FacebookTwitterg+Mail

B'Day: ਜਾਣੋ ਬਾਲੀਵੁੱਡ ਦੇ 'ਕੰਟਰੋਵਰਸੀ' ਕਿੰਗ ਮਹੇਸ਼ ਭੱਟ ਦੀ ਜ਼ਿੰਦਗੀ ਨਾਲ ਜੁੜੀਆਂ ਕੁਝ ਅਣਸੁਣੀਆਂ ਗੱਲਾਂ

mahesh bhatt happy birthday
20 September, 2019 10:58:13 AM

ਮੁੰਬਈ (ਬਿਊਰੋ)— ਬਾਲੀਵੁੱਡ ਦੇ ਮਸ਼ਹੂਰ ਨਿਰਦੇਸ਼ਕ-ਨਿਰਮਾਤਾ ਮਹੇਸ਼ ਭੱਟ ਦਾ ਅੱਜ ਆਪਣਾ 71ਵਾਂ ਜਨਮਦਿਨ ਮਨਾ ਰਹੇ ਹਨ। ਉਨ੍ਹਾਂ ਦਾ ਜਨਮ ਬਾਂਬੇ ਸਟੇਟ 'ਚ ਸਾਲ 1948 ਨੂੰ ਹੋਇਆ ਸੀ। ਅੱਜ ਅਸੀਂ ਤੁਹਾਨੂੰ ਮਹੇਸ਼ ਭੱਟ ਨਾਲ ਜੁੜੀਆਂ ਕੁਝ ਖਾਸ ਗੱਲਾਂ ਬਾਰੇ ਦੱਸਾਂਗੇ। ਮਹੇਸ਼ ਭੱਟ ਆਪਣੇ ਮਾਤਾ-ਪਿਤਾ ਦੀ ਬਿਨਾਂ ਵਿਆਹ ਦੀ ਔਲਾਦ ਹਨ। ਇਹੀ ਵਜ੍ਹਾ ਹੈ ਕਿ ਮਹੇਸ਼ ਭੱਟ ਨੇ ਵੀ ਵਿਆਹ ਨੂੰ ਕਦੇ ਜ਼ਿਆਦਾ ਅਹਿਮੀਅਤ ਨਹੀਂ ਦਿੱਤੀ।
Punjabi Bollywood Tadka
ਮਹੇਸ਼ ਭੱਟ ਨੂੰ 20 ਸਾਲ ਦੀ ਉਮਰ ਦੌਰਾਨ ਕਾਲਜ 'ਚ ਲੌਰੀਏ ਬ੍ਰਾਈਟ ਨਾਲ ਪਿਆਰ ਹੋਇਆ, ਜਿਨ੍ਹਾਂ ਨੂੰ ਅੱਜ ਤੁਸੀਂ ਕਿਰਨ ਭੱਟ ਦੇ ਨਾਂ ਨਾਲ ਜਾਣਦੇ ਹੋ। ਕਿਰਨ ਤੋਂ ਮਹੇਸ਼ ਦੇ ਪੂਜਾ ਅਤੇ ਰਾਹੁਲ ਭੱਟ ਜਨਮੇ ਹਨ ਪਰ ਮਹੇਸ਼ ਦਾ ਅਫੇਅਰ ਅਦਾਕਾਰਾ ਪਰਵੀਨ ਬੌਬੀ ਨਾਲ ਹੋਣ ਕਾਰਨ ਇਨ੍ਹਾਂ ਦੋਹਾਂ ਦੇ ਰਿਸ਼ਤੇ 'ਚ ਦਰਾਰ ਆ ਗਈ।
Punjabi Bollywood Tadka
ਪਰਵੀਨ ਨਾਲ ਜ਼ਿਆਦਾ ਗੱਲ ਨਾ ਬਣ ਸਕੀ ਅਤੇ ਇਸ ਤੋਂ ਬਾਅਦ ਉਨ੍ਹਾਂ ਦੀ ਜ਼ਿੰਦਗੀ 'ਚ ਅਦਾਕਾਰਾ ਆਲੀਆ ਭੱਟ ਦੀ ਮਾਂ ਸੋਨੀ ਰਾਜ਼ਦਾਨ ਨੇ ਐਂਟਰੀ ਕੀਤੀ। ਸੋਨੀ ਨਾਲ ਅਫੇਅਰ ਦੌਰਾਨ ਕਿਰਨ ਅਤੇ ਮਹੇਸ਼ ਇਕੱਠੇ ਹੀ ਰਹਿੰਦੇ ਸਨ ਪਰ ਮਹੇਸ਼ ਨੇ ਕਿਰਨ ਨੂੰ ਬਿਨਾਂ ਤਲਾਕ ਦਿੱਤੇ ਹੀ ਸੋਨੀ ਨਾਲ ਵਿਆਹ ਕਰ ਲਿਆ।
Punjabi Bollywood Tadka
