FacebookTwitterg+Mail

B'Day Spl : ਸਿੱਧੀ-ਸਾਦੀ ਕੁੜੀ ਤੋਂ ਮਾਹੀ ਗਿੱਲ ਇੰਝ ਬਣੀ 'ਹੌਟ ਬੇਬੀ'

mahi gill
19 December, 2018 12:52:03 PM

ਮੁੰਬਈ (ਬਿਊਰੋ)— ਸਾਲ 2003 'ਚ ਪੰਜਾਬੀ ਫਿਲਮ 'ਹਵਾਏ' ਨਾਲ ਐਕਟਿੰਗ ਦੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਮਸ਼ਹੂਰ ਅਦਾਕਾਰਾ ਮਾਹੀ ਗਿੱਲ ਅੱਜ ਆਪਣਾ 43ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੀ ਹੈ। ਦੱਸ ਦੇਈਏ ਕਿ ਮਾਹੀ ਗਿੱਲ ਦਾ ਜਨਮ 19 ਦਸੰਬਰ 1975 ਨੂੰ ਚੰਡੀਗੜ੍ਹ 'ਚ ਹੋਇਆ ਸੀ। ਪਾਲੀਵੁੱਡ ਤੋਂ ਬਾਲੀਵੁੱਡ ਤੱਕ ਦੇ ਉਸ ਦੇ ਸਫਰ 'ਚ ਸਿੱਧੀ-ਸਾਦੀ ਕੁੜੀ ਤੋਂ ਹੌਟ ਬੇਬੀ ਬਣਨ ਦੀ ਕਹਾਣੀ ਲੁਕੀ ਹੋਈ ਹੈ।

Punjabi Bollywood Tadka

ਮਾਹੀ ਗਿੱਲ ਹਮੇਸ਼ਾ ਆਪਣੇ ਹੌਟ ਅੰਦਾਜ਼ ਕਰਕੇ ਚਰਚਾ 'ਚ ਦਾ ਵਿਸ਼ਾ ਬਣੀ ਹੈ। 'ਹਵਾਏ' ਨਾਲ ਡੈਬਿਊ ਕਰਨ ਵਾਲੀ ਮਾਹੀ ਨੇ 'ਦੇਵ ਡੀ', 'ਗੁਲਾਲ', 'ਸਾਹਿਬ ਬੀਵੀ ਔਰ ਗੈਂਗਸਟਰ' ਵਰਗੀਆਂ ਫਿਲਮਾਂ ਨਾਲ ਫਿਲਮ ਇੰਡਸਟਰੀ 'ਚ ਆਪਣੇ ਆਪ ਨੂੰ ਪੱਕੇ ਪੈਰੀ ਕੀਤਾ।

Punjabi Bollywood Tadka

ਇਸ ਤੋਂ ਇਲਾਵਾ ਪੰਜਾਬੀ ਫਿਲਮ 'ਮਿੱਟੀ ਵਾਜਾਂ ਮਾਰਦੀ', 'ਚੱਕ ਦੇ ਫੱਟੇ', 'ਕੈਰੀ ਆਨ ਜੱਟਾ' ਅਤੇ 'ਸ਼ਰੀਕ' 'ਚ ਉਸ ਦੇ ਕੰਮ ਦੀ ਕਾਫੀ ਸਿਫਤ ਹੋਈ।

Punjabi Bollywood Tadka

ਬਾਲੀਵੁੱਡ ਦੇ ਮਸ਼ਹੂਰ ਨਿਰਦੇਸ਼ਕ ਰਾਮ ਗੋਪਾਲ ਵਰਮਾ ਦੀ ਫਿਲਮ 'ਨੌਟ ਏ ਲਵ ਸਟੋਰੀ' 'ਚ ਮਾਹੀ ਗਿੱਲ ਕੰਮ ਕਰ ਚੁੱਕੀ ਹੈ। ਮਾਹੀ ਨੇ ਫਿਲਮਾਂ 'ਚ ਆਪਣੇ ਬੋਲਡ ਦ੍ਰਿਸ਼ਾਂ ਨਾਲ ਕਈ ਵਾਰ ਦਰਸ਼ਕਾਂ ਦਾ ਮਨ ਮੋਹਿਆ ਹੈ। 

