FacebookTwitterg+Mail

ਜਦੋਂ ਧੀ ਸ਼ਹੀਨ ਭੱਟ ਦੀ ਬੁੱਕ ਲਾਂਚ ਦੌਰਾਨ ਆਪੇ ਤੋਂ ਬਾਹਰ ਹੋਏ ਮਹੇਸ਼ ਭੱਟ, ਵੀਡੀਓ ਵਾਇਰਲ

mahesh bhatt loses his cool at event
11 December, 2019 09:49:12 AM

ਮੁੰਬਈ(ਬਿਊਰੋ)- ਆਲੀਆ ਭੱਟ ਦੀ ਭੈਣ ਸ਼ਹੀਨ ਦੀ ਇਕ ਕਿਤਾਬ ਹਾਲ ਹੀ ਵਿਚ ਲਾਂਚ ਹੋਈ ਹੈ। ਇਸ ਕਿਤਾਬ ਦਾ ਨਾਮ ਹੈ ‘I’ve Never been (Un) Happier’ ਹੈ। ਸ਼ਹੀਨ ਨੂੰ ਸਪੋਰਟ ਕਰਨ ਲਈ ਆਲੀਆ ਸਮੇਤ ਪੂਰਾ ਪਰਿਵਾਰ ਲਾਂਚਿੰਗ ਈਵੈਂਟ ਵਿਚ ਪਹੁੰਚਿਆ ਸੀ। ਇੱਥੇ ਮਹੇਸ਼ ਭੱਟ ਤੇ ਸੋਨੀ ਰਾਜਦਾਨ ਨੇ ਮੀਡੀਆ ਦੇ ਸਵਾਲਾਂ ਦੇ ਜਵਾਬ ਦਿੱਤੇ। ਈਵੈਂਟ ਵਿਚ ਸਮਾਜ ਅਤੇ ਲੜਕੀਆਂ ਦੀ ਸੁਰੱਖਿਆ ਨਾਲ ਜੁੜੇ ਸਵਾਲ ’ਤੇ ਮਹੇਸ਼ ਭੱਟ ਭੜਕ ਉੱਠੇ। ਉਹ ਉੱਚੀ-ਉੱਚੀ ਮਾਇਕ ’ਤੇ ਬੋਲਣ ਲੱਗੇ। ਪਹਿਲਾਂ ਪਤਨੀ ਸੋਨੀ  ਰਾਜਦਾਨ ਨੇ ਉਨ੍ਹਾਂ ਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਕੀਤੀ। ਮਹੇਸ਼ ਭੱਟ ਫਿਰ ਵੀ ਚੁੱਪ ਨਾ ਹੋਏ। ਇਸ ਤੋਂ ਬਾਅਦ ਆਲੀਆ ਵੀ ਅਸਹਿਜ ਹੋ ਗਈ।

 
 
 
 
 
 
 
 
 
 
 
 
 
 

When daddy gets angry. #maheshbhatt got emotional during #shaheenbhatt book launch #viralbhayani @viralbhayani

A post shared by Viral Bhayani (@viralbhayani) on Dec 7, 2019 at 1:52am PST

ਉਹ ਵਾਰ-ਵਾਰ ਪਾਪਾ-ਪਾਪਾ ਕਹਿੰਦੀ ਰਹੀ ਪਰ ਮਹੇਸ਼ ਭੱਟ ਨਾ ਰੁਕੇ। ਇਸ ਨਾਲ ਆਲੀਆ ਲੋਕਾਂ ਦੇ ਸਾਹਮਣੇ ਚਿੜੀ ਹੋਈ ਅਤੇ ਅਸਹਿਜ ਨਜ਼ਰ ਆਈ। ਈਵੈਂਟ ਤੋਂ ਕਈ ਤਸਵੀਰਾਂ ਅਤੇ ਵੀਡੀਓਜ਼ ਇੰਟਰਨੈੱਟ ’ਤੇ ਵਾਇਰਲ ਹੋ ਰਹੇ ਹਨ। ਗੱਲ ਕਰੀਏ ਸ਼ਹੀਨ ਦੀ ਕਿਤਾਬ ਦੀ ਤਾਂ ਇਹ ਉਨ੍ਹਾਂ ਦੀ ਮਨੋਵਿਗਿਆਨਕ ਲੜਾਈ ’ਤੇ ਆਧਾਰਿਤ ਹੈ। ਇਸ ਲੜਾਈ ਦਾ ਉਨ੍ਹਾਂ ਨੇ ਕਾਫ਼ੀ ਸਮੇਂ ਤੱਕ ਸਾਹਮਣਾ ਕੀਤਾ ਹੈ। ਮਹੇਸ਼ ਭੱਟ ਨੇ ਆਪਣੀ ਗੱਲ ਵਿਚ ਕਿਹਾ,‘‘ਮੈਂ ਇੱਕ ਛੋਟੀ ਲੜਕੀ ਕੋਲੋਂ ਇਸ ਬੀਮਾਰ ਦੁਨੀਆ ਵਿਚ ਫਿੱਟ ਹੋਣ ਦੀ ਉਮੀਦ ਨਹੀਂ ਕਰ ਸਕਦਾ, ਜਿੱਥੇ ਬੇਰਹਿਮੀ ਲੀਗਲ ਹਨ।’’ ਸੋਨੀ ਰਾਜਦਾਨ ਨੇ ਇੱਥੇ ਖੁੱਲ੍ਹ ਕੇ ਗੱਲ ਕੀਤੀ। ਉਨ੍ਹਾਂ ਨੇ ਦੱਸਿਆ ਕਿ ਉਹ ਡਿਪ੍ਰੈੱਸ਼ਨ ਦੇ ਲੱਛਣਾਂ ਦੇ ਬਾਰੇ ਵਿਚ ਕਿਵੇਂ ਪਤਾ ਲਗਾ ਸਕਦੇ ਹਾਂ, ਜਿਸ ਵਿਚ ਨੀਂਦ ਨਾ ਆਉਣਾ ਇਕ ਮੁੱਖ ਕਾਰਨ ਹੈ। ਸ਼ਹੀਨ ਨੇ ਮਦਦ ਮੰਗਣ ਨੂੰ ਲੈ ਕੇ ਆ ਰਹੀਆਂ ਰੁਕਾਵਟਾਂ ਦੇ ਬਾਰੇ ਵਿਚ ਵੀ ਗੱਲ ਕੀਤੀ।


Tags: Mahesh BhattEvent Alia BhattShaheen BhattBook LaunchBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari