ਮੁੰਬਈ (ਬਿਊਰੋ)— ਬਾਲੀਵੁੱਡ ਦੇ ਮਸ਼ਹੂਰ ਨਿਰਦੇਸ਼ਕ-ਨਿਰਮਾਤਾ ਮਹੇਸ਼ ਭੱਟ ਦਾ ਅੱਜ ਆਪਣਾ 71ਵਾਂ ਜਨਮਦਿਨ ਮਨਾ ਰਹੇ ਹਨ। ਉਨ੍ਹਾਂ ਦਾ ਜਨਮ ਬਾਂਬੇ ਸਟੇਟ 'ਚ ਸਾਲ 1948 ਨੂੰ ਹੋਇਆ ਸੀ। ਅੱਜ ਅਸੀਂ ਤੁਹਾਨੂੰ ਮਹੇਸ਼ ਭੱਟ ਨਾਲ ਜੁੜੀਆਂ ਕੁਝ ਖਾਸ ਗੱਲਾਂ ਬਾਰੇ ਦੱਸਾਂਗੇ। ਮਹੇਸ਼ ਭੱਟ ਆਪਣੇ ਮਾਤਾ-ਪਿਤਾ ਦੀ ਬਿਨਾਂ ਵਿਆਹ ਦੀ ਔਲਾਦ ਹਨ। ਇਹੀ ਵਜ੍ਹਾ ਹੈ ਕਿ ਮਹੇਸ਼ ਭੱਟ ਨੇ ਵੀ ਵਿਆਹ ਨੂੰ ਕਦੇ ਜ਼ਿਆਦਾ ਅਹਿਮੀਅਤ ਨਹੀਂ ਦਿੱਤੀ। ਮਹੇਸ਼ ਭੱਟ ਨੂੰ 20 ਸਾਲ ਦੀ ਉਮਰ ਦੌਰਾਨ ਕਾਲਜ 'ਚ ਲੌਰੀਏ ਬ੍ਰਾਈਟ ਨਾਲ ਪਿਆਰ ਹੋਇਆ, ਜਿਨ੍ਹਾਂ ਨੂੰ ਅੱਜ ਤੁਸੀਂ ਕਿਰਨ ਭੱਟ ਦੇ ਨਾਂ ਨਾਲ ਜਾਣਦੇ ਹੋ। ਕਿਰਨ ਤੋਂ ਮਹੇਸ਼ ਦੇ ਪੂਜਾ ਅਤੇ ਰਾਹੁਲ ਭੱਟ ਜਨਮੇ ਹਨ ਪਰ ਮਹੇਸ਼ ਦਾ ਅਫੇਅਰ ਅਦਾਕਾਰਾ ਪਰਵੀਨ ਬੌਬੀ ਨਾਲ ਹੋਣ ਕਾਰਨ ਇਨ੍ਹਾਂ ਦੋਹਾਂ ਦੇ ਰਿਸ਼ਤੇ 'ਚ ਦਰਾਰ ਆ ਗਈ। ਪਰਵੀਨ ਨਾਲ ਜ਼ਿਆਦਾ ਗੱਲ ਨਾ ਬਣ ਸਕੀ ਅਤੇ ਇਸ ਤੋਂ ਬਾਅਦ ਉਨ੍ਹਾਂ ਦੀ ਜ਼ਿੰਦਗੀ 'ਚ ਅਦਾਕਾਰਾ ਆਲੀਆ ਭੱਟ ਦੀ ਮਾਂ ਸੋਨੀ ਰਾਜ਼ਦਾਨ ਨੇ ਐਂਟਰੀ ਕੀਤੀ। ਸੋਨੀ ਨਾਲ ਅਫੇਅਰ ਦੌਰਾਨ ਕਿਰਨ ਅਤੇ ਮਹੇਸ਼ ਇਕੱਠੇ ਹੀ ਰਹਿੰਦੇ ਸਨ ਪਰ ਮਹੇਸ਼ ਨੇ ਕਿਰਨ ਨੂੰ ਬਿਨਾਂ ਤਲਾਕ ਦਿੱਤੇ ਹੀ ਸੋਨੀ ਨਾਲ ਵਿਆਹ ਕਰ ਲਿਆ। ਇਹ ਤਾਂ ਜਗ-ਜ਼ਾਹਰ ਹੈ ਕਿ ਮਹੇਸ਼ ਆਪਣੀ ਬੇਟੀ ਪੂਜਾ ਭੱਟ ਨਾਲ 'ਲਿੱਪ ਟੂ ਲਿੱਪ' ਕਿੱਸ ਕਰਨ ਕਾਰਨ ਸੁਰਖੀਆਂ 'ਚ ਆਏ ਸਨ। ਇਸ ਗੱਲ ਦੀ ਚਰਚਾ ਪੂਰੇ ਬਾਲੀਵੁੱਡ 'ਚ ਹੋ ਰਹੀ ਸੀ। ਮਹੇਸ਼ ਨੇ ਇਕ ਮੈਗਜ਼ੀਨ ਨੂੰ ਦਿੱਤੇ ਇੰਟਰਵਿਊ 'ਚ ਕਿਹਾ ਸੀ ਕਿ ਜੇਕਰ ਪੂਜਾ ਉਨ੍ਹਾਂ ਦੀ ਬੇਟੀ ਨਾ ਹੁੰਦੀ ਤਾਂ ਉਹ ਉਸ ਨਾਲ ਵਿਆਹ ਕਰ ਲੈਂਦੇ।'' ਮਸ਼ਹੂਰ ਫਿਲਮਕਾਰ ਮੋਹਿਤ ਸੂਰੀ ਮਹੇਸ਼ ਭੱਟ ਦੇ ਭਾਣਜੇ ਹਨ। ਦਰਅਸਲ ਮਹੇਸ਼ ਦੀ ਭੈਣ ਦੀ ਮੌਤ ਤੋਂ ਬਾਅਦ ਮੋਹਿਤ ਮਾਮਾ ਮਹੇਸ਼ ਭੱਟ ਨਾਲ ਹੀ ਰਹੇ ਹਨ। ਉੱਥੇ ਸੀਰੀਅਲ ਕਿੱਸਰ ਐਕਟਰ ਇਮਰਾਨ ਹਾਸ਼ਮੀ ਰਿਸ਼ਤੇ 'ਚ ਮਹੇਸ਼ ਭੱਟ ਦੇ ਭਤੀਜੇ ਲੱਗਦੇ ਹਨ। ਇੰਝ ਇਮਰਾਨ, ਪੂਜਾ, ਆਲੀਆ, ਰਾਹੁਲ ਅਤੇ ਮੋਹਿਤ ਸਾਰੇ ਆਪਸ 'ਚ ਭਰਾ-ਭੈਣਾਂ ਹਨ। ਹੁਣ ਗੱਲ ਕਰਾਂਗੇ ਮਹੇਸ਼ ਭੱਟ ਦੀ ਦੂਜੀ ਬੇਟੀ ਸ਼ਾਹੀਨ ਭੱਟ ਦੀ ਜੋ ਲਾਈਮਲਾਈਟ ਤੋਂ ਦੂਰ ਰਹਿੰਦੀ ਹੈ ਪਰ ਸ਼ਾਇਦ ਹੀ ਤੁਹਾਨੂੰ ਪਤਾ ਹੋਵੇ ਕਿ ਸ਼ਾਹੀਨ 'ਜ਼ਹਿਰ' ਅਤੇ 'ਜਿਸਮ 2' ਵਰਗੀਆਂ ਫਿਲਮਾਂ ਦੇ ਸੀਨ ਲਿਖ ਚੁੱਕੀ ਹੈ। ਫਿਲਮ 'ਰਾਜ਼ 3' 'ਚ ਉਹ ਬਤੌਰ ਅਸੀਸਟੈਂਟ ਡਾਇਰੈਕਟਰ ਵੀ ਰਹਿ ਚੁੱਕੀ ਹੈ। ਬਹੁਤ ਘੱਟ ਲੋਕ ਜਾਣਦੇ ਹਨ ਕਿ 90 ਦੇ ਦਹਾਕੇ 'ਚ ਆਈ ਸੁਪਰਹਿੱਟ ਫਿਲਮ 'ਆਸ਼ਿਕੀ' ਮਹੇਸ਼ ਭੱਟ ਦੀ ਲਵ ਲਾਈਫ 'ਤੇ ਆਧਾਰਿਤ ਸੀ। ਉੱਥੇ ਫਿਲਮ 'ਵੋ ਲਮਹੇਂ' 'ਚ ਮਹੇਸ਼ ਅਤੇ ਪਰਵੀਨ ਬੌਬੀ ਦੀ ਲਵ ਸਟੋਰੀ ਦਿਖਾਈ ਗਈ ਸੀ। ਜ਼ਿਕਰਯੋਗ ਹੈ ਕਿ ਕਿਰਨ ਤੋਂ ਹੋਏ ਬੇਟੇ ਰਾਹੁਲ ਭੱਟ ਤੋਂ ਮਹੇਸ਼ ਦੇ ਰਿਸ਼ਤੇ ਅੱਜ ਵੀ ਠੀਕ ਨਹੀਂ ਹਨ। ਰਾਹੁਲ, ਮਹੇਸ਼ ਦੀ ਇਸ ਗੱਲ ਤੋਂ ਨਾਰਾਜ਼ ਹਨ ਕਿ ਉਹ ਉਨ੍ਹਾਂ ਦੀ ਜ਼ਰੂਰਤ 'ਚ ਕਦੇ ਨਾਲ ਖੜ੍ਹੇ ਨਹੀਂ ਹੋਏ।