ਇਹ ਤਾਂ ਜਗ-ਜ਼ਾਹਰ ਹੈ ਕਿ ਮਹੇਸ਼ ਆਪਣੀ ਬੇਟੀ ਪੂਜਾ ਭੱਟ ਨਾਲ 'ਲਿੱਪ ਟੂ ਲਿੱਪ' ਕਿੱਸ ਕਰਨ ਕਾਰਨ ਸੁਰਖੀਆਂ 'ਚ ਆਏ ਸਨ। ਇਸ ਗੱਲ ਦੀ ਚਰਚਾ ਪੂਰੇ ਬਾਲੀਵੁੱਡ 'ਚ ਹੋ ਰਹੀ ਸੀ। ਮਹੇਸ਼ ਨੇ ਇਕ ਮੈਗਜ਼ੀਨ ਨੂੰ ਦਿੱਤੇ ਇੰਟਰਵਿਊ 'ਚ ਕਿਹਾ ਸੀ ਕਿ ਜੇਕਰ ਪੂਜਾ ਉਨ੍ਹਾਂ ਦੀ ਬੇਟੀ ਨਾ ਹੁੰਦੀ ਤਾਂ ਉਹ ਉਸ ਨਾਲ ਵਿਆਹ ਕਰ ਲੈਂਦੇ।'' ਮਸ਼ਹੂਰ ਫਿਲਮਕਾਰ ਮੋਹਿਤ ਸੂਰੀ ਮਹੇਸ਼ ਭੱਟ ਦੇ ਭਾਣਜੇ ਹਨ।
Punjabi Bollywood Tadka
ਦਰਅਸਲ ਮਹੇਸ਼ ਦੀ ਭੈਣ ਦੀ ਮੌਤ ਤੋਂ ਬਾਅਦ ਮੋਹਿਤ ਮਾਮਾ ਮਹੇਸ਼ ਭੱਟ ਨਾਲ ਹੀ ਰਹੇ ਹਨ। ਉੱਥੇ ਸੀਰੀਅਲ ਕਿੱਸਰ ਐਕਟਰ ਇਮਰਾਨ ਹਾਸ਼ਮੀ ਰਿਸ਼ਤੇ 'ਚ ਮਹੇਸ਼ ਭੱਟ ਦੇ ਭਤੀਜੇ ਲੱਗਦੇ ਹਨ। ਇੰਝ ਇਮਰਾਨ, ਪੂਜਾ, ਆਲੀਆ, ਰਾਹੁਲ ਅਤੇ ਮੋਹਿਤ ਸਾਰੇ ਆਪਸ 'ਚ ਭਰਾ-ਭੈਣਾਂ ਹਨ।
Punjabi Bollywood Tadka
ਹੁਣ ਗੱਲ ਕਰਾਂਗੇ ਮਹੇਸ਼ ਭੱਟ ਦੀ ਦੂਜੀ ਬੇਟੀ ਸ਼ਾਹੀਨ ਭੱਟ ਦੀ ਜੋ ਲਾਈਮਲਾਈਟ ਤੋਂ ਦੂਰ ਰਹਿੰਦੀ ਹੈ ਪਰ ਸ਼ਾਇਦ ਹੀ ਤੁਹਾਨੂੰ ਪਤਾ ਹੋਵੇ ਕਿ ਸ਼ਾਹੀਨ 'ਜ਼ਹਿਰ' ਅਤੇ 'ਜਿਸਮ 2' ਵਰਗੀਆਂ ਫਿਲਮਾਂ ਦੇ ਸੀਨ ਲਿਖ ਚੁੱਕੀ ਹੈ। ਫਿਲਮ 'ਰਾਜ਼ 3' 'ਚ ਉਹ ਬਤੌਰ ਅਸੀਸਟੈਂਟ ਡਾਇਰੈਕਟਰ ਵੀ ਰਹਿ ਚੁੱਕੀ ਹੈ।
Punjabi Bollywood Tadka
ਬਹੁਤ ਘੱਟ ਲੋਕ ਜਾਣਦੇ ਹਨ ਕਿ 90 ਦੇ ਦਹਾਕੇ 'ਚ ਆਈ ਸੁਪਰਹਿੱਟ ਫਿਲਮ 'ਆਸ਼ਿਕੀ' ਮਹੇਸ਼ ਭੱਟ ਦੀ ਲਵ ਲਾਈਫ 'ਤੇ ਆਧਾਰਿਤ ਸੀ। ਉੱਥੇ ਫਿਲਮ 'ਵੋ ਲਮਹੇਂ' 'ਚ ਮਹੇਸ਼ ਅਤੇ ਪਰਵੀਨ ਬੌਬੀ ਦੀ ਲਵ ਸਟੋਰੀ ਦਿਖਾਈ ਗਈ ਸੀ।
Punjabi Bollywood Tadka
 ਜ਼ਿਕਰਯੋਗ ਹੈ ਕਿ ਕਿਰਨ ਤੋਂ ਹੋਏ ਬੇਟੇ ਰਾਹੁਲ ਭੱਟ ਤੋਂ ਮਹੇਸ਼ ਦੇ ਰਿਸ਼ਤੇ ਅੱਜ ਵੀ ਠੀਕ ਨਹੀਂ ਹਨ। ਰਾਹੁਲ, ਮਹੇਸ਼ ਦੀ ਇਸ ਗੱਲ ਤੋਂ ਨਾਰਾਜ਼ ਹਨ ਕਿ ਉਹ ਉਨ੍ਹਾਂ ਦੀ ਜ਼ਰੂਰਤ 'ਚ ਕਦੇ ਨਾਲ ਖੜ੍ਹੇ ਨਹੀਂ ਹੋਏ।

 


Tags: Mahesh BhattHappy BirthdaySadakAashiquiArthAashiqui 2

About The Author

manju bala

manju bala is content editor at Punjab Kesari