FacebookTwitterg+Mail

ਮਹੇਸ਼ ਭੱਟ ਦੇ ਕਤਲ ਦੀ ਸੁਪਾਰੀ ਲੈਣ ਵਾਲੇ ਦੋਸ਼ੀਆਂ ਨੂੰ ਹੋਈ ਸਜ਼ਾ

mahesh bhatt indian film director
26 April, 2018 12:17:05 PM

ਮੁੰਬਈ (ਬਿਊਰੋ)—ਫਿਲਮ ਨਿਰਮਾਤਾ-ਨਿਰਦੇਸ਼ਕ ਮਹੇਸ਼ ਭੱਟ ਦੀ ਹੱਤਿਆ ਦੀ ਸਾਜਿਸ਼ ਰਚੀ ਜਾ ਰਹੀ ਸੀ। ਇਹ ਭਰੋਸਾ ਕਰਨਾ ਬੇਹੱਦ ਮੁਸ਼ਕਲ ਲੱਗਦਾ ਹੈ ਪਰ ਬਿਲਕੁੱਲ ਠੀਕ ਕਿਉਂਕਿ ਇਸ ਸੰਬੰਧ ਵਿਚ ਮੁੰਬਈ  ਦੇ ਸਪੈਸ਼ਲ ਮਕੋਕਾ ਕੋਰਟ ਨੇ ਡਾਨ ਰਵੀ ਪੁਜਾਰੀ ਦੇ ਗਰੋਹ ਦੇ ਚਾਰ ਮੈਬਰਾਂ ਨੂੰ 5 ਸਾਲ ਦੀ ਸਜ਼ਾ ਸੁਣਾਈ ਹੈ।
ਪੁਜਾਰੀ ਗੈਂਗ ਨੇ ਰਚੀ ਮਹੇਸ਼ ਭੱਟ ਦੀ ਹੱਤਿਆ ਦੀ ਸਾਜਿਸ਼
ਫਿਲਮ ਡਾਇਰੈਕਟਰ ਮਹੇਸ਼ ਭੱਟ ਨੇ ਹਮੇਸ਼ਾ ਗੰਭੀਰ ਮੁੱਦਿਆਂ 'ਤੇ ਆਪਣੀ ਬੇਬਾਕ ਰਾਏ ਰੱਖੀ ਹੈ ਜਿਸ ਕਾਰਨ ਉਨ੍ਹਾਂ ਨੂੰ ਕਈ ਵਾਰ ਇਸ ਦੇ ਤਹਿਤ ਉਨ੍ਹਾਂ ਨੂੰ ਧੱਮਕੀਆਂ ਵੀ ਮਿਲ ਚੁੱਕੀਆਂ ਹਨ। ਸਾਲ 2014 'ਚ ਮਹੇਸ਼ ਭੱਟ ਦੀ ਹੱਤਿਆ ਦੀ ਸਾਜਿਸ਼ ਰਵੀ ਪੁਜਾਰੀ  ਦੇ ਇਸ਼ਾਰੇ 'ਤੇ ਰਚੀ ਗਈ ਸੀ ਪਰ ਮੁੰਬਈ ਕਰਾਈਮ ਬ੍ਰਾਂਚ ਨੇ ਉਨ੍ਹਾਂ ਦਾ ਪਲਾਨ ਫੇਲ ਕਰ ਦਿੱਤਾ ਸੀ ਅਤੇ ਹੁਣ ਮਹੇਸ਼ ਭੱਟ ਦੀ ਹੱਤਿਆ ਦੀ ਸਾਜਿਸ਼ ਰਚਣ ਦੇ ਦੋਸ਼ ਵਿਚ ਮੁੰਬਈ ਦੇ ਸਪੈਸ਼ਲ ਮਕੋਕਾ ਕੋਰਟ ਨੇ ਡਾਨ ਰਵੀ ਪੁਜਾਰੀ ਗਰੋਹ ਦੇ ਚਾਰ ਮੈਬਰਾਂ ਨੂੰ ਪੰਜ ਸਾਲ ਦੀ ਸਜ਼ਾ ਸੁਣਾਈ ਹੈ।

Punjabi Bollywood Tadka

ਸਾਲ 2006 'ਚ ਵੀ ਮਿਲੀ ਸੀ ਧਮਕੀ
ਤੁਹਾਨੂੰ ਦੱਸ ਦੇਈਏ ਕਿ ਫਿਲਮਕਾਰ ਮਹੇਸ਼ ਭੱਟ ਦੇ ਜੂਹੂ ਦਫਤਰ 'ਚ ਸਾਲ 2006 'ਚ ਵੀ ਫਾਈਰਿੰਗ ਕੀਤੀ ਗਈ ਸੀ ਜਿਸ ਦੀ ਪੂਰੀ ਤਰ੍ਹਾਂ ਨਾਲ ਜ਼ਿੰਮੇਦਾਰੀ ਪੁਜਾਰੀ ਗੈਂਗ ਨੇ ਲਈ ਸੀ। ਰਵੀ ਪੁਜਾਰੀ 'ਤੇ ਬਾਲੀਵੁੱਡ ਦੇ ਕਈ ਸਿਤਾਰਿਆਂ ਨੂੰ ਧਮਕੀ ਦੇਣ ਅਤੇ ਪੈਸੇ ਵਸੂਲਣ ਦਾ ਦੋਸ਼ ਲੱਗਦਾ ਰਿਹਾ ਹੈ। ਸਲਮਾਨ ਖਾਨ ਅਤੇ ਸ਼ਾਹਰੁਖ ਖਾਨ ਵਰਗੇ ਸੁਪਰ ਸਟਾਰਸ ਨੂੰ ਵੀ ਡਾਨ ਰਵੀ ਪੁਜਾਰੀ ਧਮਕੀ ਦੇ ਚੁੱਕਾ ਹੈ।


Tags: Mahesh BhattBollywood directorRavi Pujariਮਹੇਸ਼ ਭੱਟ

Edited By

Manju

Manju is News Editor at Jagbani.