ਮੁੰਬਈ(ਬਿਊਰੋ)— ਬਾਲੀਵੁੱਡ ਅਭਿਨੇਤਰੀ ਆਲੀਆ ਭੱਟ ਆਪਣੀ ਆਉਣ ਵਾਲੀ ਫਿਲਮ 'ਸੜਕ 2' ਨੂੰ ਲੈ ਕੇ ਕਾਫੀ ਨਰਵਸ ਹੈ। ਆਲੀਆ ਨੇ ਫਿਲਮ 'ਸੜਕ 2' ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ ਅਤੇ ਸੋਸ਼ਲ ਮੀਡੀਆ 'ਤੇ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਸ 'ਚ ਉਸ ਨੇ ਜ਼ਾਹਿਰ ਕੀਤਾ ਹੈ ਕਿ ਉਹ ਆਪਣੇ ਪਿਤਾ ਮਹੇਸ਼ ਭੱਟ ਨਾਲ ਕੰਮ ਕਰਨ ਨੂੰ ਲੈ ਕੇ ਕਾਫੀ ਨਰਵਸ ਹੈ। ਆਲੀਆ ਨੇ ਇੰਸਟਾਗ੍ਰਾਮ 'ਤੇ ਤਸਵੀਰਾ ਸ਼ੇਅਰ ਕੀਤੀ ਹੈ ਕਿ 'ਸੜਕ 2' ਦੀ ਸ਼ੂਟਿੰਗ ਦੇ ਪਹਿਲੇ ਦਿਨ ਦੇ ਪਹਿਲੇ ਸੀਨ ਦਾ ਕਲੈਪ ਦਿਖਾਈ ਦੇ ਰਿਹਾ ਹੈ।
ਤਸਵੀਰ ਨਾਲ ਆਲੀਆ ਨੇ ਲਿਖਿਆ ਕਿ ਇਹ ਜੋ ਕਲੈਪ ਫੜੀ ਮੇਰੇ ਪਿਤਾ ਖੜ੍ਹੇ ਹਨ, ਹੁਣ ਇਹ ਮੇਰੇ ਡਾਇਰੈਕਟਰ ਵੀ ਹਨ। ਆਲੀਆ ਨੇ ਕਿਹਾ ਕਿ ਸੱਚਮੁੱਚ ਮੈਂ ਕਾਫੀ ਨਰਵਸ ਹਾਂ। 'ਸੜਕ 2' 'ਚ ਆਲੀਆ ਭੱਟ ਨਾਲ ਆਦਿੱਤਿਆ ਰਾਏ ਕਪੂਰ, ਸੰਜੇ ਦੱਤ ਅਤੇ ਪੂਜਾ ਭੱਟ ਲੀਡ ਰੋਲ 'ਚ ਹਨ।