FacebookTwitterg+Mail

ਨਿਰਦੇਸ਼ਨ ਤੋਂ ਬਾਅਦ ਹੁਣ ਐਕਟਿੰਗ 'ਚ ਡੈਬਿਊ ਕਰਨਗੇ ਮਹੇਸ਼ ਭੱਟ

mahesh bhatt debut in acting
31 March, 2018 09:24:28 AM

ਮੁੰਬਈ(ਬਿਊਰੋ)— ਬਾਲੀਵੁੱਡ ਦੇ ਮੰਨੇ-ਪ੍ਰਮੰਨੇ ਫਿਲਮਕਾਰ ਮਹੇਸ਼ ਭੱਟ ਐਕਟਿੰਗ 'ਚ ਡੈਬਿਊ ਕਰਨ ਜਾ ਰਹੇ ਹਨ। ਮਹੇਸ਼ ਨੇ ਆਪਣੇ ਕਰੀਅਰ ਦੌਰਾਨ ਕਈ ਸੁਪਰਹਿੱਟ ਫਿਲਮਾਂ ਦਾ ਨਿਰਮਾਣ ਅਤੇ ਨਿਰਦੇਸ਼ਨ ਕੀਤਾ ਹੈ। ਮਹੇਸ਼ ਹੁਣ ਖੁਦ ਪਰਦੇ 'ਤੇ ਡੈਬਿਊ ਕਰਨ ਜਾ ਰਹੇ ਹਨ। ਉਹ ਆਪਣੀ ਪਤਨੀ ਸੋਨੀ ਰਾਜਦਾਨ ਨਾਲ ਸਕ੍ਰੀਨ ਸ਼ੇਅਰ ਕਰਨਗੇ। ਦੱਸਿਆ ਜਾ ਰਿਹਾ ਹੈ ਕਿ ਮਹੇਸ਼ ਨੇ ਸੋਨੀ ਰਾਜਦਾਨ ਦੇ ਆਪੋਜ਼ਿਟ ਕੰਮ ਕਰਨ ਲਈ 'ਹਾਂ' ਕੀਤੀ ਹੈ।

Punjabi Bollywood Tadka

ਇਸ ਫਿਲਮ ਦਾ ਨਿਰਦੇਸ਼ਨ ਤਾਰਿਕ ਖਾਨ ਕਰਨਗੇ। ਤਾਰਿਕ ਇਸ ਤੋਂ ਪਹਿਲਾਂ 2009 ਦੀ ਫਿਲਮ 'ਏਕ ਸੇ ਬੁਰੇ ਦੋ' ਦਾ ਨਿਰਦੇਸ਼ਨ ਕੀਤਾ ਸੀ। ਉਹ ਇਤੇਫਾਕ ਨਾਲ ਮਹੇਸ਼ ਨੂੰ ਮਿਲੇ ਅਤੇ ਉਨ੍ਹਾਂ ਨੂੰ ਇਕ ਸਕ੍ਰਿਪਟ ਦਿਖਾਈ, ਜਿਸ ਲਈ ਉਹ ਮੰਨ ਗਏ। ਫਿਲਮ ਬਾਰੇ ਅਜੇ ਜ਼ਿਆਦਾ ਜਾਣਕਾਰੀ ਨਹੀਂ ਮਿਲੀ ਹੈ। ਸੋਨੀ ਰਾਜਦਾਨ ਪਿਛਲੀ ਵਾਰ ਫਿਲਮ 'ਸ਼ੂਟਆਊਟ ਐਟ ਵਡਾਲਾ' ਵਿਚ ਨਜ਼ਰ ਆਈ ਸੀ। ਉਹ ਅਗਲੀ ਵਾਰ ਆਲੀਆ ਭੱਟ ਸਟਾਰਰ 'ਰਾਜੀ' ਵਿਚ ਨਜ਼ਰ ਆਏਗੀ।

Punjabi Bollywood Tadka


Tags: Mahesh BhattDebutSoni RazdanShootout at WadalaRaaziEk Se Bure DoTarique Khan

Edited By

Chanda Verma

Chanda Verma is News Editor at Jagbani.