Punjabi Bollywood Tadka
ਦੱਸ ਦੇਈਏ ਕਿ ਪੰਜਾਬ ਦੇ ਚੰਡੀਗੜ੍ਹ ਨਾਲ ਰਿਸ਼ਤਾ ਰੱਖਣ ਵਾਲੀ ਮਾਹੀ ਗਿੱਲ ਦੇ ਅਭਿਨੈ ਨੂੰ 'ਪਾਨ ਸਿੰਘ ਤੋਮਰ', 'ਸਾਹਿਬ ਬੀਵੀ ਔਰ ਗੈਂਗਸਟਰ' ਵਰਗੀਆਂ ਫਿਲਮਾਂ 'ਚ ਅਦਾਕਾਰੀ ਨੂੰ ਕਾਫੀ ਪਸੰਦ ਕੀਤਾ ਗਿਆ। ਮਾਹੀ ਗਿੱਲ ਦਾ ਅਸਲੀ ਨਾਂ ਰਿੰਪੀ ਗਿੱਲ ਹੈ।

Punjabi Bollywood Tadka

ਉਨ੍ਹਾਂ ਚੰਡੀਗੜ੍ਹ 'ਚ ਪੰਜਾਬ ਯੂਨੀਵਰਸਿਟੀ ਤੋਂ ਥੀਏਟਰ 'ਚ ਮਾਸਟਰ ਡਿਗਰੀ ਹਾਸਲ ਕੀਤੀ ਹੈ। ਸਾਲ 2010 'ਚ ਫਿਲਮ 'ਦੇਵ ਡੀ' ਲਈ ਮਾਹੀ ਗਿੱਲ ਨੂੰ ਬੈਸਟ ਅਭਿਨੇਤਰੀ ਦਾ ਐਵਾਰਡ ਵੀ ਮਿਲ ਚੁੱਕਿਆ ਹੈ ਅਤੇ ਨਾਲ ਹੀ 'ਦੇਵ ਡੀ' ਲਈ ਉਸ ਨੂੰ ਸਾਲ 2010 'ਚ 'ਆਈਫਾ ਡੈਬਿਊ ਐਵਾਰਡ' ਵੀ ਮਿਲ ਚੁੱਕਿਆ ਹੈ।

Punjabi Bollywood Tadka

ਸਾਲ 2012 'ਚ ਮਾਹੀ ਗਿੱਲ, 'ਬੀਵੀ ਔਰ ਗੈਂਗਸਅਰ' ਲਈ ਫਿਲਮ ਫੇਅਰ ਐਵਾਡਰ ਅਤੇ ਆਈਫਾ ਐਵਾਰਡ ਲਈ ਨਾਮੀਨੇਟ ਵੀ ਹੋ ਚੁੱਕੀ ਹੈ।

Punjabi Bollywood Tadka
ਦੱਸ ਦੇਈਏ ਕਿ ਇਕ ਇੰਟਰਵਿਊ ਦੌਰਾਨ ਮਾਹੀ ਗਿੱਲ ਨੇ ਇਸ ਗੱਲ ਬਾਰੇ ਖੁਦ ਦੱਸਿਆ ਸੀ ਕਿ ਮੈਂ ਪਹਿਲੇ ਵਿਆਹ ਦੇ ਸਮੇਂ ਯੋਗ ਨਹੀਂ ਸੀ। ਮਾਹੀ ਗਿੱਲ ਦਾ ਵਿਆਹ ਕਾਫੀ ਜਲਦੀ ਹੋ ਗਿਆ ਸੀ। ਇਸ ਤੋਂ ਬਾਅਦ ਰਿਸ਼ਤਿਆਂ ਦੀ ਡੋਰ ਮਾਹੀ ਦੇ ਹੱਥੋਂ ਖਿਸਕ ਗਈ ਅਤੇ ਉਨ੍ਹਾਂ ਦਾ ਤਲਾਕ ਹੋ ਗਿਆ।

Punjabi Bollywood Tadka

ਜਾਣਕਾਰੀ ਮੁਤਾਬਕ ਮਾਹੀ ਇਸ ਸਮੇਂ ਗੋਆ ਦੇ ਇਕ ਹੋਟਲ ਦੇ ਆਨਰ ਨੂੰ ਡੇਟ ਕਰ ਰਹੀ ਹੈ। ਇਸ ਤੋਂ ਇਲਾਵਾ ਮਾਹੀ ਇਸ ਸਾਲ ਨਾਨਾ ਪਾਟੇਕਰ ਨਾਲ ਫਿਲਮ 'ਵੇਡਿੰਗ ਐਨੀਵਰਸਰੀ' 'ਚ ਨਜ਼ਰ ਆਈ ਸੀ ਅਤੇ ਹੁਣ ਉਹ ਫਿਲਮ 'ਸਾਹਿਬ, ਬੀਵੀ ਔਰ ਗੈਂਗਸਟਰ 3' ਦੀ ਤਿਆਰੀ 'ਚ ਹੈ।

Punjabi Bollywood Tadka


Tags: Mahi Gill Happy Birthday Hawayein Dev D Pollywood Actress Bollywood Actress

Edited By

Sunita

Sunita is News Editor at Jagbani.