FacebookTwitterg+Mail

ਮਹੇਸ਼ ਭੱਟ ਦੇ ਦਿਹਾਂਤ ਦੀ ਖਬਰ 'ਤੇ ਪੂਜਾ ਭੱਟ ਦਾ ਬਿਆਨ, ਸੋਸ਼ਲ ਮੀਡੀਆ 'ਤੇ ਮਚਿਆ ਹੰਗਾਮਾ

mahesh bhatt death hoax    he  ll survive us all    tweets daughter pooja bhatt
07 September, 2019 03:43:36 PM

ਮੁੰਬਈ (ਬਿਊਰੋ) — ਬਾਲੀਵੁੱਡ ਅਦਾਕਾਰਾ ਤੇ ਫਿਲਮ ਡਾਇਰੈਕਟਰ ਪੂਜਾ ਭੱਟ ਨੇ ਪਿਤਾ ਮਹੇਸ਼ ਭੱਟ ਦੇ ਦਿਹਾਂਤ ਦੀ ਖਬਰ ਦਾ ਖੰਡਨ ਕੀਤਾ ਹੈ। ਸਬੂਤ ਦੇ ਤੌਰ 'ਤੇ ਉਨ੍ਹਾਂ ਨੇ ਮਹੇਸ਼ ਭੱਟ ਦੀਆਂ ਦੋ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਉਹ ਘਰ 'ਚ ਕਵਾਲਿਟੀ ਸਮਾਂ ਬਿਤਾਉਂਦੇ ਨਜ਼ਰ ਆ ਰਹੇ ਹਨ। ਦਰਅਸਲ, ਸੋਸ਼ਲ ਮੀਡੀਆ 'ਤੇ ਇਹ ਅਫਵਾਹ ਉੱਡੀ ਸੀ ਕਿ ਦਿਲ ਦਾ ਦੌਰਾ ਪੈਣ ਨਾਲ ਮਹੇਸ਼ ਭੱਟ ਦਾ ਦਿਹਾਂਤ ਹੋ ਗਿਆ ਹੈ।

ਉਹ ਖਤਰਨਾਕ ਤਰੀਕੇ ਨਾਲ ਜ਼ਿੰਦਗੀ ਜੀ ਰਹੇ ਹਨ : ਪੂਜਾ ਭੱਟ
ਪੂਜਾ ਭੱਟ ਨੇ ਇੰਸਟਾਗ੍ਰਾਮ 'ਤੇ ਲਿਖਿਆ, ''ਅਫਵਾਹ ਫੈਲਾਉਣ ਵਾਲਿਆਂ ਤੇ ਮੇਰੇ ਪਿਤਾ ਮਹੇਸ਼ ਭੱਟ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਦੀ ਖਬਰ ਸੁਣ ਕੇ ਪ੍ਰੇਸ਼ਾਨ ਲੋਕਾਂ ਲਈ ਸਬੂਤ ਹੈ ਕਿ ਉਹ ਹਮੇਸ਼ਾ ਦੀ ਤਰ੍ਹਾਂ ਖਤਰਨਾਕ ਜ਼ਿੰਦਾਦਿਲ ਜ਼ਿੰਦਗੀ ਜੀ ਰਹੇ ਹਨ ਅਤੇ ਉਹ ਵੀ ਲਾਲ ਜੁੱਤਿਆਂ 'ਚ।''


ਇੰਝ ਉੱਡੀ ਅਫਵਾਹ
ਸ਼ੁੱਕਰਵਾਰ ਨੂੰ ਸਿੰਟਾ  (CINTAA) ਆਫੀਸ਼ੀਅਲ ਨਾਂ ਦੇ ਟਵਿਟਰ ਹੈਂਡਲ ਤੋਂ ਮਹੇਸ਼ ਭੱਟ ਦੇ ਦਿਹਾਂਤ ਦੀ ਸੂਚਨਾ ਦਿੱਤੀ ਗਈ ਸੀ। ਪੋਸਟ 'ਚ ਇਕ ਤਸਵੀਰ ਨਾਲ ਲਿਖਿਆ ਗਿਆ ਸੀ, ''ਸ਼੍ਰੀਮਹੇਸ਼ ਭੱਟ ਦੇ ਦਿਹਾਂਤ 'ਤੇ ਸਿੰਟਾ ਗਹਿਰੀ ਸੰਵੇਦਨਾ ਵਿਅਕਤ ਕਰਦਾ ਹੈ।'' ਪੋਸਟ 'ਚ ਇਹ ਵੀ ਲਿਖਿਆ ਗਿਆ ਕਿ ਭੱਟ ਮਾਰਚ 1987 ਤੋਂ ਸੰਸਥਾਨ ਦੇ ਮੈਂਬਰ ਸਨ। ਇਸ ਤੋਂ ਬਾਅਦ ਉਨ੍ਹਾਂ ਦੇ ਦਿਹਾਂਤ ਦੀ ਖਬਰ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਸੀ।

सिंटा की पोस्ट।


Tags: Mahesh BhattPooja BhattDeath RumoursCINTAAHeart AttackBollywood Celebrity

Edited By

Sunita

Sunita is News Editor at Jagbani.