਹੀ ਰਹੇ ਹਨ। ਉੱਥੇ ਸੀਰੀਅਲ ਕਿੱਸਰ ਐਕਟਰ ਇਮਰਾਨ ਹਾਸ਼ਮੀ ਰਿਸ਼ਤੇ 'ਚ ਮਹੇਸ਼ ਭੱਟ ਦੇ ਭਤੀਜੇ ਲੱਗਦੇ ਹਨ। ਇੰਝ ਇਮਰਾਨ, ਪੂਜਾ, ਆਲੀਆ, ਰਾਹੁਲ ਅਤੇ ਮੋਹਿਤ ਸਾਰੇ ਆਪਸ 'ਚ ਭਰਾ-ਭੈਣਾਂ ਹਨ।

Punjabi Bollywood Tadka

ਹੁਣ ਗੱਲ ਕਰਾਂਗੇ ਮਹੇਸ਼ ਭੱਟ ਦੀ ਦੂਜੀ ਬੇਟੀ ਸ਼ਾਹੀਨ ਭੱਟ ਦੀ ਜੋ ਲਾਈਮਲਾਈਟ ਤੋਂ ਦੂਰ ਰਹਿੰਦੀ ਹੈ ਪਰ ਸ਼ਾਇਦ ਹੀ ਤੁਹਾਨੂੰ ਪਤਾ ਹੋਵੇ ਕਿ ਸ਼ਾਹੀਨ 'ਜ਼ਹਿਰ' ਅਤੇ 'ਜਿਸਮ 2' ਵਰਗੀਆਂ ਫਿਲਮਾਂ ਦੇ ਸੀਨ ਲਿਖ ਚੁੱਕੀ ਹੈ। ਫਿਲਮ 'ਰਾਜ਼ 3' 'ਚ ਉਹ ਬਤੌਰ ਅਸੀਸਟੈਂਟ ਡਾਇਰੈਕਟਰ ਵੀ ਰਹਿ ਚੁੱਕੀ ਹੈ। ਬਹੁਤ ਘੱਟ ਲੋਕ ਜਾਣਦੇ ਹਨ ਕਿ 90 ਦੇ ਦਹਾਕੇ 'ਚ ਆਈ ਸੁਪਰਹਿੱਟ ਫਿਲਮ 'ਆਸ਼ਿਕੀ' ਮਹੇਸ਼ ਭੱਟ ਦੀ ਲਵ ਲਾਈਫ 'ਤੇ ਆਧਾਰਿਤ ਸੀ।

Punjabi Bollywood Tadka

ਉੱਥੇ ਫਿਲਮ 'ਵੋ ਲਮਹੇਂ' 'ਚ ਮਹੇਸ਼ ਅਤੇ ਪਰਵੀਨ ਬੌਬੀ ਦੀ ਲਵ ਸਟੋਰੀ ਦਿਖਾਈ ਗਈ ਸੀ। ਜ਼ਿਕਰਯੋਗ ਹੈ ਕਿ ਕਿਰਨ ਤੋਂ ਹੋਏ ਬੇਟੇ ਰਾਹੁਲ ਭੱਟ ਤੋਂ ਮਹੇਸ਼ ਦੇ ਰਿਸ਼ਤੇ ਅੱਜ ਵੀ ਠੀਕ ਨਹੀਂ ਹਨ। ਰਾਹੁਲ, ਮਹੇਸ਼ ਦੀ ਇਸ ਗੱਲ ਤੋਂ ਨਾਰਾਜ਼ ਹਨ ਕਿ ਉਹ ਉਨ੍ਹਾਂ ਦੀ ਜ਼ਰੂਰਤ 'ਚ ਕਦੇ ਨਾਲ ਖੜ੍ਹੇ ਨਹੀਂ ਹੋਏ।


Tags: Mahesh BhattBirthdayInteresting FactAlia BhattPooja Bhatt

Edited By

Chanda Verma

Chanda Verma is News Editor at Jagbani.