FacebookTwitterg+Mail

42 ਸਾਲਾਂ ਦੀ ਹੋਈ ਮਾਹੀ ਗਿੱਲ, ਪਤੀ ਤੋਂ ਵੱਖ ਹੋਣ ਤੋਂ ਬਾਅਦ ਇਸ ਸ਼ਖਸ ਨੂੰ ਕਰ ਰਹੀ ਹੈ ਡੇਟ

mahi gill
19 December, 2017 06:00:03 PM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਰੀ ਮਾਹੀ ਗਿੱਲ 19 ਦਸੰਬਰ ਯਾਨੀ ਅੱਜ ਮੰਗਲਵਾਰ ਨੂੰ 42 ਸਾਲਾਂ ਦੀ ਹੋ ਗਈ ਹੈ ਪਰ ਅੱਜ ਵੀ ਉਹ ਆਪਣੇ ਹੌਟ ਅੰਦਾਜ਼ ਕਰਕੇ ਚਰਚਾ 'ਚ ਹੈ। 2003 'ਚ ਪੰਜਾਬੀ ਫਿਲਮ 'ਹਵਾਏ' ਨਾਲ ਅਦਾਕਾਰੀ 'ਚ ਡੈਬਿਊ ਕਰਨ ਵਾਲੀ ਮਾਹੀ ਗਿੱਲ ਨੂੰ 'ਦੇਵ ਡੀ', 'ਗੁਲਾਲ', 'ਸਾਹਿਬ ਬੀਵੀ ਔਰ ਗੈਂਗਸਟਰ' ਵਰਗੀਆਂ ਫਿਲਮਾਂ ਨਾਲ ਪਛਾਣ ਮਿਲੀ।

Punjabi Bollywood Tadka
ਪੰਜਾਬ ਦੇ ਚੰਡੀਗੜ ਨਾਲ ਰਿਸ਼ਤਾ ਰੱਖਣ ਵਾਲੀ ਮਾਹੀ ਦੇ ਅਭਿਨੈ ਨੂੰ 'ਪਾਨ ਸਿੰਘ ਤੋਮਰ', 'ਸਾਹਿਬ ਬੀਵੀ ਔਰ ਗੈਂਗਸਟਰ' ਵਰਗੀਆਂ ਫਿਲਮਾਂ 'ਚ ਅਦਾਕਾਰੀ ਨੂੰ ਕਾਫੀ ਪਸੰਦ ਕੀਤਾ ਗਿਆ। ਮਾਹੀ ਦਾ ਅਸਲ ਨਾਂ ਰਿੰਪੀ ਗਿੱਲ  ਹੈ। ਉਨ੍ਹਾਂ ਚੰਡੀਗੜ੍ਹ 'ਚ ਪੰਜਾਬ ਯੂਨੀਵਰਸਿਟੀ ਤੋਂ ਥੀਏਟਰ 'ਚ ਮਾਸਟਰ ਡਿਗਰੀ ਹਾਸਲ ਕੀਤੀ ਹੈ।

Punjabi Bollywood Tadka

2010 'ਚ ਫਿਲਮ 'ਦੇਵ ਡੀ' ਲਈ ਮਾਹੀ ਗਿੱਲ ਨੂੰ ਬੈਸਟ ਅਭਿਨੇਤਰੀ ਦਾ ਐਵਾਰਡ ਵੀ ਮਿਲ ਚੁੱਕਿਆ ਹੈ। ਨਾਲ ਹੀ 'ਦੇਵ ਡੀ' ਲਈ ਉਸਨੂੰ 2010 'ਚ ਆਈਫਾ ਡੈਬਿਊ ਐਵਾਰਡ ਵੀ ਮਿਲ ਚੁੱਕਿਆ ਹੈ। 2012 'ਚ ਮਾਹੀ ਸਾਹਿਬ, 'ਬੀਵੀ ਔਰ ਗੈਂਗਸਅਰ' ਲਈ ਫਿਲਮ ਫੇਅਰ ਐਵਾਡਰ ਅਤੇ ਆਈਫਾ ਐਵਾਰਡ ਲਈ ਨਾਮੀਨੇਟ ਵੀ ਹੋ ਚੁੱਕੀ ਹੈ।

Punjabi Bollywood Tadka
ਇਕ ਇੰਟਰਵਿਊ ਦੌਰਾਨ ਮਾਹੀ ਨੇ ਇਸ ਗੱਲ ਬਾਰੇ ਖੁਦ ਦੱਸਿਆ ਸੀ ਕਿ ਮੈਂ ਪਹਿਲੇ ਵਿਆਹ ਦੇ ਸਮੇਂ ਯੋਗ ਨਹੀਂ ਸੀ। ਮਾਹੀ ਗਿੱਲ ਦਾ ਵਿਆਹ ਕਾਫੀ ਜਲਦੀ ਹੋ ਗਿਆ ਸੀ। ਇਸ ਤੋਂ ਬਾਅਦ ਰਿਸ਼ਤਿਆਂ ਦੀ ਡੋਰ ਮਾਹੀ ਦੇ ਹੱਥੋਂ ਖਿਸਕ ਗਈ ਅਤੇ ਉਨ੍ਹਾਂ ਦਾ ਤਲਾਕ ਹੋ ਗਿਆ। ਜਾਣਕਾਰੀ ਮੁਤਾਬਕ ਮਾਹੀ ਇਸ ਸਮੇਂ ਗੋਆ ਦੇ ਇਕ ਹੋਟਲ ਦੇ ਆਨਰ ਨੂੰ ਡੇਟ ਕਰ ਰਹੀ ਹੈ। ਇਸ ਤੋਂ ਇਲਾਵਾ ਮਾਹੀ ਇਸ ਸਾਲ ਨਾਨਾ ਪਾਟੇਕਰ ਨਾਲ ਫਿਲਮ 'ਵੇਡਿੰਗ ਐਨੀਵਰਸਰੀ' 'ਚ ਨਜ਼ਰ ਆਈ ਸੀ ਅਤੇ ਹੁਣ ਉਹ ਫਿਲਮ 'ਸਾਹਿਬ, ਬੀਵੀ ਔਰ ਗੈਂਗਸਟਰ 3' ਦੀ ਤਿਆਰੀ 'ਚ ਹੈ।

Punjabi Bollywood TadkaPunjabi Bollywood Tadka


Tags: Mahi Gill Birthday Hawayein Dev D Pollywood Actress Bollywood Actress